ਦੇਖੋ ਮੂਲ ਮੰਤਰ ਦੀ ਤਾਕਤ “ਪੜਨ ਲਿਖਣ ਚ ਨਾਲਾਇਕ ਅਜੂਬ ਖਾਨ ਇੰਝ ਬਣਿਆ ਪਾਕਿਸਤਾਨ ਦਾ ਰਾਸ਼ਟਰਪਤੀ (ਸੱਚੀ ਘਟਨਾਂ)ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਨ ਉਤੇ ਮੂਲ ਮੰਤਰ ਦਾ ਜਾਦੂਈ ਅਸਰ ਡਾ.ਅਨੋਖ ਸਿੰਘ ਦਾ ਇਕ ਟਰੈਕਟ ਪੜਨ ਨੂੰ ਮਿਲਿਆ,ਉਹ ਲਿਖਦੇ ਹਨ;;-ਸਰਦਾਰ ਮਿਹਰਬਾਨ ਸਿੰਘ ਸਿੰਘਾਪੁਰ ਨਾਮੀ ਇਕ ਸ਼ਖਸ਼ੀਅਤ ਹੋਈ ਹੈ, 70ਵਿਆ ਕੇ ਦਹਾਕੇ ਵਿਚ ਉਹਨਾਂ ਮੈਨੂੰ ਇਕ ਘਟਨਾ ਸੁਣਾਈ,ਕਹਿੰਦੇ ਅਸੀਂ ਪਾਕਿਸਤਾਨ ਗੁਰੂਦੁਵਾਰਿਆ ਦੇ ਦਰਸ਼ਨ ਨੂੰ ਗਏ। ਜਨਰਲ ਅਜੂਬ
ਖਾਨ ਉਹਨੀ ਦਿਨੀ ਪਾਕਿਸਤਾਨ ਦੇ ਰਾਸ਼ਟਰਪਤੀ ਸਨ,ਉਹਨਾਂ ਆਪਣੇ ਘਰ ਸਾਨੂੰ ਚਾਹ ਪਾਣੀ ਵਾਸਤੇ ਸੱਦਿਆ ।ਜਦੋਂ ਅਸੀਂ ਉਹਨਾ ਦੇ ਡਰਾਇੰਗ ਰੂਮ ਵਿਚ ਵੜੇ ਤਾਂ ਮੈ ਸਾਹਮਣੀ ਦੀਵਾਰ ਦੇਖ ਕੇ ਹੱਕਾ ਬੱਕਾ ਰਹਿ ਗਿਆ। ਉਸ ਉਪਰ ਪੇਂਟਿੰਗ ਨਾਲ ਲਿਖਿਆ ਹੋ…ਇਆ ਸੀ “੧ਓ ਸਤਿਗੁਰ ਪ੍ਰਸਾਦਿ” ਇਸ ਦੇ ਹੇਠਾਂ ਦੋ ਫਰੇਮ ਲਟਕ ਰਹੇ ਸਨ । ਇਕ ਫਰੇਮ ਵਿਚ ਪੰਜਾਬੀ ਤੇ ਦੂਸਰੇ ਫਰੇਮ ਵਿਚ ਉਰਦੂ ਵਿਚ ਮੂਲਮੰਤਰ ਲਿਖਿਆ ਹੋਇਆ ਸੀ । ਸਾਡੀ ਰਸਮੀ ਗੱਲਬਾਤ ਸ਼ੁਰੂ ਹੋਈ ,ਮੈਨੂੰ ਮੂਲਮੰਤਰ ਬਾਰੇ ਜਾਨਣ ਦੀ ਬੜੀ ਕਾਹਲੀ ਸੀ । ਮੈ ਗੱਲਾਂ ਨੂੰ ਵਿਚਾਲੇ ਟੋਕ ਕੇ ਪੁੱਛ ਹੀ ਲਿਆ ,ਜਨਰਲ ਸਾਹਿਬ ਜੇਕਰ ਆਪ ਇਜਾਜ਼ਤ ਦੇਵੋ ਤਾਂ ਮੈ ਇਸ ਮੂਲਮੰਤਰ ਬਾਰੇ ਜਾਨਣਾ ਚਾਹੁੰਦਾ ਹਾਂ । ਉਨ੍ਹਾ ਇਕ ਮਿੰਟ ਲਈ ਚੁੱਪੀ ਸਾਧੀ ਤੇ ਫਿਰ ਬੋਲੇ ਇਹ ਗੁਰੂ ਨਾਨਕ ਸਾਹਿਬ ਦਾ ਕਲਾਮ ਹੈ,ਜਿਸ ਦੇ ਸਹਾਰੇ ਮੈ ਅੱਜ ਰਾਸ਼ਟਰਪਤੀ ਦੀ ਪਦਵੀ ਤੇ ਪਹੁੰਚਿਆ ਹਾਂ । ਉਹਨਾ ਦੱਸਿਆ ਕਿ ਮੈ ਐਬਟਾਬਾਦ ਵਿਚ ਪੜਿਆ ਕਰਦਾ ਸੀ । ਸਭ ਤੋਂ ਨਾਲਾਇਕ ਵਿਦਿਆਰਥੀ ਹੋਣ ਕਰਕੇ ਮੈਨੂੰ ਹਰ ਰੋਜ ਸਕੂਲ ਵਿਚ ਕੁੱਟ ਪੈਂਦੀ ਸੀ । ਇਕ ਦਿਨ ਮੈ ਸੋਚਿਆ ਕਿ ਅੱਜ ਸਕੂਲ ਨਹੀ ਜਾਂਦੇ ।ਰਾਸਤੇ ਵਿਚ ਗੁਰਦੁਆਰਾ ਸੀ,ਮੈ ਲੁਕਣ ਵਾਸਤੇ ਉਥੇ ਚਲਾ ਗਿਆ ।ਗੁਰਦੁਆਰੇ ਦੇ ਬਾਬਾ ਜੀ ਮੈਨੂੰ ਜਾਣਦੇ ਸਨ ।
ਉਹ ਮੈਨੂੰ ਕਹਿੰਦੇ’ਜੂਬਿਆ ਕਿਧਰ ਤੁਰਿਆ ਫਿਰਦਾ ਹੈ ?ਤੇਰਾ ਤਾਂ ਸਕੂਲ ਦਾ ਸਮਾਂ ਹੈ ।’ਮੈ ਕਿਹਾ ਬਾਬਾ ਜੀ ਮੈ ਸਕੂਲ ਨਹੀ ਜਾਣਾ,ਮੈਨੂੰ ਤਾ ਰੋਜ਼ ਕੁੱਟ ਪੈਂਦੀ ਹੈ,ਮੈਥੋ ਕੁੱਟ ਖਾਧੀ ਨਹੀ ਜਾਦੀ। ਉਹਨਾ ਮੈਨੂ ਪਿਆਰ ਨਾਲ ਬੁੱਕਲ ਵਿਚ ਲੈ ਕੇ ਸਮਝਾਇਆ ਕਿ ਪੜਾਈ ਬਹੁਤ ਚੰਗੀ ਹੁੰਦੀ ਹੈ ਤੇ ਕਿਸੇ ਕੀਮਤ ਤੇ ਛੱਡਣੀ ਨਹੀ ਚਾਹੀਦੀ ਤੇ ਤੈਨੂੰ ਅੱਜ ਤੋਂ ਕੁਟ ਨਹੀ ਪਵੇਗੀ ਤੂੰ ਇਦਾਂ ਕਰੀਂ ਜਦੋਂ ਸਕੂਲ ਜਾਇਆ ਕਰੇ ਮੂਲਮੰਤਰ ਦਾ ਪਾਠ ਕਰਿਆ ਕਰ । ਮੈਂ ਮੂਲਮੰਤਰ ਦਾ ਪਾਠ ਕਰਦਾ ਸਕੂਲ ਚਲਿਆ ਗਿਆ ਅੱਜ ਪਹਿਲਾ ਦਿਨ ਸੀ ਕਿ ਮੈਨੂੰ ਕੁੱਟ ਨਹੀ ਪਈ । ਮੈ ਹਰ ਰੋਜ ਮੂਲਮੰਤਰ ਦਾ ਪਾਠ ਕਰਦਾ ਸਕੂਲ ਜਾਦਿਆਂ ਕਰਨਾ ਸ਼ੁਰੂ ਕਰ ਦਿੱਤਾ ,ਉਸ ਦਿਨ ਤੋ ਬਾਅਦ ਮੈਨੂੰ ਕਦੇ ਵੀ ਸਕੂਲ ਵਿਚ ਮਾਰ ਨਹੀ ਪਈ । ਇਮਿਤਿਹਾਨ ਦੇ ਦਿਨ ਆ ਗਏ,ਮੈ ਬਾਬਾ ਜੀ ਪਾਸ ਜਾ ਕੇ ਬੇਨਤੀ ਕੀਤੀ, ਕਿ ਬਾਬਾ ਜੀ ਕਿਰਪਾ ਕਰੋ ਕਿ ਮੈ ਪਾਸ ਹੋ ਜਾਵਾ ।
ਬਾਬਾ ਜੀ ਕਹਿੰਦੇ ਜੂਬਿਆ ਬਾਬੇ ਨਾਨਕ ਦਾ ਕਲਾਮ ਤੈਨੂੰ ਦਿੱਤਾ ਇਸ ਦਾ ਸਹਾਰਾ ਨਾ ਛੱਡੀ ਜਾਹ ਜਿਸ ਵੀ ਪਦਵੀ ਤੇ ਪਹੁੰਚਣਾ ਚਾਹੇ ਪਹੁੰਚ ਜਾਵੇਗਾ । ਮੈ ਤਾਂ ਇਕ ਬਾਬੇ ਨਾਨਕ ਦੇ ਕਲਾਮ ਦੇ ਸਹਾਰੇ ਅੱਜ ਇਥੇ ਤਕ ਪਹੁੰਚਿਆ ਹਾਂ । ਸੰਨ 2002 ਵਿਚ ਮੈਨੂੰ ਪਾਕਿਸਤਾਨ ਜਾਣ ਦਾ ਸਬੱਬ ਮਿਲਿਆ । ਲਾਹੌਰ ਦੇ ਬਾਜ਼ਾਰ ਵਿਚ ਘੁੰਮ ਰਿਹਾ ਸੀ ਅਚਾਨਕ ਮੈਨੂੰ ਅਯੂਬ ਖਾਨ ਦੀ ਇਹ ਘਟਨਾ ਚੇਤੇ ਆਈ,ਮੈ ਇਕ ਕਿਤਾਬਾਂ ਦੀ ਦਕਾਨ ਤੇ ਚਲਾ ਗਿਆ ਤੇ ਅਯੂਬ ਖਾਨ ਦੀ ਆਟੋ ਬਾਇਓਗ੍ਰਾਫੀ ਮੰਗੀ । ਬੁਕ ਸ਼ੈਲਰ ਇਕ ਬੁਕ ਜਿਸ ਦਾ ਨਾਮ ‘ਫਰੈਡਜ਼ ਨਾਟ ਮਾਸਟਰਜ਼ ‘ਮੈ ਇਸ ਬੁਕ ਦੇ ਫਰਵਰਕੇ ਫਰੋਲੇ ਤੇ ਉਪਰੋਕਤ ਗੱਲ ਦੀ ਤਸੱਲੀ ਕੀਤੀ ।
ਵਾਇਰਲ