BREAKING NEWS
Search

ਆਉਣ ਵਾਲੇ 24 ਘੰਟਿਆ ਦੌਰਾਨ ਇਨ੍ਹਾਂ ਇਲਾਕਿਆਂ ਵਿੱਚ ਪਵੇਗਾ ਭਾਰੀ ਮੀਂਹ, ਮਿਲੇਗੀ ਰਾਹਤ

ਸਾਉਣ ਦੇ ਮਹੀਨੇ ਦੀ ਸ਼ੁਰੂਆਤ ਤੋਂ ਹੀ ਪੰਜਾਬ ਵਿਚ ਲਗਾਤਾਰ ਬਾਰਿਸ਼ ਦਾ ਦੌਰ ਜਾਰੀ ਸੀ, ਪਿਛਲੇ ਕਈ ਸਾਲਾਂ ਦੇ ਮੁਕਾਬਲੇ ਇਸ ਵਾਰ ਸਾਉਣ ਦੀ ਸ਼ੁਰੂਆਤ ਵਿਚ ਕਾਫੀ ਚੰਗੀ ਬਾਰਿਸ਼ ਦੇਖਣ ਨੂੰ ਮਿਲੀ। ਪਰ ਪਿਛਲੇ 3-4 ਦਿਨਾਂ ਤੋਂ ਲੋਕਾਂ ਦਾ ਚਿਪਚਿਪੀ ਗਰਮੀ ਅਤੇ ਉਮਸ ਨੇ ਬੁਰਾ ਹਾਲ ਕੀਤਾ ਹੋਇਆ ਹੈ।

2 ਅਗਸਤ ਨੂੰ ਹੋਈਆਂ ਬਰਸਾਤੀ ਕਾਰਵਾਈਆਂ ਤੋਂ ਬਾਅਦ ਹੁਣ ਮਾਨਸੂਨ ਧੁਰੀ ਦੱਖਣ ਵੱਲ ਖਿਸਕਣ ਕਾਰਨ, ਮੀਂਹ ਗਾਇਬ ਹੈ ਤੇ ਹੁੰਮਸ ਸ਼ਬਾਬ ‘ਤੇ ਹੈ। ਹਾਲਾਂਕਿ ਕੱਲ ਯਾਨੀ 5 ਅਗਸਤ ਨੂੰ ਕਈ ਜਗ੍ਹਾ ਹਲਕਾ ਮੀਹ ਜਰੂਰ ਦੇਖਣ ਨੂੰ ਮਿਲਿਆ, ਪਰ ਇਸ ਤਰਾਂ ਦੀ ਘੱਟ ਖੇਤਰੀ ਬਰਸਾਤ ਨਾਲ ਹੁੰਮਸ ਦੀ ਸਥਿਤੀ ਹੋਰ ਵੀ ਭਿਆਨਕ ਹੋ ਜਾਂਦੀ ਹੈ।

ਪਰ ਹੁਣ ਮੌਸਮ ਵਿਭਾਗ ਅਨੁਸਾਰ ਇਸ ਚਿਪਚਿਪੀ ਗਰਮੀ ਤੋਂ ਜਲਦੀ ਹੀ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 24 ਘੰਟਿਆ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਆਗਾਮੀ 24 ਤੋਂ 72 ਘੰਟਿਆਂ ਦੌਰਾਨ ਮਾਨਸੂਨੀ ਧੁਰੀ ਉੱਤਰ ਵੱਲ ਹੋਣ ਨਾਲ ਪੰਜਾਬ ਚ ਮਾਨਸੂਨ ਦੇ ਇੱਕ ਵਾਰ ਫਿਰ ਐਕਟਿਵ ਹੋਣ ਦੀ ਉਮੀਦ ਹੈ, ਜਿਸ ਨਾਲ ਸੂਬੇ ਦੇ ਬਹੁਗਿਣਤੀ ਹਿੱਸਿਆਂ ਚ ਹਲਕਾ/ਦਰਮਿਆਨਾ ਮੀਂਹ ਪਵੇਗਾ। ਇਨ੍ਹਾਂ ਵਿਚੋਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਲੁਧਿਆਣਾ ਚ ਭਾਰੀ ਮੀਂਹ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਖਾੜੀ ਬੰਗਾਲ ਚ ਮਾਨਸੂਨੀ ਸਿਸਟਮ ਦੀ ਮੌਜੂਦਗੀ ਕਾਰਨ ਵੀਰਵਾਰ ਤੋਂ ਸੂਬੇ ਚ ਅਰਬ ਸਾਗਰ ਦੀਆਂ ਨਮ ਹਵਾਵਾਂ ਨੂੰ ਰੋਕ ਲੱਗੇਗੀ। ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਇਸ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੇਗੀ। ਅਤੇ ਖੁੱਲ੍ਹੇ ਮੌਸਮ, ਨੀਲੇ ਅਸਮਾਨ ਹੇਠ ਗੁਜਰਦੇ ਸੋਹਣੇ ਬੱਦਲਾਂ ਨਾਲ ਬਾਰਿਸ਼ ਦੀ ਉਮੀਦ ਵੀ ਬਣੀ ਰਹੇਗੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!