ਮੋਗਾ ਵਿੱਚ ਸਤਾਰਾਂ ਸਾਲ ਦੀ ਲੜਕੀ ਨੇ ਸਤਿਕਾਰ ਕਮੇਟੀ ਦੇ ਸਹਿਯੋਗ ਨਾਲ ਪੁਲਿਸ ਸਾਹਮਣੇ ਆ ਕੇ ਸਰਕਾਰ ਅਤੇ ਪੁਲਿਸ ਦੇ ਵੱਡੇ ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਸਰਕਾਰ ਅਤੇ ਪੁਲਿਸ ਦੁਆਰਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਚਿੱਟੇ ਦੇ ਸੌਦਾਗਰਾਂ ਨੂੰ ਫੜਕੇ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਹੈ। ਚਿੱਟਾ ਮਿਲਣ ਤੋਂ ਬੰਦ ਹੋ ਗਏ ਹਨ। ਪਰ ਇਸ ਲੜਕੀ ਨੇ ਮੀਡੀਆ ਸਾਹਮਣੇ ਦਾਅਵਾ ਕੀਤਾ ਹੈ ਕਿ ਉਹ ਪੰਜ ਸਾਲ ਤੋਂ ਚਿਟਾ ਖਾ ਰਹੀ ਹੈ। ਉਸ ਦੀ ਬਾਰਾਂ ਸਾਲ ਦੀ ਉਮਰ ਵਿੱਚ ਉਸ ਦੀ ਮਾਂ ਮਰ ਗਈ ਸੀ ਅਤੇ ਉਸ ਦਾ ਪਿਤਾ ਉਸ ਨੂੰ ਛੱਡ ਕੇ ਚਲਾ ਗਿਆ। ਉਸ ਦੇ ਦੋਸਤਾਂ ਨੇ ਉਸ ਨੂੰ ਚਿੱਟੇ ਦੀ ਵਰਤੋਂ ਕਰਨ ਲਗਾ ਦਿੱਤਾ।
ਚਿੱਟੇ ਦੀ ਪੂਰਤੀ ਕਰਨ ਲਈ ਉਹ ਪਾਰਲਰ ਵਿੱਚ ਨੌਕਰੀ ਕਰਨ ਲੱਗੀ ਪਰ ਹੁਣ ਉਹ ਚਿੱਟੇ ਨੂੰ ਛੱਡ ਦੇਣਾ ਚਾਹੁੰਦੀ ਹੈ। ਉਸ ਦੇ ਦੱਸਣ ਅਨੁਸਾਰ ਮੋਗਾ ਵਿੱਚ ਬਹੁਤ ਲੋਕ ਚਿੱਟਾ ਵੇਚਦੇ ਹਨ। ਉਹ ਮੂਲ ਰੂਪ ਵਿੱਚ ਜਲੰਧਰ ਦੀ ਰਹਿਣ ਵਾਲੀ ਹੈ। ਪਰ ਹੁਣ ਉਹ ਮੋਗਾ ਵਿਖੇ ਸਿੱਖਾਂ ਵਾਲੇ ਚੌਕ ਵਿੱਚ ਰਹਿ ਰਹੀ ਹੈ। ਸਤਿਕਾਰ ਕਮੇਟੀ ਵਾਲਿਆਂ ਦੇ ਦੱਸਣ ਅਨੁਸਾਰ ਇਹ ਲੜਕੀ ਹਿੰਦੂ ਪਰਿਵਾਰ ਨਾਲ ਸਬੰਧਿਤ ਹੈ ਹੁਣ ਇਹ ਚਿੱਟੇ ਨੂੰ ਛੱਡਣਾ ਚਾਹੁੰਦੀ ਹੈ। ਇਸ ਕਰਕੇ ਹੀ ਉਹ ਪੁਲਿਸ ਕੋਲ ਆਏ ਸਨ। ਪੁਲਿਸ ਨੂੰ ਚਿੱਟਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਚਿੱਟੇ ਨੂੰ ਛੁਡਾਉਣ ਲਈ ਇਸ ਲੜਕੀ ਦਾ ਇਲਾਜ ਕਰਾਉਣਾ ਚਾਹੀਦਾ ਹੈ।
ਮੋਗਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਤਿਕਾਰ ਕਮੇਟੀ ਵਾਲੇ ਜਿਸ ਲੜਕੀ ਨੂੰ ਲੈ ਕੇ ਆਏ ਹਨ। ਉਹ ਕਈ ਸਾਲਾਂ ਤੋਂ ਚਿੱਟੇ ਨੂੰ ਲੈ ਰਹੀ ਹੈ। ਉਨ੍ਹਾਂ ਨੇ ਸੀਡੀਪੀਓ ਮੈਡਮ ਨਾਲ ਅਤੇ ਐਸਐਮਓ ਨਾਲ ਗੱਲਬਾਤ ਕੀਤੀ ਹੈ। ਕਪੂਰਥਲਾ ਵਿਖੇ ਇੱਕ ਸੈਂਟਰ ਹੈ। ਜਿੱਥੇ ਇਹ ਪੀੜਤ ਲੜਕੀ ਜਾਬ ਕਰਦੀ ਸੀ। ਉਨ੍ਹਾਂ ਨੇ ਡੀਐੱਸਪੀ ਹੈੱਡਕੁਆਰਟਰ ਨੂੰ ਜ਼ਿੰਮਾ ਸੌਂਪਿਆ ਹੈ ਕਿ ਲੜਕੀ ਨੂੰ ਫ਼ਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਇਲਾਜ ਲਈ ਭੇਜਿਆ ਜਾਵੇ। ਇਸ ਤੋਂ ਬਾਅਦ ਉਸ ਨੂੰ ਕਿਸੇ ਹੋਰ ਸੈਂਟਰ ਵਿੱਚ ਭੇਜਿਆ ਜਾਵੇਗਾ। ਚਿੱਟੇ ਬਾਰੇ ਇਸ ਲੜਕੀ ਨੇ ਜੋ ਜਾਣਕਾਰੀ ਦਿੱਤੀ ਹੈ। ਉਸ ਦੇ ਖਿਲਾਫ਼ ਪੁਲਿਸ ਦੁਆਰਾ ਕਾਰਵਾਈ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਪਾਰਲਰ ਚ ਕੰਮ ਕਰਦੀ ਨਾਬਾਲਗ ਕੁੜੀ ਨੇ ਪੁਲਿਸ ਕੋਲ ਕੀਤੇ ਵੱਡੇ ਖੁਲਾਸੇ, ਸਤਿਕਾਰ ਕਮੇਟੀ ਨੇ ਕੱਢੀ ਦਲਦਲ ਚੋਂ ਬਾਹਰ, ਦੇਖੋ ਵੀਡੀਓ
ਤਾਜਾ ਜਾਣਕਾਰੀ