=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਚ ਹੜ੍ਹਾਂ ਦਾ ਖਤਰਾ, ਹੁਣੇ ਹੁਣੇ ਹੋਏ ਐਮਰਜੈਂਸੀ ਨੰਬਰ ਜਾਰੀ,ਫਲੱਡ ਕੰਟਰੋਲ ਰੂਮ ਕਾਇਮ ਅਤੇ

ਹੁਣੇ ਆਈ ਤਾਜਾ ਵੱਡੀ ਖਬਰ

ਪੰਜਾਬ ਚ ਹੜ੍ਹਾਂ ਦਾ ਖਤਰਾ, ਹੁਣੇ ਹੁਣੇ ਹੋਏ ਐਮਰਜੈਂਸੀ ਨੰਬਰ ਜਾਰੀ,ਫਲੱਡ ਕੰਟਰੋਲ ਰੂਮ ਕਾਇਮ ਅਤੇ

ਚੰਡੀਗੜ੍ਹ: ਪੰਜਾਬ ‘ਤੇ ਫਿਰ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਾਰਸ਼ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ।

ਇਸ ਕਰਕੇ ਬੀਬੀਐਮਬੀ ਦੀ ਤਕਨੀਕੀ ਕਮੇਟੀ ਦੀ ਸ਼ਨੀਵਾਰ ਨੂੰ ਹੋਈ ਬੈਠਕ ਵਿੱਚ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਰੋਜ਼ਾਨਾ ਭਾਖੜਾ ਡੈਮ ਤੋਂ 32 ਹਜ਼ਾਰ ਕਿਊਸਿਕ ਤੇ ਪੌਂਗ ਡੈਮ ਵਿੱਚੋਂ 10 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਦਾ ਫੈਸਲਾ ਕੀਤਾ ਗਿਆ ਹੈ।

ਸ਼ਨੀਵਾਰ ਚਾਰ ਵਜੇ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1656.10 ਫੁੱਟ ਦਰਜ ਕੀਤਾ ਗਿਆ, ਜਦਕਿ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ 50671 ਫੁੱਟ ਦਰਜ ਕੀਤੀ ਗਈ।

ਡੈਮ ਦੇ ਪਾਣੀ ਦਾ ਇਹ ਪੱਧਰ ਪਿਛਲੇ ਸਾਲ ਦੀ ਤੁਲਨਾ ਵਿੱਚ 86 ਫੁੱਟ ਵੱਧ ਸੀ, ਜਦਕਿ ਡੈਮ ਦੀ ਕੁੱਲ ਸਮਰੱਥਾ 1680 ਫੁੱਟ ਤੱਕ ਹੈ।

ਇਸੇ ਤਰ੍ਹਾਂ ਜੇਕਰ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਸ਼ਾਮ ਚਾਰ ਵਜੇ 1347.42 ਫੁੱਟ ਹੋ ਚੁੱਕਿਆ ਹੈ, ਜਦਕਿ ਪਾਣੀ ਦੀ ਆਮਦ 26360 ਦਰਜ ਕੀਤੀ ਗਈ।

ਪੌਂਗ ਡੈਮ ਦੀ ਪਾਣੀ ਦੀ ਕੁੱਲ ਸਮਰੱਥਾ 1390 ਫੁੱਟ ਤੱਕ ਹੈ। ਤਕਨੀਕੀ ਕਮੇਟੀ ਵੱਲੋਂ ਪਾਣੀ ਸਬੰਧੀ ਦੁਬਾਰਾ 14 ਅਗਸਤ ਨੂੰ ਬੈਠਕ ਕਰਕੇ ਸਮੀਖਿਆ ਕੀਤੀ ਜਾਵੇਗੀ।

ਦੂਜੇ ਪਾਸੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਹੜ੍ਹਾਂ ਦੇ ਮਾਮਲੇ ਵਿੱਚ ਪੂਰੀ ਮੁਸਤੈਦੀ ਵਰਤਦਿਆਂ ਫਲੱਡ ਕੰਟਰੋਲ ਰੂਮ ਸਥਾਪਤ ਕਰ ਦਿੱਤੇ ਗਏ ਹਨ। ਏਡੀਸੀ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਲੋੜ ਪੈਣ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲੈ ਕੇ ਜਾਣ, ਖਾਣਾ, ਪਸ਼ੂ ਚਾਰਾ ਤੇ ਹੋਰ ਜ਼ਰੂਰੀ ਵਸਤਾਂ ਦੇ ਪ੍ਰਬੰਧ ਮੁਕੰਮਲ ਹਨ।

ਕਿਹਾ ਕਿ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਤੇ ਸਮੁੱਚਾ ਅਮਲਾ ਚੌਵੀਂ ਘੰਟੇ ਮੌਜੂਦ ਹੈ ਤੇ ਲੋੜ ਪੈਣ ’ਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਹੋਏ ਹਨ।

ਉਨ੍ਹਾਂ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਪੁਲਿਸ ਥਾਣੇ ਵਿੱਚ ਸਥਾਪਤ ਕੰਟਰੋਲ ਰੂਮ ਦਾ ਨੰਬਰ 1887-232027 ਤੇ ਮੋਬਾਈਲ ਨੰਬਰ 9876085634 ਹੈ। ਇਸੇ ਤਰ੍ਹਾਂ ਥਾਣਾ ਨੂਰਪੁਰ ਬੇਦੀ ਕੰਟਰੋਲ ਰੂਮ ਦਾ ਨੰਬਰ 01887-240422 ਮੋਬਾਈਲ ਨੰ: 8146607791 ਹੈ।

ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦਾ ਕੰਟਰੋਲ ਰੂਮ ਨੰ: 01887 -232026 ਮੋਬਾਈਲ ਨੰ: 9876199350 ਹੈ।

ਉਨ੍ਹਾਂ ਦੱਸਿਆ ਕਿ ਪੁਲੀਸ ਸਟੇਸ਼ਨ ਨੰਗਲ ਦਾ ਕੰਟਰੋਲ ਰੂਮ ਨੰਬਰ 01887-221030 ਤੇ ਮੋਬਾਈਲ ਨੰ: 8558810909 ਹੈ। ਨਗਰ ਕੌਂਸਲ ਨੰਗਲ ਦਾ ਕੰਟਰੋਲ ਰੂਮ ਨੰ: 01887-222027 ਮੋਬਾਈਲ ਨੰ: 9646250005 ਹੈ।




error: Content is protected !!