ਕੈਨੇਡਾ ਦੇ ਇੱਕ ਸ਼ੋਅ ਦੌਰਾਨ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਅਤੇ ਗੀਤਕਾਰ ਮੱਖਣ ਬਰਾੜ ਦੀ ਅਣਬਣ ਆਪਸ ਵਿਚ ਹੋ ਗਈ। ਇਸ ਅਣਬਣ ਦਾ ਕਾਰਨ ਹੈ ਮਿਰਜ਼ਾ। ਦਰਅਸਲ ਗੁਰਲੇਜ਼ ਅਖਤਰ ਨੇ ਸ਼ੋਅ ਦੌਰਾਨ ਮਿਰਜ਼ਾ ਗਾਇਆ ਜਿਸਤੋਂ ਬਾਅਦ ਗੀਤਕਾਰ ਮੱਖਣ ਬਰਾੜ ਨੇ ਕੁਝ ਅਜਿਹਾ ਕਹਿ ਦਿੱਤਾ ਜਿਸਨੂੰ ਸੁਣ ਗੁਰਲੇਜ਼ ਅਖਤਰ ਭੜਕ ਗਈ ਤੇ ਮੁੜ ਸਟੇਜ ਤੇ ਆ ਗਈ ਤੇ ਫਿਰ ਜੋ ਕੁਝ ਹੋਇਆ ਉਹ ਤੁਸੀਂ ਖੁਦ ਵੀਡੀਓ ਵਿਚ ਦੇਖ ਲਓ। ਇਸ ਵਿਵਾਦ ਤੇ ਤੁਹਾਡਾ ਕੀ ਵਿਚਾਰ ਹੈ,ਥੱਲੇ ਕਮੈਂਟ ਕਰਕੇ ਜਰੂਰ ਦੱਸਿਓ। ਕੌਣ ਸਹੀ ਹੈ ? ਗੁਰਲੇਜ਼ ਅਖਤਰ ਜਾਂ ਮੱਖਣ ਬਰਾੜ ??
ਸਾਹਿਬਾਂ ਮਿਰਜ਼ੇ ਦੇ ਸਕੇ ਮਾਮੇ ਦੀ ਧੀ ਸੀ। ਮਿਰਜ਼ੇ ਨੂੰ ਪੜ੍ਹਨ ਲਈ ਨਾਨਕੇ ਭੇਜਿਆ ਗਿਆ ਜਿੱਥੇ ਉਸ ਦਾ ਸਾਹਿਬਾਂ ਨਾਲ ਪਿਆਰ ਪੈ ਗਿਆ। ਕਿਸੇ ਕਾਰਨ ਮਾਮੇ ਨੇ ਉਸ ਦਾ ਰਿਸ਼ਤਾ ਮੰਨਜ਼ੂਰ ਕਰਨ ਤੋਂ ਨਾਂਹ ਕਰ ਦਿੱਤੀ ਤੇ ਸਾਹਿਬਾਂ ਦਾ ਰਿਸ਼ਤਾ ਚੰਧੜ੍ਹ ਗੋਤਰ ਦੇ ਜੱਟ ਤਾਹਿਰ ਖਾਨ ਨਾਲ ਪੱਕਾ ਕਰ ਦਿੱਤਾ। ਮਿਰਜ਼ਾ ਪਤਾ ਲੱਗਣ ‘ਤੇ ਵਿਆਹ ਤੋਂ ਪਹਿਲੀ ਰਾਤ ਸਾਹਿਬਾਂ ਨੂੰ ਕੱਢ ਕੇ ਲੈ ਗਿਆ, ਪਰ ਰਸਤੇ ਵਿੱਚ ਅਰਾਮ ਕਰਨ ਲਈ ਸੌਂ ਗਿਆ।
ਸਾਹਿਬਾਂ ਨੇ ਮਿਰਜ਼ੇ ਅੱਗੇ ਦਾਨਾਬਾਦ ਪਹੁੰਚਣ ਦੇ ਬੜੇ ਵਾਸਤੇ ਪਾਏ ਪਰ ਮਿਰਜ਼ਾ ਨਾ ਮੰਨਿਆ। ਦਾਨਾਬਾਦ ਲਾਗੇ ਜਾ ਕੇ ਮਿਰਜ਼ੇ ਨੇ ਨਵੀਂ ਕਰਤੂਤ ਕਰ ਦਿੱਤੀ। ਕਹਿਣ ਲੱਗਾ ਮੈਂ ਥੱਕ ਗਿਆਂ ਹਾਂ, ਅਰਾਮ ਕਰਨਾ ਚਾਹੁੰਦਾ ਹਾਂ। ਸਾਹਿਬਾਂ ਦੇ ਬਹੁਤ ਰੋਕਣ ‘ਤੇ ਸ਼ੇਖੀਆਂ ਮਾਰਨ ਲੱਗਾ, ” ਕੋਈ ਨਹੀਂ ਦੀਹਦਾ ਸੂਰਮਾ, ਜੋ ਮੈਨੂੰ ਹੱਥ ਕਰੇ। ਮੈਂ ਕਟਕ ਭਿੜਾਂ ਦਿਆਂ ਟੱਕਰੀਂ, ਮੈਥੋਂ ਮੌਤ ਡਰੇ। ਵਲ ਵਲ ਵੱਢ ਦਿਆਂ ਸੂਰਮੇ, ਜਿਉਂ ਖੇਤੀਂ ਪੈਣ ਗੜੇ।
ਮੈਂ ਵੱਢ ਕੇ ਸਿਰ ਸਿਆਲਾਂ ਦੇ, ਸੁਟੂੰਗਾ ਵਿੱਚ ਰੜੇ। ਹੀਰ ਚਾਹੇ ਮਿਰਜ਼ੇ ਨਾਲ ਪਿਆਰ ਕਰਦੀ ਸੀ ਪਰ ਉਸ ਦਾ ਆਪਣੇ ਭਰਾਵਾਂ ਨਾਲ ਵੀ ਕੋਈ ਵੈਰ ਵਿਰੋਧ ਨਹੀਂ ਸੀ ਕਿ ਉਹਨਾਂ ਦਾ ਕਤਲ ਕਰਵਾ ਦਿੰਦੀ। ਭਰਾਵਾਂ ਦੇ ਪਿਆਰ ਅੱਗੇ ਮਿਰਜ਼ੇ ਦਾ ਪਿਆਰ ਹਾਰ ਗਿਆ, ਉਸ ਨੇ ਮਿਰਜ਼ੇ ਦੇ ਤੀਰ ਤੋੜ ਦਿੱਤੇ। ਸਾਹਿਬਾਂ ਦੇ ਭਰਾਵਾਂ ਅਤੇ ਤਾਹਿਰ ਖਾਨ ਚੰਧੜ ਅਤੇ ਸਿਆਲਾਂ ਦੀ ਧਾੜ ਨੇ ਦੋਵਾਂ ਨੂੰ ਘੇਰ ਕੇ ਕਤਲ ਕਰ ਦਿੱਤਾ।
ਵਾਇਰਲ