BREAKING NEWS
Search

ਕੋਈ ਵੀ ਰੋਗ ਬਿਮਾਰੀ ਹੋਵੇ ਰੋਜਾਨਾ ਇਹ ਸ਼ਬਦ ਸ਼ਰਧਾ ਨਾਲ ਸੁਣਨ ਨਾਲ ਰੋਗ ਠੀਕ ਹੋਣਾ ਸ਼ੁਰੂ ਹੋ ਜਾਵੇਗੇ (ਸ਼ੇਅਰ ਕਰੋ ਜੀ)

ਸੰਸਾਰ ਵਿੱਚ ਹਰ ਮਨੁੱਖ ਰੋਗੀ ਹੈ ਜੋ ਜੋ ਦੀਸੈ ਸੋ ਸੋ ਰੋਗੀ ॥ ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ॥ (੧੧੪੦) ਤੇ ਰੋਗ (ਭਾਵੇਂ ਸਰੀਰਕ ਜਾਂ ਮਾਨਸਿਕ) ਕਾਰਨ ਦੁਖੀ ਵੀ ਹੈ ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥ (੪੯੭)। ਸਰੀਰ ਨਾਲ ਬਹੁਤਾ ਜੁੜੇ ਹੋਣ ਕਾਰਨ ਮਨੁੱਖ ਨੇ ਬਹੁਤ ਯਤਨ ਕਰਕੇ ਅਨੇਕ ਸਰੀਰਕ ਰੋਗਾਂ ਦਾ ਦਾਰੂ ਤਾਂ ਲੱਭ ਲਿਆ ਪਰ ਮਾਨਸਿਕ ਰੋਗਾਂ ਵਲੋਂ ਇਹ ਸਦਾ ਅਵੇਸਲਾ ਤੇ ਬੇਖਬਰ ਹੀ ਰਿਹਾ ਹੈ। ਇਹੀ ਕਾਰਨ ਹੈ ਕਿ ਸਰੀਰਕ ਰੋਗਾਂ ਦੇ ਵੈਦ ਤਾਂ ਬਹੁਤ ਹਨ ਪਰ ਮਾਨਸਿਕ ਰੋਗਾਂ ਦਾ ਵੈਦ ਕੇਵਲ ਗੁਰੂ ਹੀ ਹੈ। ਗੁਰੂ ਬਿਨਾ ਮਾਨਸਿਕ ਰੋਗਾਂ ਦੇ ਦੁੱਖ ਤੋਂ ਮੁਕਤ ਨਹੀ ਹੋਇਆ ਜਾ ਸਕਦਾ। ਰੋਗ ਬੰਧ ਰਹਨੁ ਰਤੀ ਨ ਪਾਵੈ ॥ ਬਿਨੁ ਸਤਿਗੁਰ ਰੋਗੁ ਕਤਹਿ ਨ ਜਾਵੈ ॥੩॥ (੧੧੪੦)। ਕੁਦਰਤਿ ਦਾ ਇੱਕ ਨਿਯਮ ਹੈ ਕਿ ਕਿਸੇ ਵੀ ਸਰੀਰਕ ਬਿਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਉਸ ਦੀ ਸੂਚਨਾ ਆਉਂਦੀ ਹੈ ਪਰ ਇਸ ਸੂਚਨਾ ਨੂੰ ਅਕਸਰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਸਿਰ ਦਰਦ ਹੋਵੇ, ਬੁਖਾਰ ਹੋਵੇ, ਸਰੀਰ ਨੂੰ ਕੰਬਣੀ ਆਵੇ ਤਾਂ ਝੱਟ ਦੋ ਗੋਲੀਆਂ ਪੈਰਾਸੀਟੇਮਲ ਦੀਆਂ ਲੈ ਲੈਣ ਨਾਲ ਅਸਲ ਰੋਗ ਦੂਰ ਨਹੀ ਹੋ ਜਾਂਦਾ। ਇਹ ਦਰਦ ਕੁੱਝ ਚਿਰ ਲਈ ਤਾਂ ਭਾਵੇਂ ਥੰਮ੍ਹਿਆ ਜਾਵੇ ਪਰ ਰੋਗ ਦੂਰ ਨਹੀ ਹੋ ਸਕਦਾ

