ਅੱਜ ਕੱਲ ਕਾਫੀ ਮਰਦਾਂ ਅਤੇ ਔਰਤਾਂ ਨੂੰ ਅਤੇ ਬੱਚਿਆਂ ਨੂੰ ਖ਼ੂਨ ਦੀ ਕਮੀ ਦੀ ਸ਼ਿਕਾਇਤ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਹੱਥਾਂ ਪੈਰਾਂ ਵਿੱਚ ਦਰਦ, ਕਮਰ ਦਰਦ ਅਤੇ ਪਿੱਠ ਦਰਦ ਰਹਿੰਦਾ ਹੈ। ਸਰੀਰ ਵਿੱਚ ਅੰਦਰੂਨੀ ਕਮਜ਼ੋਰੀ ਮਹਿਸੂਸ ਹੁੰਦੀ ਹੈ। ਇਸ ਲਈ ਪੀੜਤਾਂ ਨੂੰ ਦੇਸੀ ਗਾਂ ਦਾ ਖ਼ਾਲਸ ਦੁੱਧ ਲੈ ਲੈਣਾ ਚਾਹੀਦਾ ਹੈ।
ਇਸ ਤੋਂ ਬਿਨਾਂ ਤਿੰਨ ਖਜੂਰਾਂ ਦੇ ਪੀਸ ਅਤੇ ਛੋਟੀ ਜਿਹੀ ਗੁੜ ਦੀ ਰੋੜੀ ਲੈ ਲੈਣੀ ਚਾਹੀਦੀ ਹੈ। ਖਜੂਰਾਂ ਦੇ ਬੀਜ ਕੱਢ ਕੇ ਇੱਕ ਪਾਸੇ ਕਰ ਦੇਵੋ ਅਤੇ ਖਜੂਰਾਂ ਨੂੰ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਵੋ। ਥੋੜ੍ਹਾ ਦੁੱਧ ਗਰਮ ਕਰਕੇ ਇਸ ਗੁੜ ਅਤੇ ਖਜੂਰਾਂ ਦੇ ਮਿਸ਼ਰਨ ਨੂੰ ਦੁੱਧ ਵਿੱਚ ਮਿਲਾ ਕੇ ਸਵੇਰੇ ਖਾਲੀ ਪੇਟ ਲਓ।
ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਤੁਹਾਨੂੰ ਪ੍ਰਾਣਾਯਾਮ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਕੋਹ ਪ੍ਰਾਣਾਯਾਮ ਨਹੀਂ ਕਰੋਗੇ ਤਾਂ ਨੁਸਖੇ ਦਾ ਲਾਭ ਨਹੀਂ ਹੋ ਸਕਦਾ। ਇਸ ਤੋਂ ਬਿਨਾਂ ਭਾਜ ਵੀ ਲਾਉਣੀ ਚਾਹੀਦੀ ਹ ਜਿਸ ਨੂੰ ਯੋਹ ਪ੍ਰਾਣਾਯਾਮ ਬਾਰੇ ਜਾਣਕਾਰੀ ਨਹੀਂ ਹੈ। ਉਹ ਇਸ ਦੀ ਨੈਟ ਤੇ ਵੀਡੀਓ ਦੇਖ ਸਕਦੇ ਹਨ।
ਸਵੇਰੇ ਪ੍ਰਾਣਾਯਾਮ ਜਾਂ ਭਾਜ ਲਾਉਣ ਲਈ ਜਲਦੀ ਜਾਗਣਾ ਜ਼ਰੂਰੀ ਹੈ। ਜੇ ਅਸੀਂ ਸਵੇਰੇ ਜਲਦੀ ਜਾਗਾਂਗੇ ਤਾਂ ਹੀ ਇਹ ਕੰਮ ਕਰ ਸਕਾਂਗੇ। ਇਸ ਲਈ ਸਾਨੂੰ ਆਪਣੀਆਂ ਆਦਤਾਂ ਵਿੱਚ ਵੀ ਸੁਧਾਰ ਕਰਨਾ ਚਾਹੀਦਾ ਹੈ। ਰਾਤ ਨੂੰ ਜਲਦੀ ਸੌਣਾ ਅਤੇ ਸਵੇਰੇ ਜਲਦੀ ਜਾਗਣਾ ਚਾਹੀਦਾ ਹੈ। ਜੇਕਰ ਅਸੀਂ ਚੰਗੀ ਖੁਰਾਕ ਖਾਵਾਂਗੇ।
ਹਰੀਆਂ ਸਬਜ਼ੀਆਂ ਦੀ ਵਰਤੋਂ ਕਰਾਂਗੇ ਤਾਂ ਇਸ ਦਾ ਸਾਡੇ ਸਰੀਰ ਨੂੰ ਫਾਇਦਾ ਹੋਵੇਗਾ। ਗੁੜ ਅਤੇ ਖਜੂਰ ਬਹੁਤ ਹੀ ਤਾਕਤ ਦੇਣ ਵਾਲੀਆਂ ਖੁਰਾਕਾਂ ਹਨ। ਇਨ੍ਹਾਂ ਦੀ ਵਰਤੋਂ ਨਾਲ ਸਰੀਰ ਅੰਦਰੋਂ ਮਜ਼ਬੂਤ ਹੁੰਦਾ ਹੈ। ਥਕਾਵਟ ਨਹੀਂ ਹੁੰਦੀ। ਲੱਕ ਦਰਦ ਅਤੇ ਪਿੱਠ ਦਰਦ ਤੋਂ ਛੁਟਕਾਰਾ ਮਿਲਦਾ ਹੈ। ਤੁਰਦੇ ਸਮੇਂ ਲੱਤਾਂ ਫੁੱਲਣ ਤੋਂ ਰਾਹਤ ਮਿਲਦੀ ਹੈ। ਦੇਸੀ ਗਾਂ ਦਾ ਖ਼ਾਲਸ ਦੁੱਧ ਹੋਣਾ ਚਾਹੀਦਾ ਹੈ। ਇਸ ਵਿਚ ਮਿਲਾਵਟ ਨਹੀਂ ਹੋਣੀ ਚਾਹੀਦੀ।
ਘਰੇਲੂ ਨੁਸ਼ਖੇ