ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਵਿਅਕਤੀ ਬੜੇ ਨਾਟਕੀ ਢੰਗ ਨਾਲ ਇੱਕ ਕਾਰ ਦੀ ਬੈਟਰੀ ਖੋਲ੍ਹ ਕੇ ਆਪਣੀ ਸਕੂਟਰੀ ਤੇ ਭੱਜ ਜਾਂਦਾ ਹੈ। ਉਸ ਦੀਆਂ ਹਰਕਤਾਂ ਤੋਂ ਕੋਈ ਸ਼ੱਕ ਨਹੀਂ ਕਰ ਸਕਦਾ ਕਿ ਉਹ ਚੋਰੀ ਕਰਨ ਦੇ ਇਰਾਦੇ ਨਾਲ ਲਾਇਆ ਹੈ। ਉਹ ਆ ਕੇ ਸੜਕ ਦੇ ਕੰਢੇ ਤੇ ਸਕੂਟਰੀ ਰੋਕ ਕੇ ਖੜ੍ਹ ਗਿਆ। ਉਸ ਨੇ ਆਲੇ-ਦੁਆਲੇ ਵੇਖ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਦੇਖਣ ਵਾਲੇ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਹ ਕਿਸੇ ਨੂੰ ਉਡੀਕ ਰਿਹਾ ਹੋਵੇ। ਜਦੋਂ ਉਸ ਨੂੰ ਤਸੱਲੀ ਹੋ ਗਈ ਕਿ ਉਸ ਨੂੰ ਦੇਖਣ ਵਾਲਾ ਕੋਈ ਨਹੀਂ ਹੈ ਤਾਂ ਉਸ ਨੇ ਸਕੂਟਰੀ ਦੇ ਨੇੜੇ ਹੀ ਸੜਕ ਕਿਨਾਰੇ ਖੜ੍ਹੀ ਕਾਰ ਦਾ ਬੋਨਟ ਖੋਲ੍ਹਿਆ ਅਤੇ ਬੈਟਰੀ ਲੈ ਕੇ ਸਕੂਟਰੀ ਤੇ ਫ਼ਰਾਰ ਹੋ ਗਿਆ।
ਉਸ ਨੂੰ ਕੀ ਪਤਾ ਸੀ ਕਿ ਉਸ ਦੀ ਕੋਈ ਵੀਡੀਓ ਬਣਾ ਰਿਹਾ ਹੈ। ਇਹ ਵੀਡੀਓ ਨਵੀਂ ਹੈ ਜਾਂ ਪੁਰਾਣੀ ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ। ਆਏ ਦਿਨ ਠੱਗੀ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਇਸੇ ਦਾ ਇੱਕ ਕਾਰਨ ਬੇਰੁਜ਼ਗਾਰੀ ਵੀ ਮੰਨਿਆ ਜਾ ਸਕਦਾ ਹੈ। ਪੜ੍ਹੇ ਲਿਖੇ ਨੌਜਵਾਨ ਨੌਕਰੀਆਂ ਨਾ ਮਿਲਣ ਕਰਕੇ ਬੁਰੀ ਸੰਗਤ ਵਿੱਚ ਫਸ ਜਾਂਦੇ ਹਨ ਅਤੇ ਗੈਰ ਕਾਨੂੰਨੀ ਕੰਮਾਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਖ਼ਰਾਬ ਕਰ ਲੈਂਦੇ ਹਨ।
ਇਸ ਤੋਂ ਬਿਨਾਂ ਆਪਣੇ ਮਾਂ ਬਾਪ ਦੀ ਬਦਨਾਮੀ ਦਾ ਕਾਰਨ ਵੀ ਬਣਦੇ ਹਨ। ਜੇਕਰ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਦਿੱਤਾ ਜਾਵੇ ਤਾਂ ਉਹ ਗ਼ਲਤ ਪਾਸੇ ਨਹੀਂ ਜਾਣਗੇ। ਇਸ ਲਈ ਉਹ ਸਮਾਜ ਅਤੇ ਪੁਲਿਸ ਲਈ ਸਿਰਦਰਦੀ ਦਾ ਕਾਰਨ ਵੀ ਨਹੀਂ ਬਣਨਗੇ। ਵੀਡੀਓ ਵਿੱਚ ਵਿਖਾਈ ਦੇ ਰਿਹਾ ਲੜਕਾ ਕਾਰ ਮਾਲਕ ਲਈ ਪ੍ਰੇਸ਼ਾਨੀ ਪੈਦਾ ਕਰ ਗਿਆ ਹੋ ਸਕਦਾ ਹੈ। ਸ਼ੱਕ ਦੇ ਆਧਾਰ ਤੇ ਕੋਈ ਬੇਕਸੂਰ ਹੀ ਫਸ ਜਾਵੇ। ਜਿੱਥੇ ਅਜਿਹੇ ਚੋਰਾਂ ਤੇ ਸ਼ਿਕੰਜਾ ਕਸਣ ਦੀ ਜ਼ਰੂਰਤ ਹੈ। ਉੱਥੇ ਬੇਰੁਜ਼ਗਾਰਾ ਲਈ ਰੁਜ਼ਗਾਰ ਦਾ ਪ੍ਰਬੰਧ ਕਰਨਾ ਵੀ ਜ਼ਰੂਰੀ ਹੈ। ਇਹ ਵੀਡੀਓ ਕਿੱਥੋਂ ਦੀ ਹੈ, ਇਸ ਬਾਰੇ ਹਾਲੇ ਤੱਕ ਕੋਈ ਪਤਾ ਨਹੀਂ ਚੱਲ ਸਕਿਆ। ਪਰ ਵੀਡੀਓ ਦੀ ਚਰਚਾ ਬਹੁਤ ਹੋ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਵਾਇਰਲ