ਹੁਣੇ ਆਈ ਤਾਜਾ ਵੱਡੀ ਖਬਰ
ਪੰਜਾਬ ਕੈਬਨਿਟ ‘ਚੋਂ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੇ ਸਰਕਾਰੀ ਕੋਠੀ ਵੀ ਖਾਲੀ ਕਰ ਦਿੱਤੀ ਹੈ। ਅੱਜ ਸਿੱਧੂ ਖ਼ੁਦ ਕੋਠੀ ਵਿਚੋਂ ਸਾਮਾਨ ਚੁੱਕਣ ਆਏ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਸਨ। ਸਿੱਧੂ ਪੂਰੇ ਕਾਫਲੇ ਨਾਲ ਕੋਠੀ ਵਿਚ ਆਏ ਤੇ ਕੰਬਲ-ਰਜਾਈਆਂ ਸਮੇਤ ਹੋਰ ਸਾਮਾਨ ਗੱਡੀ ਵਿਚ ਲੱਦ ਕੇ ਚਲੇ ਗਏ।
ਇਸ ਸਮੇਂ ਉਹ ਮੀਡੀਆ ਤੋਂ ਦੂਰ ਹੀ ਰਹੇ। ਘਰ ਅੰਦਰ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਅਤੇ ਸਾਮਾਨ ਪੈਕ ਕਰ ਕੇ ਗੱਡੀਆਂ ਬਾਹਰ ਜਾਂਦੀਆਂ ਦਿਖੀਆਂ।
ਜ਼ਿਕਰਯੋਗ ਹੈ ਕਿ ਸਰਕਾਰੀ ਘਰ ‘ਚ ਜ਼ਿਆਦਾ ਸਾਮਾਨ ਤਾਂ ਸਰਕਾਰੀ ਹੀ ਹੁੰਦਾ ਹੈ ਪਰ ਸਿੱਧੂ ਦਾ ਆਪਣਾ ਨਿੱਜੀ ਸਾਮਾਨ ਵੀ ਇਥੇ ਸੀ। ਸਿੱਧੂ ਨੇ ਘਰ ‘ਚ ਆਪਣੇ ਨਾਲ ਮਿਲੇ ਸਰਕਾਰੀ ਸਟਾਫ ਨੂੰ ਵੀ ਵਾਪਸ ਭੇਜ ਦਿੱਤਾ ਹੈ। ਹੁਣ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਸਾਰਿਆਂ ਦੀਆਂ ਨਜ਼ਰਾਂ ਸਿੱਧੂ ਦੇ ਅਗਲੇ ਕਦਮ ‘ਤੇ ਟਿਕੀਆਂ ਹਨ।
ਤਾਜਾ ਜਾਣਕਾਰੀ