ਕਿਉਂਕਿ ਇਹ ਦਰਦ ਬਿਮਾਰੀ ਦਾ ਕਾਰਨ ਨਹੀ ਕੇਵਲ ਸੂਚਨਾ ਹੀ ਹੈ। ਬਿਮਾਰੀ ਤਾਂ ਸਰੀਰ ਵਿੱਚ ਕਿਤੇ ਹੋਰ ਹੀ ਹੈ। ਸੂਚਨਾ ਨੂੰ ਬਿਮਾਰੀ ਸਮਝ ਕੇ ਉਸ ਦੇ ਇਲਾਜ ਦੀ ਕੋਸ਼ਿਸ਼ ਨਿਸਫਲ ਹੈ। ਦਰਦੁ ਹੋਵੈ ਦੁਖੁ ਰਹੈ ਸਰੀਰ ॥ ਐਸਾ ਦਾਰੂ ਲਗੈ ਨ ਬੀਰ ॥੧॥ ਰਹਾਉ (੧੨੫੬) ਐਸੀ ਦਵਾਈ ਦੇਣ ਦਾ ਕੋਈ ਲਾਭ ਨਹੀ (ਜਿਸਦੇ ਵਰਤਿਆਂ ਫਿਰ ਵੀ) ਸਰੀਰ ਦਾ ਦੁੱਖ ਦਰਦ ਦੂਰ ਨਾ ਹੋਵੇ। ਅਗਰ ਕਿਸੇ ਦੇ ਮਨ ਨੂੰ (ਹਿਪਨੋਟਾਈਜ਼) ਸੰਮੋਹਨ ਕਰਕੇ ਸਿਰ ਦਰਦ ਦਾ ਵੀਚਾਰ ਦਿੱਤਾ ਜਾਵੇ ਤਾਂ ਉਹ ਮਨੁੱਖ ਨੂੰ ਸਿਰ ਦਰਦ ਸ਼ੁਰੂ ਹੋ ਜਾਵੇਗਾ ਜੋ ਲੱਖਾਂ ਸਰੀਰਕ ਦਵਾਈਆਂ ਨਾਲ ਵੀ ਦੂਰ ਨਹੀ ਹੋਵੇਗਾ ਕਿਉਂਕਿ ਇਹ ਸਰੀਰਕ ਰੋਗ ਨਹੀ ਬਲਿਕੇ ਮਾਨਸਕ ਰੋਗ ਦੀ ਹੀ ਸੂਚਨਾ ਹੈ। ਰੋਗ ਦਾ ਮੂਲ ਤਾਂ ਮਨ ਦੀ ਕਮਜ਼ੋਰੀ ਹੈ। ਇੱਕ ਡੌਕਟਰ ਨਾਲ ਗਲ ਬਾਤ ਕਰਦਿਆਂ ਪਤਾ ਲੱਗਾ ਕਿ ਉਸ ਪਾਸ ਜੋ ਵਡ੍ਹੀ ਉਮਰ ਦੇ ਮਰੀਜ਼ ਆਉਂਦੇ ਹਨ ਉਹ ਤਨ ਨਾਲੋਂ ਮਨ ਦੇ ਰੋਗੀ ਬਹੁਤੇ ਹੁੰਦੇ ਹਨ ਜੋ ਗੱਲਾਂ ਬਾਤਾਂ ਨਾਲ ਹੀ ਠੀਕ ਹੋ ਜਾਂਦੇ ਹਨ। ਹੁਣ ਰੋਗ ਚਾਹੇ ਸਰੀਰਕ ਹੋਵੇ ਜਾਂ ਮਾਨਸਕ ਉਸ ਦਾ ਦੁੱਖ ਕਬੂਲਣ ਵਾਲਾ ਤਾਂ ਇਕੋ ਮਨ ਹੀ ਹੈ ਇਸ ਲਈ ਜੋ ਮਨੁੱਖ ਮਾਨਸਕ ਤੌਰ ਤੇ ਬਲਵਾਨ ਹੈ ਉਹ ਦੋਵੇਂ ਤਰਾਂ ਦੇ ਰੋਗਾਂ ਦਾ ਸਾਹਮਣਾ ਦ੍ਰਿੜਤਾ ਨਾਲ ਕਰ ਸਕਦਾ ਹੈ। ਗੁਰੂ, ਮਨੁੱਖ ਨੂੰ ਮਾਨਸਿਕ ਤੌਰ ਤੇ ਬਲਵਾਨ ਕਰਨਾ ਚਹੁੰਦਾ ਹੈ ਕਿਉਂਕਿ ਦੋਵੇਂ ਰੋਗਾਂ ਦਾ ਦਾਰੂ ਮਨ ਦੀ ਤਾਕਤ ਤੇ ਨਿਰਭਰ ਹੈ। ਜਿਵੇਂ ਸਰੀਰ ਦੀ ਤਾਕਤ ਚੰਗੀ ਖੁਰਾਕ ਤੇ ਵਰਜਸ਼ ਤੇ ਆਧਾਰਿਤ ਹੈ, ਤਿਵੇਂ ਮਨ ਦੀ ਤਾਕਤ ਗੁਰਗਿਆਨ ਤੇ ਰੱਬੀ ਗੁਣਾਂ ਤੇ ਨਿਰਭਰ ਹੈ।

