ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ‘ਚ ਨਵਜੰਮੇ ਬੱਚੇ ਦੀ ਅਦਲਾ-ਬਦਲੀ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂਂ ਦੇ ਮਰੀਜ਼ ਦਾ ਜਣੇਪਾ ਹੋਣ ਤੋਂ ਬਾਅਦ ਮੁੰਡਾ ਦੱਸ ਕੇ ਜਿਥੇ ਲੇਬਰ ਰੂਮ ਦੀ ਇਕ ਮਹਿਲਾ ਕਰਮਚਾਰੀ ਨੇ ਵਧਾਈ ਵੀ ਲਈ, ਉਥੇ ਹੀ ਜਦੋਂ ਉਨ੍ਹਾਂਂ ਨੂੰ ਬੱਚਾ ਸੌਂਪਿਆ ਗਿਆ ਤਾਂ ਉਹ ਕੁੜੀ ਨਿਕਲੀ। ਹਸਪਤਾਲ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਗੁਰਪ੍ਰੀਤ ਚੰਦ ਨੇ ਦੱਸਿਆ ਕਿ ਲੇਬਰ ਰੂਮ ਤੋਂ ਬਾਹਰ ਆਈ ਇਕ ਮਹਿਲਾ ਦਰਜਾ-4 ਕਰਮਚਾਰੀ ਅਤੇ ਨਰਸ ਨੇ ਆ ਕੇ ਦੱਸਿਆ ਕਿ ਉਨ੍ਹਾਂਂ ਦੇ ਘਰ ਪੁੱਤਰ ਹੋਇਆ ਹੈ ਅਤੇ ਉਸ ਦੀ ਵਧਾਈ ਵੀ 500 ਰੁਪਏ ਲੈ ਕੇ ਤੇ ਬੱਚੇ ਨੂੰ ਦਿਖਾ ਕੇ ਉਸ ਨੂੰ ਦੁਬਾਰਾ ਲੇਬਰ ਰੂਮ ‘ਚ ਲੈ ਕੇ ਚੱਲੇ ਗਈਆਂ।ਇਸ ਦੌਰਾਨ ਨੀਲਮ ਦੀ ਹਾਲਤ ਗੰਭੀਰ ਹੋ ਗਈ ਅਤੇ ਸਾਰੇ ਪਰਿਵਾਰਕ ਮੈਂਬਰ ਉਸ ਵੱਲ ਧਿਆਨ ਦੇਣ ਲੱਗੇ। ਇਸ ਦੇ ਕੁਝ ਘੰਟਿਆਂ ਬਾਅਦ ਬੱਚੇ ਨੂੰ ਕੱਪੜੇ ਪਾ ਕੇ ਸਟਾਫ ਨੇ ਉਨ੍ਹਾਂਂ ਨੂੰ ਵਾਪਸ ਦੇ ਦਿੱਤਾ। ਇਸ ਦੌਰਾਨ ਬੱਚੇ ਨੇ ਪਿਸ਼ਾਬ ਕੀਤਾ ਤਾਂ ਉਸ ਦੀ ਦਾਦੀ ਬੰਸੀ ਨੇ ਕੱਪੜਾ ਉਤਾਰਿਆ ਤਾਂ ਦੇਖਿਆ ਉਹ ਕੁੜੀ ਸੀ, ਜਿਸ ਤੋਂ ਬਾਅਦ ਉਨ੍ਹਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਉਧਰ ਦੂਜੇ ਪਾਸੇ ਪੀੜਤ ਪਰਿਵਾਰ ਨੇ ਬੱਚੇ ਦਾ ਡੀ. ਐੱਨ. ਏ. ਟੈਸਟ ਕਰਵਾਉਣ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਕਿਲਾ ਦਰਸ਼ਨ ਸਿੰਘ ਬਟਾਲਾ ਵਾਸੀ ਗਰਭਵਤੀ ਨੀਲਮ ਪਤਨੀ ਗੁਰਪ੍ਰੀਤ ਚੰਦ ਨੂੰ ਸ਼ਨੀਵਾਰ ਜਣੇਪੇ ਲਈ ਗੁਰੂ ਨਾਨਕ ਦੇਵ ਹਸਪਤਾਲ ਅਧੀਨ ਚੱਲਣ ਵਾਲੇ ਮਦਰ ਐਂਡ ਚਾਈਲਡ ਕੇਅਰ ਸੈਂਟਰ ‘ਚ ਦਾਖਲ ਕਰਵਾਇਆ ਗਿਆ ਸੀ, ਸ਼ਨੀਵਾਰ ਨੂੰ ਬਾਅਦ ਦੁਪਹਿਰ 3:20 ਵਜੇ ਉਸ ਦੇ ਬੱਚਾ ਪੈਦਾ ਹੋਇਆ।ਬੱਚੇ ਦੀ ਅਦਲਾ-ਬਦਲੀ ਦੇ ਮਾਮਲੇ ਨੂੰ ਲੈ ਕੇ ਪੀੜਤ ਪਰਿਵਾਰ ਮੈਡੀਕਲ ਸੁਪਰਡੈਂਟ ਡਾ. ਜੇ. ਐੱਸ. ਕੁਲਾਰ ਨੂੰ ਮਿਲਿਆ,
ਜੋ ਖੁਦ ਮੌਕੇ ‘ਤੇ ਪੁੱਜੇ ਅਤੇ ਬੇਬੇ ਨਾਨਕੀ ਹਸਪਤਾਲ ਜਿਥੇ ਡਲਿਵਰੀ ਹੋਈ ਸੀ,ਦਾ ਮੁਆਇਨਾ ਕੀਤਾ ਅਤੇ ਇਸ ਤੋਂ ਬਾਅਦ ਆਪਣੇ ਆਫਿਸ ‘ਚ ਸਾਰੇ ਸਟਾਫ, ਪਰਿਵਾਰਕ ਮੈਂਬਰਾਂ ਤੇ ਪੁਲਸ ਦੀ ਹਾਜ਼ਰੀ ‘ਚ ਸਾਰਿਆਂ ਦਾ ਪੱਖ ਸੁਣਿਆ। ਇਸ ਦੌਰਾਨ ਹਸਪਤਾਲ ਵੱਲੋਂ ਪੇਸ਼ ਰਿਕਾਰਡ ਮੁਤਾਬਕ ਉਕਤ ਸਮੇਂ ਤੋਂ ਪਹਿਲਾਂ 2:35 ਮਿੰਟ ‘ਤੇ ਇਕ ਮੁੰਡਾ ਪੈਦਾ ਹੋਇਆ ਸੀ, ਜਿਸ ਤੋਂ ਬਾਅਦ 3:20 ਵਜੇ ਇਕ ਕੁੜੀ (ਜਿਸ ਨੂੰ ਬਦਲੇ ਜਾਣ ਦਾ ਦੋਸ਼ ਹੈ) ਅਤੇ ਫਿਰ 3:23 ਵਜੇ ਇਕ ਕੁੜੀ ਪੈਦਾ ਹੋਈ। ਸਟਾਫ ਦਾ ਕਹਿਣਾ ਸੀ ਕਿ ਜਦੋਂ ਮੁੰਡਾ ਪੈਦਾ ਹੀ ਨਹੀਂ ਹੋਇਆ ਤਾਂ ਬਦਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਨਵਜੰਮੇ ਬੱਚੇ ਦੀ ਦਾਦੀ ਬੰਸੀ ਦਾ ਕਹਿਣਾ ਹੈ ਕਿ ਜਦੋਂ ਬੱਚਾ ਪੈਦਾ ਹੋ ਰਿਹਾ ਸੀ ਤਾਂ ਉਨ੍ਹਾਂਂ ਨੂੰ ਲੇਬਰ ਰੂਮ ਤੋਂ ਬਾਹਰ ਕੱਢ ਦਿੱਤਾ ਗਿਆ, ਜਦੋਂ ਕਿ ਸਰਕਾਰ ਕਹਿੰਦੀ ਹੈ ਕਿ ਜਣੇਪੇ ਦੌਰਾਨ ਲੇਬਰ ਰੂਮ ‘ਚ ਪਰਿਵਾਰ ਦੀ ਇਕ ਔਰਤ ਮੈਂਬਰ ਜਾ ਸਕਦੀ ਹੈ।
Home ਤਾਜਾ ਜਾਣਕਾਰੀ ਡਲਿਵਰੀ ਤੋਂ ਬਾਅਦ ਹੋਇਆ ਮੁੰਡਾ ਪਰ ਬਾਅਦ ਵਿੱਚ ਬਣ ਗਈ ਕੁੜੀ,ਅਸਲ ਸੱਚ ਜਾਣ ਕੇ ਹੋ ਜਾਣਗੇ ਰੌਗਟੇ ਖੜ੍ਹੇ,ਦੇਖੋ ਪੂਰਾ ਵੀਡੀਓ
ਤਾਜਾ ਜਾਣਕਾਰੀ