ਪੰਜਾਬ ਅੰਦਰ ਆ ਰਹੀਆਂ ਵੱਖ-ਵੱਖ ਥਾਵਾਂ ਤੋਂ ਖ਼ਬਰਾਂ ਮੁਤਾਬਿਕ ਬੱਚੇ ਚੁੱਕਣ ਦਾ ਗਿਰੋਹ ਬਹੁਤ ਸਰਗਰਮ ਹੋਇਆ ਹੈ | ਅਖ਼ਬਾਰਾਂ ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਆ ‘ਤੇ ਕੁੱਝ ਦਿਨਾਂ ਤੋਂ ਵੀਡੀਓ ਦੇਖਣ ਨੂੰ ਮਿਲ ਰਹੀਆਂ ਹਨ, ਕਈ ਗਿਰੋਹ ਬੱਚਿਆਂ ਨੂੰ ਚੁੱਕਣ ਦੀ ਤਾੜ ਵਿਚ ਹਨ | ਬੱਚਿਆਂ ਦੇ ਮਾਤਾ-ਪਿਤਾ ਨੇ ਸਕੂਲ ਮੈਨੇਜਮੈਂਟਾਂ ਤੋਂ ਇਹ ਵੀ ਮੰਗ ਕੀਤੀ ਹੈ ਕਿ ਜੋ ਵੈਨਾਂ, ਬੱਸਾਂ ਜਾਂ ਹੋਰ ਵਾਹਨ ਬੱਚਿਆਂ ਨੂੰ ਸਕੂਲ ਤੋਂ ਘਰ ਛੱਡਦੇ ਹਨ | ਉਨ੍ਹਾਂ ਵਾਹਨਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਵੀ ਹੁਣ ਚੱਲ ਰਹੇ ਦਹਿਸ਼ਤ ਵਾਲੇ ਮਾਹੌਲ ਦੇ ਮੁਤਾਬਿਕ ਵਿਸ਼ੇਸ਼ ਹਦਾਇਤਾਂ ਦਿੱਤੀਆਂ ਜਾਣ |
ਕਈ ਥਾਵਾਂ ‘ਤੇ ਇਸ ਗਰੋਹ ਨੇ ਆਪਣੀ ਘਟਨਾ ਨੂੰ ਅੰਜਾਮ ਵੀ ਦਿੱਤਾ ਹੈ, ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ | ਇਸ ਸਬੰਧ ਵਿਚ ਦਸੂਹਾ ਵਿਖੇ ਕੁੱਝ ਬੱਚਿਆਂ ਦੇ ਮਾਤਾ-ਪਿਤਾ ਨੇ ਇਕੱਤਰਤਾ ਕੀਤੀ ਅਤੇ ਵਿਚਾਰ ਕੀਤਾ ਕਿ ਜੋ ਦਸੂਹਾ ਅੰਦਰ ਸਕੂਲ ਹਨ ਪੁਲਿਸ ਨੂੰ ਇਨ੍ਹਾਂ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿਚ ਸਵੇਰੇ ਸਕੂਲ ਲੱਗਣ ਦੇ ਸਮੇਂ ਅਤੇ ਦੁਪਹਿਰ ਸਕੂਲ ਛੁੱਟੀ ਦੇ ਸਮੇਂ ਸਕੂਲੀ ਵਿਦਿਆਰਥੀਆਂ ਦੀ ਰੱਖਿਆ ਦੇ ਲਈ ਪੈਟਰੋਲਿੰਗ ਕਰਨੀ ਚਾਹੀਦੀ ਹੈ ਅਤੇ ਖ਼ੁਫ਼ੀਆ ਵਿਭਾਗ ਨੂੰ ਸਕੂਲ ਦੇ ਆਲ਼ੇ ਦੁਆਲੇ ਤੈਨਾਤ ਕੀਤਾ ਜਾਣਾ ਚਾਹੀਦਾ ਹੈ |
ਇਸ ਵੀਡੀਓ ਵਿੱਚ ਜੋ ਤੁਸੀਂ ਦੇਖ ਰਹੇ ਹੋ ਕਿ ਬੱਚਾ ਚੁੱਕਣ ਤੇ ਇਹ ਮੁੰਡੇ ਇੱਕ ਲੱਖ ਰੁਪਇਆ ਲੈਂਦੈ ਹਨ, ਉਹ ਬਿਲਕੁਲ ਗਲਤ ਹੈ ਕਿਉਂਕਿ ਪੁਸ਼ਟੀ ਕਰਨ ਤੇ ਪਤਾ ਲੱਗਾ ਹੈ ਕਿ ਇਹ ਵੀਡੀਓ ਧੱਕੇ ਨਾਲ ਬਣਵਾਈ ਗਈ ਹੈ। ਵੀਡੀਓ ਬਣਾਉਣ ਵਾਲਿਆਂ ਦੀ ਇਨ੍ਹਾਂ ਮੁੰਡਿਆਂ ਨਾਲ ਕੋਈ ਆਪਸੀ ਰੰਜਿਸ਼ ਸੀ ਜਿਸ ਕਰਕੇ ਉਨ੍ਹਾਂ ਨੇ ਇਨ੍ਹਾਂ ਮੁੰਡਿਆਂ ਨਾਲ ਧੱਕਾ ਕੀਤਾ।
ਪੱਤਰਕਾਰ ਨੇ ਉੱਥੋਂ ਦੇ ਐਸ. ਐੱਚ. ਓ. ਨਾਲ ਗੱਲ ਵੀ ਕੀਤੀ ਅਤੇ ਉਨ੍ਹਾਂ ਕਿਹਾ ਕਿ ਵੀਡੀਓ ਬਣਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇਗੀ।
ਤਾਜਾ ਜਾਣਕਾਰੀ