ਦਹੀਂ ਸਾਡੇ ਭੋਜਨ ਦਾ ਇੱਕ ਅਹਿਮ ਅੰਗ ਹੈ। ਅਕਸਰ ਅਸੀਂ ਸਾਰੇ ਹੀ ਦਹੀਂ ਨੂੰ ਬੜਾ ਖੁਸ਼ ਹੋ ਕੇ ਖਾਂਦੇ ਹਾਂ। ਕਈ ਵਾਰ ਸਾਨੂੰ ਇਹ ਤਾਂ ਪਤਾ ਹੁੰਦਾ ਹੈ ਕਿ ਇਹ ਭੋਜਨ ਗੁਣਕਾਰੀ ਹੈ। ਪਰ ਅਸੀਂ ਇਹ ਨਹੀਂ ਜਾਣਦੇ ਕੇ ਕਈ ਹਾਲਾਤਾਂ ਵਿੱਚੋਂ ਗਲਤ ਤਰੀਕੇ ਨਾਲ ਇਸ ਦੀ ਵਰਤੋਂ ਕਰਨ ਨਾਲ ਫਾਇਦੇ ਦੀ ਥਾਂ ਨੁਕਸਾਨ ਹੋ ਸਕਦਾ ਹੈ।
ਅਸੀਂ ਜਾਣਦੇ ਹਾਂ ਕਿ ਵਿਰੋਧੀ ਗੁਣਾਂ ਵਾਲਾ ਭੋਜਨ ਇਕੱਠਾ ਨਹੀਂ ਕਰਨਾ ਚਾਹੀਦਾ ਦਹੀਂ ਦੇ ਨਾਲ ਤਰਬੂਜ਼ ਦੀ ਵਰਤੋਂ ਕਰਨੀ ਮਹਿੰਗੀ ਪੈ ਸਕਦੀ ਹੈ। ਇਸ ਨਾਲ ਇਨਸਾਨ ਦੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਜਿੱਥੇ ਸੋਜ਼ਿਸ਼ ਆਉਣ ਦੀ ਸੰਭਾਵਨਾ ਹੈ। ਉੱਥੇ ਹੀ ਇਨ੍ਹਾਂ ਦੇ ਇਕੱਠੇ ਵਰਤੋਂ ਕਰਨ ਨਾਲ ਅਸੀਂ ਬੇਹੋਸ਼ ਹੋ ਸਕਦੇ ਹਾਂ।
ਜੇਕਰ ਇਹ ਚੀਜ਼ਾਂ ਖਾਣੀਆਂ ਹਨ ਤਾਂ ਇਨ੍ਹਾਂ ਵਿੱਚ ਘੱਟ ਤੋਂ ਘੱਟ ਦੋ ਘੰਟੇ ਦਾ ਫਰਕ ਰੱਖ ਕੇ ਖਾਧੀਆਂ ਜਾਣ। ਇਸ ਤਰ੍ਹਾਂ ਹੀ ਦੁੱਧ ਦੇ ਨਾਲ ਦਹੀਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਪੇਟ ਵਿੱਚ ਗਿਆ ਦੁੱਧ ਵੀ ਦਹੀਂ ਦਾ ਰੂਪ ਧਾਰ ਸਕਦਾ ਹੈ। ਦਹੀਂ ਅਤੇ ਚੀਨੀ ਦੋਵੇਂ ਇਕੱਠੇ ਖਾਣ ਨਾਲ ਸਰੀਰ ਵਿੱਚ ਮੋਟਾਪਾ ਪੈਦਾ ਹੋ ਸਕਦਾ ਹੈ।
ਕਿਉਂਕਿ ਚੀਨੀ ਵਿੱਚ ਕੈਲੋਰੀਜ਼ ਦੀ ਮਾਤਰਾ ਹੁੰਦੀ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਮੋਟਾਪਾ ਜਾਂ ਡਾਇਬਟੀਜ਼ ਦੀ ਸਮੱਸਿਆ ਹੈ। ਉਨ੍ਹਾਂ ਨੂੰ ਸਵੇਰੇ ਸਵੇਰੇ ਇਹ ਦੋਵੇਂ ਚੀਜ਼ਾਂ ਇਕੱਠੀਆਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਹੀਂ ਦੇ ਨਾਲ ਨਿੰਬੂ ਦੀ ਵਰਤੋਂ ਕਰਨ ਨਾਲ ਪੇਟ ਵਿਚ ਐਸੀਡਿਟੀ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਇਸ ਤਰ੍ਹਾਂ ਹੀ ਦਹੀਂ ਦੇ ਨਾਲ ਕੋਲਡ ਡਰਿੰਕ ਦੀ ਵਰਤੋਂ ਕਰਨ ਨਾਲ ਉਲਟੀ ਵੀ ਆ ਸਕਦੀ ਹੈ। ਇਸ ਲਈ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਹੀਂ ਦੇ ਨਾਲ ਲੌਂਗ ਦੀ ਵਰਤੋਂ ਕਰਨਾ ਵੀ ਠੀਕ ਨਹੀਂ ਹੈ। ਇਸ ਨਾਲ ਵੀ ਨੁਕਸਾਨ ਹੋ ਸਕਦਾ ਹੈ। ਦੁੱਧ ਅਤੇ ਦਹੀਂ ਦੇ ਨਾਲ ਮੱਛੀ ਖਾਣਾ ਵੀ ਹਾਨੀਕਾਰਕ ਹੈ।
ਇਸ ਨਾਲ ਸਾਡੇ ਸਰੀਰ ਤੇ ਦਾਗ ਪੈ ਸਕਦੇ ਹਨ ਜਿਸ ਨਾਲ ਚਮੜੀ ਦੀ ਦਿੱਖ ਖਰਾਬ ਹੋ ਸਕਦੀ ਹੈ। ਕਈ ਵਾਰੀ ਇਹ ਦਾਗ਼ ਹੋਰ ਜ਼ਿਆਦਾ ਵਧ ਕੇ ਫੁੱਲ ਵੈਰੀ ਦਾ ਰੂਪ ਧਾਰ ਸਕਦੇ ਹਨ।
ਘਰੇਲੂ ਨੁਸ਼ਖੇ