ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ਤੇ ਬਣੇ ਸੂਰ ਫਾਰਮ ਵਿੱਚ ਇੱਕ ਸੂਰੀ ਨੇ 10 ਬੱਚਿਆਂ ਨੂੰ ਜਨਮ ਦਿੱਤਾ ਹੈ। ਇਨ੍ਹਾਂ 10 ਬੱਚਿਆਂ ਵਿੱਚੋਂ ਇੱਕ ਅਜਿਹਾ ਬੱਚਾ ਹੈ। ਜਿਸ ਦੇ ਮੱਥੇ ਤੇ ਹਾਥੀ ਦੀ ਸੁੰਡ ਵਾਂਗ ਸੁੰਨ ਹੈ ਅਤੇ ਇੱਕ ਅੱਖ ਹੈ। ਇਸ ਦੇ ਪੈਰ ਵੀ ਹਾਥੀ ਦੇ ਪੈਰਾਂ ਵਰਗੇ ਹਨ। ਫਾਰਮ ਦੇ ਮਾਲਕ ਲੱਖਣਪਾਲ ਦੇ ਦੱਸਣ ਅਨੁਸਾਰ ਉਹ ਲੱਗਭੱਗ 14-15 ਸਾਲ ਤੋਂ ਇਹ ਧੰਦਾ ਕਰ ਰਹੇ ਹਨ। ਅਜਿਹਾ ਉਨ੍ਹਾਂ ਨਾਲ ਪਹਿਲੀ ਵਾਰੀ ਹੋਇਆ ਹੈ।
ਜਦਕਿ ਡਾਕਟਰ ਦਾ ਮੰਨਣਾ ਹੈ ਕਿ ਇਹ ਜਮਾਂਦਰੂ ਨੁਕਸ ਹੈ। ਸੂਰ ਫਾਰਮ ਦੇ ਮਾਲਕ ਲੱਖਣਪਾਲ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ 14-15 ਸਾਲਾਂ ਤੋਂ ਸੂਰ ਫਾਰਮਿੰਗ ਦਾ ਕੰਮ ਕਰ ਰਹੇ ਹਨ। ਕਦੇ ਵੀ ਉਨ੍ਹਾਂ ਦੇ ਨਾਲ ਪਹਿਲਾਂ ਅਜਿਹਾ ਨਹੀਂ ਵਾਪਰਿਆ। ਜਿਹੜਾ ਅਜੀਬ ਸ਼ਕਲ ਦਾ ਹਾਥੀ ਵਰਗਾ ਬੱਚਾ ਪੈਦਾ ਹੋਇਆ ਸੀ।
ਉਹ ਲਗਭਗ ਪੰਦਰਾਂ ਮਿੰਟ ਹੀ ਜਿਉਂਦਾ ਰਿਹਾ। ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਜਦੋਂ ਮੀਡੀਆ ਨੇ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇਹ ਜਮਾਂਦਰੂ ਨੁਕਸ ਹੈ। ਇਸ ਨੂੰ ਕੋਈ ਚਮਤਕਾਰ ਨਹੀਂ ਕਿਹਾ ਜਾ ਸਕਦਾ। ਜਦੋਂ ਸੂਰੀ ਗਰਭਵਤੀ ਸੀ ਤਾਂ ਹੋ ਸਕਦਾ ਹੈ ਕਿ ਗਰਭ ਦੇ ਪਹਿਲੇ ਮਹੀਨੇ ਵਿੱਚ ਉਸ ਨੇ ਕੋਈ ਨੁਕਸ ਵਾਲੀ ਖੁਰਾਕ ਖਾ ਲਈ ਹੋਵੇ।
ਜਿਸ ਨਾਲ ਇਹ ਘਟਨਾ ਵਾਪਰ ਗਈ। ਇਸ ਤੋਂ ਬਿਨਾਂ ਜਦੋਂ ਨਰ ਅਤੇ ਮਾਦਾ ਦਾ ਆਪਸ ਵਿੱਚ ਮੇਲ ਕਰਵਾਇਆ ਜਾਂਦਾ ਹੈ ਤਾਂ ਉਸ ਸਮੇਂ ਇਹ ਨੁਕਸ ਪੈ ਸਕਦਾ ਹੈ। ਕਈ ਵਾਰ ਅਜਿਹਾ ਕੁਝ ਗਾਵਾਂ ਦੇ ਮਾਮਲੇ ਵਿੱਚ ਵੀ ਵੇਖਣ ਨੂੰ ਸਾਹਮਣੇ ਆਉਂਦਾ ਹੈ। ਇਸ ਲਈ ਇਸ ਨੂੰ ਕੋਈ ਚਮਤਕਾਰ ਨਹੀਂ ਸਮਝਣਾ ਚਾਹੀਦਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਵਾਇਰਲ