ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਨਿਹਾਲਾ ਕਿਲਚਾ ਵਿਖੇ ਹੋਮਗਾਰਡ ਦੇ ਇਕ ਜਵਾਨ ਦੀ ਸਤਲੁਜ ‘ਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਣੀ ‘ਚੋਂ ਬਰਾਮਦ ਹੋਈ ਲੋਥ ਨੂੰ ਮੌਕੇ ‘ਤੇ ਪਹੁੰਚੀ ਪੁਲਸ ਨੇ ਆਪਣੇ ਕਬਜ਼ੇ ‘ਚ ਲੈ ਲਿਆ ਅਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਪਿੰਡ ਨਿਹਾਲਾ ਕਿਲਚਾ ‘ਚ ਪਿੰਡ ਦੇ ਸਰਪੰਚ ਦੇ ਪਰਿਵਾਰ ਦੀ ਚਿੱਟਾ ਤਸਕਰਾਂ ਤੋਂ ਸੁਰੱਖਿਆ ਕਰਨ ਲਈ ਪੁਲਸ ਵਲੋਂ ਸੁਰੱਖਿਆ ਗਾਰਦ ਤਾਇਨਾਤ ਕੀਤੀ ਗਈ ਸੀ, ਜਿਸ ‘ਚ ਪੰਜਾ ਸਿੰਘ ਨਾਂ ਦਾ ਹੋਮਗਾਰਡ ਦਾ ਜਵਾਨ ਵੀ ਤਾਇਨਾਤ ਸੀ।
ਪੰਜਾ ਸਿੰਘ ਕੁਝ ਦਿਨ ਪਹਿਲਾਂ ਸਤੁਲਜ ਕਿਨਾਰੇ ਲੱਗੀ ਮੋਟਰ ‘ਤੇ ਨਹਾਉਣ ਗਿਆ ਸੀ ਪਰ ਵਾਪਸ ਨਹੀਂ ਆਇਆ। ਪਿੰਡ ਦੇ ਲੋਕਾਂ ਨੇ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾ ਮਿਲਿਆ ਅਤੇ ਅਗਲੀ ਸਵੇਰ ਉਸ ਦੀ ਲੋਥ ਸਤੁਲਜ ‘ਚੋਂ ਬਰਾਮਦ ਹੋ ਗਈ।
ਤਾਜਾ ਜਾਣਕਾਰੀ