ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਮਾਨਸੂਨ ਬੇ੍ਕ ਤੋਂ ਬਾਅਦ, 30 ਅਗਸਤ ਤੋਂ ਸੂਬੇ ਚ ਬਰਸਾਤਾਂ ਦੀ ਵਾਪਸੀ ਹੋਣੀ ਤੈਅ ਹੈ। ਹਾਲਾਂਕਿ ਸਪੱਸ਼ਟ ਕਰ ਦਈਏ ਕਿ ਪੰਜਾਬ ਲਈ ਕੋਈ ਚੇਤਾਵਨੀ ਜਾਂ ਰੈੱਡ ਅਲਰਟ ਨਹੀਂ ਹੈ, ਸੂਬੇ ਚ ਕਿਤੇ ਵੀ ਬਹੁਤ ਭਾਰੀ ਮੀਂਹ ਦੀ ਕੋਈ ਉਮੀਦ ਨਹੀਂ ਹੈ।
ਸੂਬੇ ਚ ਲਗਾਤਾਰ ਵੈਸਟਰਨ ਡਿਸਟ੍ਬੇਂਸ ਦੀ ਆਮਦ ਸਦਕਾ, ਲੁਧਿਆਣਾ, ਰੋਪੜ, ਨਵਾਂਸ਼ਹਿਰ, ਸੰਗਰੂਰ, ਆਨੰਦਪੁਰ ਸਾਹਿਬ, ਚੰਡੀਗੜ੍ਹ, ਜਲੰਧਰ, ਕਪੂਰਥਲਾ, ਗੁਰਦਾਸਪੁਰ, ਹੁਸ਼ਿਆਰਪੁਰ ਦੇ ਇਲਾਕਿਆਂ ਚ ਤੇਜ਼ ਹਵਾਂਵਾਂ ਨਾਲ ਦਰਮਿਆਨੇ/ਭਾਰੀ ਮੀਂਹ ਦੀ ਉਮੀਦ ਰਹੇਗੀ, ਧੂੜ-ਹਨੇਰੀ ਤੋਂ ਵੀ ਇਨਕਾਰ ਨਹੀਂ। ਬਾਕੀ ਹਿੱਸਿਆਂ ਚ ਹਲਕੇ/ਦਰਮਿਆਨੇ ਮੀਂਹ ਨਾਲ ਗਰਮੀ ਤੋਂ ਰਾਹਤ ਮਿਲੇਗੀ, ਪੱਛਮੀ ਭਾਗਾਂ ਚ ਮੀਂਹ ਘੱਟ ਰਹੇਗਾ।
ਹਿਮਾਚਲ ਨਾਲ ਲਗਦੇ ਜਿਲਿਆਂ ਚ ਕੱਲ੍ਹ ਤੋਂ ਹੀ ਹਲਚਲ ਸ਼ੁਰੂ ਹੋ ਜਾਵੇਗੀ। ਕਾਰਵਾਈਆਂ ਦਾ ਇਹ ਦੌਰ 3 ਸਤੰਬਰ ਤੱਕ ਜਾਰੀ ਰਹੇਗਾ।
?ਨੋਟ- ਸਤੰਬਰ ਦੂਜੇ ਹਫਤੇ, ਜੋਰਦਾਰ ਮਾਨਸੂਨ ਦੀ ਪੰਜਾਬ-ਹਿਮਾਚਲ ਚ ਵਾਪਸੀ ਹੋਣ ਦੀ ਉਮੀਦ ਹੈ। ਇਸਦੇ ਮੱਦੇਨਜ਼ਰ ਪ੍ਸਾਸ਼ਨਿਕ ਇਕਾਈਆਂ ਤੇ ਸਰਕਾਰੀ ਤੰਤਰ ਨੂੰ ਪਹਿਲਾਂ ਤਿਆਰ ਰਹਿਣ ਦੀ ਸਖ਼ਤ ਹਦਾਇਤ ਦਿੱਤੀ ਜਾਂਦੀ ਹੈ।
-ਜਾਰੀ ਕੀਤਾ: 1:55pm, 28 ਅਗਸਤ, 2019
ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ,,,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ.,,,,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ
ਤਾਜਾ ਜਾਣਕਾਰੀ