ਜਲੰਧਰ ਵਿੱਚ ਇੱਕ ਨੌਜਵਾਨ ਨੇ ਘਰ ਦੇ ਮੈਂਬਰਾਂ ਨਾਲ ਲੜਨ ਤੋਂ ਬਾਅਦ ਜ਼ਹਿਰੀਲੀ ਚੀਜ਼ ਖਾ ਲਈ। ਜਿਸ ਨਾਲ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਦਾ ਨਾਮ ਸੁਖਵਿੰਦਰ ਸਿੰਘ ਦੱਸਿਆ ਜਾਂਦਾ ਹੈ। ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਸ ਦੇ ਪਤੀ ਦਾ ਅਕਸਰ ਹੀ ਆਪਣੇ ਪਿਤਾ ਨਾਲ ਝਗੜਾ ਰਹਿੰਦਾ ਸੀ। ਉਸ ਦਾ ਪਿਤਾ ਉਸ ਨੂੰ ਕਹਿੰਦਾ ਸੀ ਕਿ ਮੇਰੇ ਘਰ ਤੋਂ ਨਿਕਲ ਜਾਹ।
ਉਹ ਕਹਿੰਦਾ ਸੀ ਕਿ ਤੁਸੀਂ ਮੇਰੇ ਵੱਲੋਂ ਬੇਦਖਲ ਹੋ ਇਸ ਕਰਕੇ ਹੀ ਉਨ੍ਹਾਂ ਦੇ ਘਰ ਵਿੱਚ ਝਗੜਾ ਰਹਿੰਦਾ ਸੀ। ਮਨਪ੍ਰੀਤ ਕੌਰ ਦੇ ਦੱਸਣ ਅਨੁਸਾਰ ਉਸ ਦੀ ਨਣਦ ਅਤੇ ਨਣਦੋਈਆ ਵੀ ਉਸ ਦੇ ਪਤੀ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਹੱਥੀਂ ਪੈ ਗਏ। ਉਨ੍ਹਾਂ ਨੇ ਉਸ ਤੇ ਪਾਣੀ ਪਾ ਦਿੱਤਾ। ਜਿਸ ਕਰਕੇ ਉਸ ਦਾ ਝਗੜਾ ਹੋ ਗਿਆ। ਇਸ ਝਗੜੇ ਤੋਂ ਦੁਖੀ ਹੋ ਕੇ ਉਸ ਦੇ ਪਤੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਜਿਸ ਨਾਲ ਉਸ ਦੀ ਮੌਤ ਹੋ ਗਈ। ਮਨਪ੍ਰੀਤ ਕੌਰ ਦੇ ਦੱਸਣ ਅਨੁਸਾਰ ਉਸ ਦਾ ਪਤੀ ਬਾਹਰ ਤੋਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਇਆ ਸੀ। ਜਿਸ ਦਾ ਉਸ ਨੂੰ ਕੋਈ ਪਤਾ ਨਹੀਂ ਸੀ। ਉਸ ਨੇ ਆਪਣੇ ਸਹੁਰੇ ਸਵਰਨ ਸਿੰਘ ਨਨਦੋਈ ਬਿੱਟੂ ਆਪਣੇ ਪਤੀ ਦੇ ਭਰਾ ਕਾਲਾ ਅਤੇ ਨਣਦ ਜਸਵੀਰ ਉੱਤੇ ਦੋਸ਼ ਲਗਾਏ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਪੁਲੀਸ ਦੇ ਦੱਸਣ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੁਰਬਚਨ ਨਗਰ ਵਿਖੇ ਜਿੰਦਾ ਰੋਡ ਤੇ ਸੁਖਵਿੰਦਰ ਸਿੰਘ ਨੇ ਕੋਈ ਜ਼ਹਿਰੀਲੀ ਜਿਹੀ ਖਾ ਲਈ ਹੈ। ਪੁਲਿਸ ਨੇ ਸੁਖਵਿੰਦਰ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਨੇ ਜੋ ਬਿਆਨ ਲਿਖਵਾਏ ਹਨ। ਉਸ ਦੇ ਆਧਾਰ ਤੇ ਕਾਰਵਾਈ ਕਰੇਗੀ। ਜਦੋਂ ਉਨ੍ਹਾਂ ਨੇ ਪੁੱਛਿਆ ਕਿ ਪਤਾ ਲੱਗਾ ਹੈ ਕਿ ਮ੍ਰਿਤਕ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ ਸੀ ਉਸ ਵਿੱਚ ਉਸ ਨੇ ਕਿਹਾ ਹੈ ਕਿ ਉਹ ਇੱਕ ਨੰਬਰ ਚੌਕੀ ਵਿੱਚ ਗਏ ਸਨ। ਪਰ ਕਿਸੇ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਇਸ ਤੇ ਅਧਿਕਾਰੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ।
Home ਤਾਜਾ ਜਾਣਕਾਰੀ ਘਰਵਾਲੀ ਬਾਰੇ ਵੀ ਨਹੀਂ ਸੋਚਿਆ ਮੁੰਡੇ ਨੇ, ਗੁੱਸੇ ਵਿਚ ਕਰ ਗਿਆ ਵੱਡਾ ਕਾਂਡ, ਪਤਨੀ ਦਾ ਰੋ ਰੋ ਹੋਇਆ ਬੁਰਾ ਹਾਲ
ਤਾਜਾ ਜਾਣਕਾਰੀ