ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸੂਬੇ ਵਿੱਚ ਮੌਸਮ ਨੇ ਕਰਵੱਟ ਲਈ ਤੇ ਅੱਜ ਸਵੇਰੇ ਕਈ ਥਾਂਈਂ ਮੀਂਹ ਪਿਆ। ਮੌਸਮ ਬਦਲਣ ਨਾਲ ਮੌਸਮ ਹੋਰ ਸੁਹਾਵਣਾ ਹੋ ਗਿਆ। ਇਸ ਦੇ ਨਾਲ ਹੀ ਠੰਢ ਵਿੱਚ ਵੀ ਵਾਧਾ ਹੋ ਗਿਆ ਹੈ।
ਇਹ ਮੀਂਹ ਕਿਸਾਨਾਂ ਲਈ ਖ਼ੁਸ਼ਖ਼ਬਰੀ ਹੈ ਕਿਉਂਕਿ ਮੰਨਿਆ ਜਾਂਦਾ ਕਿ ਬਾਰਸ਼ ਤੇ ਧੁੰਦ ਨਾਲ ਕਣਕ ਦੀ ਫ਼ਸਲ ਨੂੰ ਫ਼ਾਇਦਾ ਪੁੱਜਦਾ ਹੈ। ਹਾਲਾਂਕਿ ਮੌਸਮ ਵਿਭਾਗ ਵੱਲੋਂ ਕੱਲ੍ਹ ਵੀ ਮੀਂਹ ਪੈਣ ਦੀ ਸੰਭਾਵਨਾ ਜਾਰੀ ਕੀਤੀ ਹੈ। ਖੇਤੀ ਮਾਹਿਰਾਂ ਨੇ ਕਿਹਾ ਹੈ ਕਿ ਕਣਕ ਦੇ ਨਾਲ-ਨਾਲ ਇਹ ਮੀਂਹ ਸਬਜ਼ੀਆਂ ਲਈ ਕਾਫ਼ੀ ਫ਼ਾਇਦੇਮੰਦ ਰਹੇਗਾ।
ਮੌਸਮ ਮਾਹਿਰਾਂ ਨੇ ਜਾਣਕਾਰੀ ਦੇਂਦੇ ਹੋਏ ਦੱਸਿਆ ਹੈ ਕਿ ਅਗਲੇ ਦੋ ਦਿਨਾਂ ਤੱਕ ਟ੍ਰਾਈਸਿਟੀ ‘ਚ ਮੀਂਹ ਪੈਣ ਦੇ ਪੂਰੇ ਆਸਾਰ ਹਨ। ਇਸ ਦੇ ਨਾਲ ਨਾਲ ਆਸਮਾਨ ‘ਚ ਬਾਦਲ ਛਾਏ ਰਹਿਣਗੇ।
ਤਾਪਮਾਨ ਘੱਟੋਂ-ਘੱਟ 6.9 ਡਿਗਰੀ ਤੱਕ ਦਰਜ ਕੀਤਾ ਗਿਆ। ਹਾਲਾਂਕਿ ਮਾਹਿਰਾਂ ਮੁਤਾਬਿਕ ਚੰਡੀਗੜ੍ਹ ਚ ਅਗਲੇ ਦੋ ਦਿਨਾਂ ਤੱਕ ਹਲਕਾ ਮੀਂਹ ਹੀ ਪਵੇਗਾ ਪਰ ਇਸ ਤੋਂ ਬਾਅਦ ਕੜਾਕੇ ਦੀ ਠੰਡ ਹੋਵੇਗੀ।
ਇਸ ਦੇ ਨਾਲ ਹੀ 7 ਸਾਲਾਂ ਚ ਪਹਿਲੀ ਵਾਰ ਦਸੰਬਰ ਮਹੀਨੇ ਦੀ ਸ਼ੁਰੂਆਤ ‘ਚ ਚੰਡੀਗੜ੍ਹ ‘ਚ ਇੰਨੀ ਠੰਡ ਦਰਜ ਕੀਤੀ ਗਈ ਹੈ। ਜਿਸ ਦੇ ਚਲਦੇ ਦਸੰਬਰ ਤੋਂ ਸ਼ੁਰੂਆਤ ਤੋਂ ਹੁਣ ਤੱਕ ਦਾ ਵੱਧ ਤੋਂ ਵੱਧ ਤਾਪਮਾਨ 24.4 ਦੇ ਆਲੇ-ਦੁਵਾਲੇ ਹੀ ਰਿਹਾ।