ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕੈਨੇਡਾ ‘ਚ ਰਿਸ਼ਤੇਦਾਰਾਂ ਨੂੰ ਮਿਲਣ ਜਾਂ ਸੈਰ ਕਰਨ ਗਏ ਲੋਕਾਂ ਵਲੋਂ ਛੇ ਮਹੀਨਿਆਂ ਦੀ ਖੁੱਲ੍ਹੀ ਐਟਰੀ ਦੇ ਸਹਾਰੇ ਨੌਕਰੀਆਂ ਨਾਲ ਡਾਲਰ ਕਮਾਉਣ ਦਾ ਰੁਝਾਨ ਬੀਤੇ ਤਿੰਨ ਕੁ ਸਾਲਾਂ ਤੋਂ ਬਹੁਤ ਵਧਦਾ ਗਿਆ ਹੈ | ਇਸ ਹਾਲਾਤ ਉਪਰ ਕਾਬੂ ਪਾਉਣ ਕੈਨੇਡੀਅਨ ਅੰਬੈਸੀ ਵਲੋਂ ਵੀਜ਼ਾ ਦੀ ਚੂੜੀ ਕੱਸਣੀ ਸ਼ੁਰੂ ਕੀਤੇ ਜਾਣ ਬਾਰੇ ਪਤਾ ਲੱਗ ਰਿਹਾ ਹੈ |
ਅਜਿਹੇ ‘ਚ ਰਿਸ਼ਤੇਦਾਰਾਂ ਨੂੰ ਮਿਲਣ ਤੇ ਸੈਰ ਕਰਨ ਲਈ ਕੈਨੇਡੀਅਨ ਹਵਾਈ ਅੱਡੇ ਤੋਂ ਛੇ ਮਹੀਨੇ ਦੀ ਐਟਰੀ ਮਿਲਣਾ ਔਖਾ ਹੁੰਦਾ ਜਾ ਰਿਹਾ ਹੈ |ਪਹਿਲੀ ਵਾਰੀ ਜਾਣ ਵਾਲੇ ਵਿਅਕਤੀ ਨਾਲ ਕੁਝ ਨਰਮੀ ਵਰਤੀ ਜਾਂਦੀ ਹੈ ਪਰ ਦੂਸਰੀ ਜਾਂ ਤੀਸਰੀ ਵਾਰੀ ਤੋਂ ਤਾਣੀ ਦੀਆਂ ਤੰਦਾਂ ਉਲਝਦੀਆਂ ਜਾਂਦੀਆਂ ਹਨ |
ਵਿਆਹਾਂ, ਮੰਗਣੀਆਂ, ਜਨਮ ਪਾਰਟੀਆਂ, ਦੇ ਸਮਾਗਮਾਂ ‘ਚ ਸ਼ਾਮਿਲ ਹੋਣ ਪੁੱਜਦੇ ਵਿਅਕਤੀ ਜੇਕਰ ਚਾਰ-ਪੰਜ ਜਾਂ ਸਾਢੇ ਪੰਜ ਮਹੀਨੇ ਕੈਨੇਡਾ ‘ਚ ਠਹਿਰਨਾ ਚਾਹੁਣ ਤਾਂ ਉਹ ਸਵਾਲਾਂ ਦੇ ਘੇਰੇ ‘ਚ ਘਿਰਦੇ ਹਨ | ਅਕਸਰ ਉਨ੍ਹਾਂ ਕੋਲ ਏਸ ਸਿੱਧੇ ਸਵਾਲ ਦਾ ਜਵਾਬ ਨਹੀਂ ਹੁੰਦਾ ਕਿ ਵਿਆਹ, ਮੰਗਣੀ, ਜਨਮ ਪਾਰਟੀ, ਵਰ੍ਹੇਗੰਢ ਦਾ ਸਮਾਗਮ ਤਾਂ ਦੋ ਚਾਰ ਦਿਨਾਂ ‘ਚ ਖਤਮ ਹੋ ਜਾਣਾ ਤੇ ਫਿਰ ਚਾਰ-ਪੰਜ ਮਹੀਨੇ ਏਥੇ ਕੀ ਕਰਨਾ ?
