ਮੁਹਾਲੀ ਦੇ ਪਿੰਡ ਕੰਡਾਲਾ ਸਥਿਤ ਦੋ ਡੇਅਰੀ ਫਾਰਮਾਂ ਦੀ ਬਹੁਤ ਹੀ ਦੁੱਖਦਾਈ ਘਟਨਾ ਸਾਹਮਣੇ ਆਈ ਹੈ, ਜਿਥੇ ਦੋਵਾਂ ਡੇਅਰੀ ਫਾਰਮ ਵਿਚ ਹੁਣ ਤੱਕ 100 ਤੋਂ ਵੱਧ ਮੱਝਾਂ ਮਰ ਚੁੱਕੀਆਂ ਹਨ ,ਇਹਨਾਂ ਜਾਨਵਰਾਂ ਦੀ ਵੱਡੇ ਪੱਧਰ ਤੇ ਹੋਈਆਂ ਮੌਤਾਂ ਤੋਂ ਬਾਅਦ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵੀ ਸਰਗਰਮ ਹੋ ਗਿਆ ਹੈ,ਮੱਝਾਂ ਮਰਨ ਦਾ ਕਾਰਨ ਜਹਿਰੀਲਾ ਚਾਰਾ ਖਾਣਾ ਦੱਸਿਆ ਜਾ ਰਿਹਾ ਹੈ ਪਰ ਲੋਕ ਹੈਰਾਨ ਹਨ ਕੇ ਇਹ ਜਹਿਰੀਲਾ ਚਾਰਾ ਕਿਥੋਂ ਆਇਆ ?
ਕਿ ਕਿਸੇ ਨੇ ਸ਼ਰਾਰਤ ਕਰਨ ਵਾਸਤੇ ਚਾਰੇ ਵਿੱਚ ਮਿਲਾ ਦਿੱਤਾ ਸੀ ਜਾ ਫਿਰ ਚਾਰੇ ਉਪਰ ਕਿਸੇ ਕੀਟਨਾਸ਼ਕ ਦੀ ਵਰਤੋਂ ਕੀਤੀ ਗਈ ਸੀ ।ਦੋ ਭਰਾਵਾਂ ਦੇ ਡੇਅਰੀ ਫਾਰਮਾਂ ਵਿੱਚ ਜ਼ਹਿਰੀਲਾ ਚਾਰਾ ਖਾਣ ਨਾਲ ਮਰਨ ਵਾਲੇ ਦੁਧਾਰੂ ਪਸ਼ੂਆਂ ਦੀ ਗਿਣਤੀ 100 ਤੋਂ ਪਾਰ ਹੋ ਗਈ ਹੈ। ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਪਸ਼ੂਆਂ ਨੇ ਇਹ ਚਾਰਾ ਖਾਧਾ ਹੈ, ਉਨ੍ਹਾਂ ਦਾ ਵੀ ਬਚਣਾ ਮੁਸ਼ਕਲ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਡੇਅਰੀ ਫਾਰਮਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਹੈ।
ਦੋਵਾਂ ਭਰਾਵਾਂ ਦੇ ਡੇਅਰੀ ਫਾਰਮ ਵਿਚ ਹੁਣ ਤੱਕ 100 ਤੋਂ ਵੱਧ ਮੱਝਾਂ ਮਰ ਚੁੱਕੀਆਂ ਹਨ।ਜਰਨੈਲ ਸਿੰਘ ਰਾਜੂ ਦੇ ਡੇਅਰੀ ਫਾਰਮ ਵਿੱਚ 80 ਤੋਂ ਵੱਧ ਪਸ਼ੂ ਸਨ ਜਿਨ੍ਹਾਂ ’ਚੋਂ ਹੁਣ ਸਿਰਫ਼ 10 ਪਸ਼ੂ ਹੀ ਬਚੇ ਹਨ ਅਤੇ ਤਰਸੇਮ ਲਾਲ ਡੱਡੂ ਦੇ ਡੇਅਰੀ ਫਾਰਮ ਵਿੱਚ 60 ’ਚੋਂ ਸਿਰਫ਼ 4 ਪਸ਼ੂ ਹੀ ਰਹਿ ਗਏ ਹਨ। ਇਨ੍ਹਾਂ ਪਸ਼ੂਆਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।
ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਜਲੰਧਰ ਤੋਂ ਵੀ ਮਾਹਰਾਂ ਦੀ ਵਿਸ਼ੇਸ਼ ਟੀਮ ਨੇ ਮੁਹਾਲੀ ਦਾ ਦੌਰਾ ਕਰਕੇ ਪਸ਼ੂਆਂ ਦੀ ਮੌਤ ਦਾ ਜਾਇਜ਼ਾ ਲਿਆ ਅਤੇ ਪਸ਼ੂਆਂ ਦੇ ਚਾਰੇ ਦੇ ਸੈਂਪਲ ਲਏ ਗਏ ਹਨ।ਉਨ੍ਹਾਂ ਦੱਸਿਆ ਕਿ ਮ੍ਰਿਤਕ ਪਸ਼ੂਆਂ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਉਨ੍ਹਾਂ ਦੇ ਪੇਟ ’ਚੋਂ ਮਿਲੀ ਫੀਡ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ।ਮੁੱਖ ਮੰਤਰੀ ਕੈਪਟਨ ਨੇ ਪਸ਼ੂਆਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਰਿਪੋਰਟ ਦੇਣ ਲਈ ਆਖਿਆ ਹੈ।
Home ਤਾਜਾ ਜਾਣਕਾਰੀ ਹੁਣੇ-ਹੁਣੇ ਇਸ ਪਿੰਡ ਚ 100 ਤੋਂ ਵੱਧ ਮੱਝਾਂ ਦੀ ਤੜਫ਼-ਤੜਫ਼ ਕੇ ਹੋਈ ਭਿਆਨਕ ਮੌਤ ਤੇ ਕਾਰਨ ਜਾਣ ਕੇ ਹੋ ਜਾਣਗੇ ਰੌਗਟੇ ਖੜ੍ਹੇ,ਦੇਖੋ ਪੂਰੀ ਖ਼ਬਰ
ਤਾਜਾ ਜਾਣਕਾਰੀ