ਅਗਿਆਨਤਾ ਕਾਰਨ ਮਨ ਡੋਲ ਜਾਂਦਾ ਹੈ, ਖੰਡ ਖੰਡ ਹੋ ਜਾਂਦਾ ਹੈ ਤੇ ਖੰਡਿਤ ਹੋਇਆ ਮਨ ਕਮਜ਼ੋਰ ਹੋ ਕੇ ਭਰਮ ਭੁਲੇਖਿਆਂ, ਵਹਿਮਾਂ ਤੇ ਵਿਕਾਰਾਂ ਦਾ ਸ਼ਿਕਾਰ ਹੋ ਜਾਂਦਾ ਹੈ। ਗੁਰਮੁੱਖਾਂ ਦੇ ਅਡੋਲ ਤੇ ਬਲਵਾਨ ਮਨ ਨੂੰ ਨਾਂ ਸਰੀਰਕ ਰੋਗ ਤੇ ਨਾਂ ਹੀ ਮਾਨਸਿਕ ਰੋਗ ਡੁਲਾ ਸਕਦੇ ਹਨ। ਜਦੋਂ ਤੱਕ ਮਨ ਗੁਰਗਿਆਨ ਦੁਆਰਾ ਇਕਾਗਰ (ਅਡੋਲ) ਹੈ ਤੱਦ ਤੱਕ ਇਹ ਮਨ ਬਲਵਾਨ ਹੈ, ਅਰੋਗ ਹੈ, ਪ੍ਰਭੂ ਨਾਲ ਜੁੜਿਆ ਹੈ ਪਰ ਜਦੋਂ ਅਗਿਆਨਤਾ ਕਾਰਨ ਮੋਹ ਮਾਇਆ ਦੇ ਹੱਲਿਆਂ ਨਾਲ ਇਹ ਡੋਲ ਜਾਂਦਾ ਹੈ, ਖੰਡ ਖੰਡ ਹੋ ਜਾਂਦਾ ਹੈ, ਪ੍ਰਭੂ ਤੋਂ ਵਿੱਛੜ ਜਾਂਦਾ ਹੈ ਤਾਂ ਇਹ ਨਿਰਬਲ ਹੋ ਕੇ ਕਿਸੇ ਹੋਰ ਸਹਾਰਿਆਂ ਦੀ ਭਾਲ ਵਿੱਚ ਧਰਮ ਦੇ ਚੋਰਾਂ ਯਾਰਾਂ ਤੇ ਕੁੜਿਆਰਾਂ (ਭੇਖੀ ਵੈਦਾਂ) ਦੇ ਜਾ ਹੱਥ ਚ੍ਹੜਦਾ ਹੈ। ਉਹ ਭੇਖੀ (ਵੈਦ) ਸਾਧ ਲਾਣਾ ਜੋ ਫਿਰ ਇਸ ਦਾ ਸ਼ੋਸ਼ਣ ਕਰਦੇ ਹਨ ਉਹ ਪ੍ਰਤੱਖ ਜੱਗ ਜਾਹਰ ਹੈ। ਜ਼ਿੰਦਗੀ ਵਿੱਚ (ਕੁਦਰਤ ਨਿਯਮਾਂ ਅਨੁਸਾਰ) ਦੁੱਖ ਹਰ ਮਨੁੱਖ ਨੂੰ ਆਉਂਦਾ ਹੈ ਪਰ ਇਹ ਦੁੱਖ ਅੰਦਰ ਜਾਗੇ ਰੋਗ ਦੀ ਸੂਚਨਾ ਹੀ ਹੈ। ਸਰੀਰਕ ਰੋਗਾਂ ਦਾ ਦਾਰੂ ਤਾਂ ਦੁਨਿਆਵੀ ਵੈਦ ਵੀ ਕਰਦੇ ਹਨ ਪਰ ਮਾਨਸਿਕ ਰੋਗਾਂ ਦਾ ਵੈਦ ਕੇਵਲ ਗੁਰੂ ਹੀ ਹੈ। ਅਨੇਕ ਸਰੀਰਕ ਸੁੱਖਾਂ ਦੇ ਸਾਧਨ ਹੁੰਦਿਆਂ ਵੀ ਅੱਜ ਮਨੁੱਖ ਮਾਨਸਿਕ ਤੌਰ ਤੇ ਦੁਖੀ ਇਸ ਲਈ ਹੈ ਕਿਉਂਕਿ ਉਹ ਅੰਦਰੂਨੀ (ਮਾਨਸਿਕ) ਰੋਗ ਨੂੰ ਪਛਾਣੇ ਬਿਨਾ ਉਸਦੀ ਸੂਚਨਾ ਦਾ ਨਿਸਫਲ ਇਲਾਜ ਸਰੀਰਕ ਰੋਗ ਦੀਆਂ ਦਵਾਈਆਂ ਨਾਲ ਕਰਨਾ ਚਹੁੰਦਾ ਹੈ। ਮਨੁੱਖ ਮਾਨਸਿਕ ਤੌਰ ਤੇ ਰੋਗੀ ਉਦੋਂ ਹੁੰਦਾ ਹੈ ਜਦੋਂ ਉਸ ਨੂੰ ਉਸ ਦੀ ਸ਼ਕਤੀ ਦਾ ਮੂਲ, ਪਰਮਾਤਮਾ, ਵਿਸਰ ਜਾਂਦਾ ਹੈ



error: Content is protected !!