ਸਮਾਗਮਾਂ ‘ਚ ਸ਼ਾਮਿਲ ਹੋਣ ਦੀ ਗੱਲ ਕਹਿਣ ਵਾਲੇ ਵਿਅਕਤੀਆਂ ਨੂੰ ਇਨੀਂ ਦਿਨੀਂ ਮੁਸ਼ਕਿਲ ਨਾਲ 15 ਦਿਨ, ਮਹੀਨਾ ਜਾਂ ਦੋ ਮਹੀਨੇ ਦੀ ਐਟਰੀ ਦਿੱਤੀ ਜਾਂਦੀ ਹੈ |
ਇਹ ਵੀ ਕਿ ਵਿਜ਼ਟਰ/ਸੈਲਾਨੀ ਦੀ ਮਿਥੇ ਸਮੇਂ ਤੱਕ ਵਾਪਸੀ ਯਕੀਨੀ ਬਣਾਉਣ ਲਈ ਉਨ੍ਹਾਂ ਦਾ ਪਰਚਾ ਕੱਟਿਆ ਜਾਂਦਾ ਹੈ | ਉਸ ਪਰਚੇ ਦਾ ਤਕਨੀਕੀ ਨਾਂਅ ਵਿਜ਼ਟਰ ਰੈਕ੍ਰਡ ਹੈ | ਬੀਤੇ ਚਾਰ ਕੁ ਮਹੀਨਿਆਂ ਤੋਂ ਪਰਚੇ ਕੱਟਣ ‘ਚ ਬਹੁਤ ਤੇਜ਼ੀ ਆਉਂਦੀ ਜਾ ਰਹੀ ਹੈ |
ਰੈਕ੍ਰਡ ਵਾਲੇ ਪਰਚੇ ਉਪਰ ਕੈਨੇਡਾ ‘ਚ ਠਹਿਰਨ ਦਾ ਸਮਾਂ ਭਾਵ ਵਾਪਸ ਮੁੜਨ ਦੀ ਤਰੀਕ ਸਪੱਸ਼ਟ ਅੰਕਿਤ ਕੀਤੀ ਜਾਂਦੀ ਹੈ | ਠਹਿਰਨ ਦਾ ਜਿੰਨਾ ਸਮਾਂ ਮਿਲਿਆ ਹੋਏ, ਉਸ ਦੌਰਾਨ ਕੰਮ ਨਾ ਕਰਨ ਜਾਂ ਪੜ੍ਹਾਈ ਨਾ ਕਰਨ ਬਾਰੇ ਹਦਾਇਤ ਲਿਖੀ ਹੁੰਦੀ ਹੈ |ਵਾਪਸੀ ਉਡਾਣ ‘ਚ ਬੈਠਣ ਤੋਂ ਪਹਿਲਾਂ ਉਹ ਪਰਚਾ ਹਵਾਈ ਅੱਡੇ ਅੰਦਰ ਇਮੀਗ੍ਰੇਸ਼ਨ ਅਧਿਕਾਰੀ ਨੂੰ ਮੋੜਨਾ ਲਾਜ਼ਮੀ ਹੁੰਦਾ ਹੈ |
ਜੇਕਰ ਪਰਚਾ ਮੋੜਨ ਤੋਂ ਬਿਨਾ ਜਹਾਜ਼ ‘ਚ ਬੈਠ ਜਾਇਆ ਜਾਵੇ ਤਾਂ ਅਗਲੀ ਵਾਰੀ ਕੈਨੇਡਾ ਦੀ ਐਟਰੀ ਵਾਲਾ ਕੰਮ ਸਿਰੇ ਲੱਗਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ |
ਮਿਲੀ ਜਾਣਕਾਰੀ ਮੁਤਾਬਿਕ ਕੈਨੇਡਾ ‘ਚ ਪੜ੍ਹਨ ਆਏ ਹੋਏ ਪੁੱਤ-ਧੀਅ ਕੋਲ ਤਿੰਨ-ਚਾਰ ਜਾਂ ਪੰਜ ਮਹੀਨੇ ਠਹਿਰਨ ਆਉਣ ਵਾਲੇ ਮਾਪਿਆਂ ਦੀ ਪੁਛਗਿੱਛ ਵੀ ਬਹੁਤ ਵਧ ਗਈ ਹੈ |
ਵਾਇਰਲ