ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਜਲੰਧਰ — ਮਿੱਠੜੀ ਆਵਾਜ਼ ਦੇ ਸਦਕਾ ਸੰਗੀਤ ਜਗਤ ‘ਚ ਮਕਬੂਲ ਹੋਣ ਵਾਲੀ ਮਸ਼ਹੂਰ ਪੰਜਾਬੀ ਗਾਇਕਾ ਮਿਸ ਪੂਜਾ ਨੇ ਹਾਲ ਹੀ ‘ਚ ਇਕ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।
ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਮਿਸ ਪੂਜਾ ਨੇ ਕੈਪਸ਼ਨ ‘ਚ ਲਿਖਿਆ, ”ਮਿਲੋ ਇਸ ਕਿਊਟ ਬੱਚੀ ਨੂੰ, ਜੋ ਕਿ ਮੇਰੇ ਘਰ ‘ਚ ਨਵੀਂ ਪਰਿਵਾਰਕ ਮੈਂਬਰ ਹੈ ਪਰਵਾਨ ਕੌਰ”।
ਮਿਸ ਪੂਜਾ ਨੇ ਤਸਵੀਰ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨਾਲ ਇਸ ਕਿਊਟ ਬੱਚੀ ਨੂੰ ਮਿਲਵਾਇਆ ਹੈ।
ਹਾਲਾਂਕਿ ਇਹ ਨੰਨ੍ਹੀ ਬੱਚੀ ਮਿਸ ਪੂਜਾ ਦੀ ਭਾਣਜੀ ਹੈ ਜਾਂ ਫਿਰ ਭਤੀਜੀ ਇਸ ਬਾਰੇ ਸਿਰਫ ਉਹੀ ਦੱਸ ਸਕਦੇ ਹਨ ਪਰ ਪਰਿਵਾਰ ‘ਚ ਇਸ ਨਵੇਂ ਮੈਂਬਰ ਦੇ ਆਉਣ ਨਾਲ ਮਿਸ ਪੂਜਾ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ ਅਤੇ ਉਹ ਆਪਣੀ ਇਸ ਖੁਸ਼ੀ ਦਾ ਇਜ਼ਹਾਰ ਆਪਣੇ ਚਾਹੁਣ ਵਾਲਿਆਂ ਨਾਲ ਕਰ ਰਹੇ ਹਨ।
ਦੱਸਣਯੋਗ ਹੈ ਕਿ ਮਿਸ ਪੂਜਾ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ। ਆਏ ਦਿਨ ਫੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਕੇ ਆਪਣੇ ਪ੍ਰੋਜੈਕਟਸ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ। ਮਿਸ ਪੂਜਾ ਕਈ ਹਿੱਟ ਗੀਤ ਸੰਗੀਤ ਜਗਤ ਦੀ ਝੋਲੀ ‘ਚ ਪਾ ਚੁੱਕੇ ਹਨ। ਉਨ੍ਹਾਂ ਨੇ ‘ਜੀਜੂ’, ‘ਦੇਸੀ ਜੱਟ’, ‘ਦਿਮਾਗ ਖਰਾਬ’, ‘ਟੋਪਰ’, ‘ਡੇਟ ਆਨ ਫੋਰਡ’, ‘ਬੋਤਲਾਂ’ ਅਤੇ ‘ਸੋਹਣਿਆ’ ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ।
ਵਾਇਰਲ