ਤਾਜਾ ਵੱਡੀ ਖਬਰ
ਹੁਣ ਗਿੱਪੀ ਗਰੇਵਾਲ ਨਾਲ ਵੱਡੇ ਪਰਦੇ ‘ਤੇ ਨਜ਼ਰ ਆਵੇਗਾ ਸਮਾਜਸੇਵੀ ਅਨਮੋਲ ਕਵਾਤਰਾ,ਲੋੜਵੰਦਾਂ ਦੇ ਮਸੀਹਾ ਅਖਵਾਉਣ ਵਾਲੇ ਸਮਾਜ ਸੇਵੀ ਅਨਮੋਲ ਕਵਾਤਰਾ ਹੁਣ ਜਲਦੀ ਹੀ ਫ਼ਿਲਮੀ ਪਰਦੇ ‘ਤੇ ਨਜ਼ਰ ਆਉਣਗੇ। ਦਰਅਸਲ, ਉਹ ਗਿੱਪੀ ਗਰੇਵਾਲ ਤੇ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਲੀਡ ਰੋਲ ਵਿੱਚ ਨਜ਼ਰ ਆਉਣਗੇ।
ਇਸ ਫ਼ਿਲਮ ਨੂੰ ਲੈ ਕੇ ਅਨਮੋਲ ਕਵਾਤਰਾ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਕਿ ‘ਉਹਨਾਂ ਦੇ ਫ਼ਿਲਮਾਂ ਵਿੱਚ ਜਾਣ ਨਾਲ ਉਹਨਾਂ ਦੀ ਸਮਾਜ ਸੇਵਾ ਵਿੱਚ ਕੋਈ ਫਰਕ ਨਹੀਂ ਪਵੇਗਾ।ਉਹਨਾਂ ਕਿਹਾ ਕਿ ਫ਼ਿਲਮਾਂ ਵਿੱਚ ਕੰਮ ਕਰਨ ਨਾਲ ਉਹਨਾਂ ਦੇ ਐੱਨਜੀਓ ਨੂੰ ਹੋਰ ਅੱਗੇ ਵਧਣ ਦਾ ਮੌਕਾ ਮਿਲੇਗਾ।
ਤੁਹਾਨੂੰ ਦੱਸ ਦੇਈਏ ਕਿ ਅਨਮੋਲ ਕਵਾਤਰਾ ਇੱਕ ਬਹੁਤ ਹੀ ਨਾਮੀ ਸਮਾਜ ਸੇਵੀ ਹਨ ਜੋ ਕਿ ਚੰਗੇ ਕੰਮ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਦੇ। ਉਹਨਾਂ ਨੇ ਬਹੁਤ ਹੀ ਥੋੜੇ ਸਮੇਂ ‘ਚ ਸਮਾਜ ‘ਚ ਆਪਣੀ ਖ਼ਾਸ ਪਹਿਚਾਣ ਬਣਾ ਲਈ ਹੈ।
ਪੰਜਾਬੀ ਇੰਡਸਟਰੀ ਵਿੱਚ ਅਨਮੋਲ ਕਵਾਤਰਾ ਹੀ ਅਜਿਹੇ ਗਾਇਕ ਹਨ, ਜੋ ਇੱਕ ਸਮਾਜ ਸੇਵੀ ਸੰਸਥਾ ਚਲਾ ਰਹੇ ਹਨ। ਉਹਨਾਂ ਦੀ ਇਹ ਸੰਸਥਾ ਬਿਮਾਰਾਂ ਦਾ ਇਲਾਜ਼ ਕਰਵਾਉਂਦੀ ਹੈ, ਲੋੜਵੰਦਾਂ ਦੀ ਮਦਦ ਕਰਦੀ ਹੈ।
ਤਾਜਾ ਜਾਣਕਾਰੀ