ਜਲੰਧਰ — ਮੋਤੀ ਨਗਰ ਵਿਚ ਬੀਤੇ ਮਹੀਨੇ ਗਾਇਬ ਹੋਈ ਕਰਿਆਨਾ ਸ਼ਾਪ ਦੇ ਮਾਲਕ ਦੀ ਲੜਕੀ ਨੂੰ ਪੁਲਸ ਨੇ ਯੂ. ਪੀ. ਦੇ ਬਹਿਰਾਈਚ ਜ਼ਿਲੇ ਵਿਚ ਛਾਪੇਮਾਰੀ ਕਰਕੇ ਬਰਾਮਦ ਕਰ ਲਿਆ ਹੈ। ਪੁਲਸ ਨੇ ਲੜਕੀ ਨੂੰ ਬਹਿਲਾ-ਫੁਸਲਾ ਕੇ ਲਿਜਾਣ ਵਾਲੇ ਮੁਲਜ਼ਮ ਨੌਜਵਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਡਿਵੀਜ਼ਨ ਨੰਬਰ 1 ਦੇ ਮੁਖੀ ਸੁਖਬੀਰ ਸਿੰਘ ਨੇ ਦੱਸਿਆ ਕਿ 22 ਜੁਲਾਈ ਨੂੰ ਕਰਿਆਨਾ ਸ਼ਾਪ ਦੇ ਮਾਲਕ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀ ਲੜਕੀ ਸਵੇਰੇ ਸਕੂਲ ਲਈ ਨਿਕਲੀ ਸੀ ਪਰ ਉਹ ਛੁੱਟੀ ਸਮੇਂ ਵਾਪਸ ਘਰ ਨਹੀਂ ਆਈ ਤਾਂ ਸਕੂਲ ਜਾ ਕੇ ਪੁੱਛਗਿੱਛ ਕਰਨ ’ਤੇ ਪਤਾ ਲੱਗਾ ਹੈ ਕਿ ਉਹ ਸਵੇਰੇ ਸਕੂਲ ਹੀ ਨਹੀਂ ਪਹੁੰਚੀ ਸੀ। ਲੜਕੀ ਦੀ ਉਮਰ 16 ਸਾਲ ਹੈ ਅਤੇ ਉਹ 10ਵੀਂ ਕਲਾਸ ਦੀ ਵਿਦਿਆਰਥਣ ਹੈ।
ਲੜਕੀ ਦੇ ਪਿਤਾ ਨੇ ਆਸ-ਪਾਸ ਤੋਂ ਪਤਾ ਕੀਤਾ ਪਰ ਲੜਕੀ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਬਾਅਦ ਵਿਚ ਲੜਕੀ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਆਦਰਸ਼ ਨਗਰ ਦੇ ਕੋਲ ਸਥਿਤ ਕ੍ਰਿਸ਼ਨਾ ਨਗਰ ਵਾਸੀ ਦਲੀਪ ਕਸ਼ਯਪ ਉਨ੍ਹਾਂ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਬਹਿਲਾ-ਫੁਸਲਾ ਕੇ ਆਪਣੇ ਨਾਲ ਯੂ. ਪੀ. ਦੇ ਜ਼ਿਲਾ ਬਹਿਰਾਈਚ ਵਿਚ ਲੈ ਗਿਆ ਹੈ। ਦਲੀਪ ਲੈਦਰ ਕੰਪਲੈਕਸ ’ਚ ਹਾਕੀ ਬਣਾਉਣ ਵਾਲੀ ਫੈਕਟਰੀ ਵਿਚ ਕੰਮ ਕਰਦਾ ਹੈ।
ਮਾਮਲਾ ਪੁਲਸ ਤੱਕ ਪਹੁੰਚਿਆ ਤਾਂ ਥਾਣਾ 1 ਦੀ ਪੁਲਸ ਨੇ ਦਲੀਪ ਕਸ਼ਯਪ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਪੁਲਸ ਨੇ ਉਸ ਦੀ ਲੋਕੇਸ਼ਨ ਉਸ ਦੇ ਹੀ ਘਰ ਵਿਚ ਹੀ ਪਾਈ, ਜਿਸ ਤੋਂ ਬਾਅਦ ਜਲੰਧਰ ਤੋਂ ਰਵਾਨਾ ਹੋਈ ਪੁਲਸ ਟੀਮ ਨੇ ਯੂ. ਪੀ. ਵਿਚ ਛਾਪੇਮਾਰੀ ਕਰਕੇ ਦਲੀਪ ਨੂੰ ਉਸ ਦੇ ਘਰੋਂ ਹੀ ਗ੍ਰਿਫਤਾਰ ਕਰ ਲਿਆ, ਜਦਕਿ 16 ਸਾਲ ਦੀ ਲੜਕੀ ਨੂੰ ਵੀ ਉਸ ਦੇ ਘਰੋਂ ਹੀ ਬਰਾਮਦ ਕਰ ਲਿਆ ਹੈ।
ਇੰਸਪੈਕਟਰ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਲੜਕੀ ਨੇ ਆਪਣੇ ਘਰ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ਕਾਰਨ ਉਸ ਨੂੰ ਕਪੂਰਥਲਾ ਰੋਡ ਸਥਿਤ ਗਾਂਧੀ ਵਨਿਤਾ ਆਸ਼ਰਮ ’ਚ ਭੇਜ ਦਿੱਤਾ ਗਿਆ ਹੈ। ਹਾਲਾਂਕਿ ਦਲੀਪ ਕਸ਼ਯਪ ਨੇ ਦੱਸਿਆ ਕਿ 3 ਸਾਲ ਪਹਿਲਾਂ ਇਸ ਲੜਕੀ ਦੇ ਨਾਲ ਇਕ ਵਿਆਹ ’ਚ ਮੁਲਾਕਾਤ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਵਿਚ ਦੋਸਤੀ ਹੋ ਗਈ ਸੀ
ਤਾਜਾ ਜਾਣਕਾਰੀ