ਦੁਨੀਆ ਦੀ ਹਰ ਔਰਤ ਚਾਹੁੰਦੀ ਹੈ ਕਿ ਉਹ ਖ਼ੂਬਸੂਰਤ ਦਿੱਸੇ, ਪਰ ਜਦੋਂ ਉਹੀ ਖ਼ੂਬਸੂਰਤੀ ਖ਼ੁਦ ਦੀ ਨੌਕਰੀ ਜਾਣ ਦਾ ਕਾਰਣ ਬਣ ਜਾਂਦਾ ਹੈ ਤਾਂ ਅਜਿਹੇ ‘ਚ ਕਿਸੇ ਨੂੰ ਵੀ ਸ਼ਾਇਦ ਖ਼ੁਦ ‘ਤੇ ਗੁੱਸਾ ਆਵੇਗਾ। ਅਜਿਹਾ ਹੀ ਕੁਝ ਹੋ ਰਿਹਾ ਹੈ ਜਰਮਨ ਦੇ ਪੁਲਿਸ ਕਰਮੀ ਐਡ੍ਰੀਏਨ ਕੋਲੇਸਜਰ।
ਜਿਸ ਦੀ ਇੰਸਟਾਗ੍ਰਾਮ ‘ਤੇ ਤਸਵੀਰਾਂ ਦੇਖਣ ਤੋਂ ਬਾਅਦ ਲੋਕ ਜਾਣ-ਬੁੱਝ ਕੇ ਕਾਨੂੰਨ ਤੋੜ ਰਹੇ ਹਨ ਤਾਂ ਜੋ ਉਹ ਖ਼ੂਬਸੂਰਤ ਮਹਿਲਾ ਅਫ਼ਸਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇ। ਜਰਮਨੀ ਦੀ ਪੁਲਿਸਕਰਮੀ ਐਡ੍ਰੀਏਨ ਕੋਲੇਸਜਰ ਦੀ ਫਿੱਟ ਬੌਡੀ ਅਤੇ ਖੂਬਸੂਰਤੀ ਕਰਕੇ ਹੀ ਉਸ ਦੇ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ਲੱਖਾਂ ਫੌਲੋਅਰਸ ਹਨ।
ਇੰਸਟਾ ‘ਤੇ ਉਸ ਦੀ ਤਸਵੀਰਾਂ ਕਾਫੀ ਪਸੰਦ ਵੀ ਕੀਤੀਆ ਜਾਂਦੀਆਂ ਹਨ। ਜਿੱਥੋਂ ਤਕ ਕੀ ਲੋਕ ਉਸ ਕੋਲ ਆ ਕੇ ਕਹਿੰਦੇ ਹਨ, ‘ਸਾਨੂੰ ਗ੍ਰਿਫ਼ਤਾਰ ਕਰ ਲਓ।’ ਐਂਡ੍ਰੀਏਨ ਆਪਣੇ ਆਪ ਨੂੰ ਫਿੱਟ ਰੱਖਣ ਲਈ ਰੋਜ਼ ਵਰਕਾਊਟ ਕਰਦੀ ਹੈ ਅਤੇ ਤਸਵੀਰਾਂ ਨੁੰ ਸੋਸ਼ਲ ਮੀਡੀਆ ‘ਤੇ ਅਪਲੋਡ ਕਰਦੀ ਹੈ। ਕਰੀਬ ਪਿਛਲੇ ਦੋ ਸਾਲ ਪਹਿਲਾਂ ਉਹ ਇਸ ਲਈ ਸੁਰਖੀਆਂ ‘ ਆਈ ਸੀ, ਜਦੋਂ ਉਸ ਨੇ ਕਿਹਾ ਸੀ ਕਿ ਮੇਰੇ ਬੌਸ ਨੂੰ ਇਨ੍ਹਾਂ ਸਭ ਚੀਜ਼ਾਂ ਤੋਂ ਕੋਈ ਦਿੱਕਤ ਨਹੀਂ ਹੈ।
ਪਰ ਇਸ ਸਾਲ ਦੇ ਸ਼ੁਰੂਆਤ ‘ਚ ਉਸ ਨੂੰ ਆਫਿਸ ਤੋਂ 6 ਮਹੀਨਿਆਂ ਦੀ ਅਨਪੇਡ ਲੀਵ ‘ਤੇ ਭੇਜ ਦਿੱਤਾ ਗਿਆ ਸੀ, ਤਾਂ ਜੋ ਉਹ ਇੱਕ ਪੁਲਿਸ ਕਰਮੀ ਦੇ ਤੌਰ ‘ਤੇ ਨੌਕਰੀ ਜੁਆਇਨ ਕਰੇ ਨਾ ਕੀ ਕਿਸੇ ਮਾਡਲ ਦੇ ਤੌਰ ‘ਤੇ।
ਪਰ State of Saxony ਦੇ ਪੁਲਿਸ ਵਿਭਾਗ ਨੇ 34 ਸਾਲਾ ਖ਼ੂਬਸੂਰਤ ਪੁਲਿਸ ਅਧਿਕਾਰੀ ਨੂੰ ਨੋਟਿਸ ਦੇ ਦਿੱਤਾ ਹੈ ਕਿ ਜਾਂ ਤਾਂ ਉਹ ਬਤੌਰ ਪੁਲਿਸ ਕਰਮੀ ਨੌਕਰੀ ਜੁਆਇੰਨ ਕਰੇ ਜਾਂ ਮਾਡਲ ਦੀ ਤਰ੍ਹਾਂ ਸੋਸ਼ਲ ਮੀਡੀਆ ‘ਤੇ ਤਸਵੀਰਾਂ ਅਪਲੋਡ ਕਰੇ। ਕਿਉਂਕਿ ਇਸ ਨਾਲ ਵਿਭਾਗ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵਿਭਾਗ ‘ਚ ਪਹਿਲਾਂ ਹੀ ਪੁਲਿਸ ਕਰਮੀਆਂ ਦੀ ਕਮੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵਾਇਰਲ