BREAKING NEWS
Search

ਰੱਬ ਇੱਕ ਹੈ… ਤੁਹਾਡੀਆਂ ਅੱਖਾਂ ਖੋਲ ਦੇਵੇਗੀ ਇਹ ਸੱਚੀ ਕਹਾਣੀ , ਕਿਰਪਾ ਕਰਕੇ 2 ਮਿੰਟ ਕੱਢ ਕੇ ਜਰੂਰ ਪੜ੍ਹੋ ਤੇ ਸ਼ੇਅਰ ਕਰੋ ਜੀ

ਰੱਬ ਇੱਕ ਹੈ… ਪਿਛਲੇ ਦਿਨੀ ਮੈਂ ਤੇ ਮੇਰੀ ਫੈਮਲੀ ਪੰਜਾਬ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਟਰੈਨ ਵਿੱਚ ਸਫਰ ਕਰ ਰਹੇ ਸੀ, ਦਿਲ ਵਿਚ ਖੁਸ਼ੀ ਵੀ ਸੀ ਕਿ ਅਸੀਂ ਹਜ਼ੂਰ ਸਾਹਿਬ ਜਾ ਰਹੇ ਸੀ, ਮੇਰੀ ਸੀਟ ਸਾਇਡ ਵਾਲੀ ਸੀ ਤੇ ਮੇਰੇ ਨਾਲ ਇੱਕ ਬਜੁਰਗ ਜਿਹਾ ਬੰਦਾ ਬੈਠਾ ਹੋਇਆ ਸੀ | ਦੇਖਣ ਨੂੰ ਉਹ ਅਨਪੜ ਜਿਹਾ ਲੱਗ ਰਿਹਾ ਸੀ , ਦਿਲ ਵਿੱਚ ਮੈਂ ਇਹ ਸੋਚ ਰਿਹਾ ਸੀ ਇਹ ਕਿਥੇ ਆ ਗਿਆ ਮੇਰੀ ਨਾਲ ਦੀ ਸੀਟ ਤੇ | ਮੈ ਉਸ ਨੂੰ ਕਿਹਾ ਕਿ ਤੁਸੀ ਬਾਬਾ ਜੀ ਸੀਟ ਬਾਦਲ ਲਾਓ ਉਸ ਨੇ ਕਿਹਾ ਪੁੱਟ ਤੂੰ ਪੁੱਛ ਲੈ ਜੇ ਕੋਈ ਮੇਨੂ ਸੀਟ ਦਿੰਦਾ ਹੈ ਤਾਂ ਮੈਂ ਓਥੇ ਚਾਲ ਜਾਂਦਾ ਆ | ਮੈ 2 -4 ਬੰਦਿਆਂ ਨੂੰ ਸੀਟ ਬਦਲਣ ਲਈ ਕਿਹਾ ਪਰ ਸਬ ਨੇ ਮਨਾ ਕਰ ਦਿੱਤਾ | ਮੈਂ ਸਬਰ ਦਾ ਘੁੱਟ ਭਰ ਕੇ ਸੋਚਿਆ ਚਾਲ ਮਨਾ ਠੀਕ ਆ ਇਸ ਬਾਬੇ ਨਾਲ ਹੀ ਸਫਰ ਕੱਟਣਾ ਪਾਉ, ਇਹ ਕਹਿ ਕੇ ਮੈਂ ਫੋਨ ਤੇ ਲੱਗ ਪਿਆ|

ਇੱਕ ਪਾਸੇ ਮੇਨੂ ਖੁਸ਼ੀ ਵੀ ਸੀ ਕਿ ਮੈਂ 10 ਸਾਲ ਬਾਅਦ ਹਜ਼ੂਰ ਸਾਹਿਬ ਜਾ ਰਿਹਾ ਸੀ ਤੇ ਮਨ ਵਿੱਚ ਇਹ ਜਰੂਰ ਵੀ ਸੀ ਕਿ ਮੈਂ ਸਿੱਖ ਆ ਤੇ ਸਦਾ ਧਰਮ ਸਬ ਤੋਂ ਉੱਤੇ ਹੈ | ਮੈਂ ਟਾਈਮ ਪਾਸ ਕਰਨ ਲਈ ਬਾਬੇ ਤੂੰ ਪੁੱਛ ਲਿਆ ਬਾਬਾ ਤੁਹਾਡਾ ਕਿਹੜਾ ਧਰਮ ਹੈ, ਬਾਬਾ ਥੋੜਾ ਜਿਹਾ ਹੱਸਿਆ ਤੇ ਕਿਹਾ ਸਾਡਾ ਕਿਹੜਾ ਧਰਮ ਜੋ ਮਿਲ ਜਾਏ ਉਸ ਧਰਮ ਦੇ ਬਣ ਜਾਈਦਾ | ਪਹਿਲਾ ਤਾਂ ਮੈਂ ਸੋਚਿਆ ਬਾਬਾ ਪਾਗ਼ਲ ਲੱਗਦਾ ਜੋ ਇੱਦਾ ਦਾ ਜਵਾਬ ਦੇ ਰਿਹਾ ਹੈ | ਫੇਰ ਮੈਂ ਪੁੱਛ ਬਾਬਾ ਸਮਜ ਨੀ ਆਈ ਤੁਸੀ ਕਿ ਕਹਿ ਰਹੇ ਹੋ | ਬਾਬੇ ਨੇ ਕਿਹਾ ਤੁਸੀ ਸਿੱਖ ਆ ਤੇ ਮੈਂ ਵੀ ਸਿੱਖ ਆ | ਮੈਂ ਉਸ ਦੀ ਗੱਲ ਕੱਟ ਦਿਆਂ ਕਿਹਾ ਬਾਬਾ ਜੀ ਜੇ ਮੈਂ ਹਿੰਦੂ ਜਾ ਮੁਸਲਿਮ ਹੁੰਦਾ ਤਾਂ ਤੁਸੀ ਵੀ ਹਿੰਦੂ ਤੇ ਮੁਸਲਿਮ ਹੋਣਾ ਸੀ , ਬਾਬੇ ਨੇ ਕਿਹਾ ਪੁੱਤ ਹਾਂ | ਮੈਂ ਕਿਹਾ ਬਾਬਾ ਇੱਦਾ ਨੀ ਹੁੰਦਾ ਕਦੀ ਵੀ ਜੇ ਤੂੰ ਸਿੱਖ ਆ ਤੇ ਸਿੱਖ ਬਣ ਕੇ ਰਹਿ ਜੇ ਹਿੰਦੂ ਆ ਤਾਂ ਹਿੰਦੂ ਤੇ ਜੇ ਮੁਸਲਿਮ ਆ ਤਾਂ ਮੁਸਲਿਮ ਬਣ ਕੇ ਰਹਿ | ਬਾਬੇ ਨੇ ਕਿਹਾ ਪੁੱਤ ਇੱਕ ਗੱਲ ਦਸ ਰੱਬ ਤੇ ਤੈਨੂੰ ਪਹਿਲਾ ਦਸ ਕੇ ਭੇਜਿਆ ਸੀ ਕਿ ਤੂੰ ਕਿਸ ਧਰਮ ਵਿੱਚ ਜਨਮ ਲੈਣਾ.

ਮੇਰੇ ਕੋਲ ਉਸ ਦਾ ਕੋਈ ਜਵਾਬ ਨਹੀਂ ਸੀ , ਬਾਬੇ ਦੀ ਇਹ ਗੱਲ ਤੋਂ ਬਾਅਦ ਮੈਂ ਬਾਬੇ ਨਾਲ ਥੋੜਾ ਸੀਰਿਯਸ ਹੋ ਕੇ ਗੱਲ ਕਰਨੀ ਸ਼ੁਰੂ ਕਰ ਦਿੱਤੀ | ਮੈਂ ਸੋਚਿਆ ਬਾਬਾ ਬੁੱਢੇ ਜਿਹਾ ਹੈ ਤੇ ਉਸ ਨੂੰ ਜਿਹੜਾ ਕੋਈ ਖਾਨ ਨੂੰ ਦੇ ਦਿੰਦਾ ਤੋਂ ਉਹ ਉਸ ਧਰਮ ਦਾ ਹੀ ਬਣ ਜਾਂਦਾ ਹੋਣਾ ਆ ਮੈਂ ਬਾਬੇ ਨੂੰ ਉਸ ਦੇ ਪਾਸਟ ਬਾਰੇ ਪੁੱਛਿਆ ਤੇ ਬਾਬੇ ਨੇ ਕਿਹਾ ਕਿ ਕਰਨਾ ਆ ਪੁੱਤ ਪਾਸਟ ਦਾ ,ਮੈਂ ਕਿਹਾ ਥੋੜਾ ਦੱਸੋ ਤੁਸੀ ਕਿ ਕਰਦੇ ਹੋ? ਤੇ ਕਿਥੇ ਜਾ ਰਹੇ ਹੋ? ਬਾਬੇ ਨੇ ਕਿਹਾ ਪੁੱਤ ਮੇਰਾ ਨਾਮ ਬਲਵੰਤ ਸਿੰਘ ਹੈ ਤੇ ਜਦੋ ਉਸ ਨੇ ਆਪਣੇ ਜੀਵਨ ਬਾਰੇ ਦੱਸਿਆ ਤਾਂ ਮੈਂ ਸੁਨ ਹੋ ਗਿਆ ਉਸ ਨੇ ਜਦੋ ਆਪਣੇ ਜੀਵਨ ਬਾਰੇ ਦੱਸਣਾ ਸ਼ੁਰੂ ਕੀਤਾ ਤਾ ਮੇਰੇ ਕੋਲ ਲਫਜ ਹੀ ਨਹੀਂ ਸਨ ਉਸ ਲਈ | ਉਸ ਨੇ ਕਿਹਾ ਕਿ ਉਹ ਆਈ.ਆਈ.ਟੀ. ਦਿੱਲੀ ਤੋਂ ਪ੍ਰੋਫੈਸਰ ਰਿਟਾਇਰ ਹੈ, ਤੇ ਉਸ ਦੇ ਦੋ ਬੇਟੇ ਤੇ ਇੱਕ ਬੇਟੀ ਸੀ ਜੋ ਕੈਨੇਡਾ, ਅਮਰੀਕਾ ਸੈੱਟ ਹਨ | ਉਸ ਕੋਲ ਕੋਈ 3 ਕਰੋੜ ਦੀ ਜਾਇਦਾਤ ਸੀ ਜੋ ਕਿ ਉਹ ਅਨਾਥ ਆਸ੍ਰਮ ਨੂੰ ਦਾਨ ਦੇ ਚੁਕਿਆ ਹੈ ਤੇ ਜੋ ਉਸ ਨੂੰ ਪੈਨਸਨ ਆਉਂਦੀ ਹੈ ਉਹ ਉਸ ਚ 10000 ਲਈ ਕੇ ਬਾਕੀ ਸਾਰੀ ਗਰੀਬ ਨੂੰ ਵੰਡ ਦਿੰਦਾ ਹੈ , ਇਹ ਸੁਨ ਕੇ ਮੈਂ ਹੈਰਾਨ ਹੋ ਕੇ ਉਸ ਵਲ ਦੇਖ ਰਿਹਾ ਸੀ |

ਓਹਨਾ ਨੇ ਕਿਹਾ ਕਿ ਪੁੱਤ ਰੱਬ ਇੱਕ ਹੈ ਉਹ ਧਰਮ ਵਿੱਚ ਨਹੀਂ ਵੰਡਿਆ ਹੋਇਆ , ਇਹ ਧਰਮ ਇਨਸਾਨ ਨੇ ਆਪਣੇ ਫਾਇਦੇ ਲਈ ਬਣਾਏ ਹਨ, ਰੱਬ ਇੱਕ ਹੈ ਤੇ ਜਦੋ ਤੁਸੀ ਪੈਦਾ ਹੁੰਦੇ ਹੋ ਇਨਸਾਨ ਤੁਹਾਨੂੰ ਧਰਮ ਦਿੰਦਾ ਹੈ ਨਾ ਕਿ ਰੱਬ | ਓਹਨਾ ਨੇ ਇੱਕ ਵੀ ਕਿਹਾ ਰੱਬ ਦਾ ਕੋਈ ਧਰਮ ਨਹੀਂ ਹੈ, ਇਨਸਾਨ ਕਦੀ ਰੱਬ ਨਹੀਂ ਬਣ ਸਕਦਾ ਤੇ ਜੋ ਤੁਹਾਨੂੰ ਇਹ ਕਹਿ ਰਾਹ ਹੈ ਕਿ ਮੇਨੂ ਰੱਬ ਦੇ ਦਰਸ਼ਨ ਹੋਏ ਹਨ ਤਾਂ ਉਹ ਤੁਹਾਨੂੰ ਗੁਮਰਾਹ ਕਰ ਰਿਹਾ ਹੈ | ਤੇ ਜੋ ਇਨਸਾਨ ਨੂੰ ਰੱਬ ਦਾ ਇਹਸਾਸ ਹੋ ਜਾਂਦਾ ਹੈ ਉਹ ਦੂਣਾ ਦਾਰੀ ਭੁੱਲ ਜਾਂਦੇ ਨੇ , ਉਹ ਤੁਹਾਨੂੰ ਦੱਸਣਗੇ ਵੀ ਨਹੀਂ ਕਿ ਸਾਨੂ ਰੱਬ ਦਾ ਇਹਸਾਸ ਹੋਇਆ ਹੈ ਉਹ ਬਸ ਆਪਣੇ ਅੰਦਰ ਹੀ ਖੁਸ਼ ਰਹਿਣਗੇ |ਇਹ ਸੁਣ ਮੈ ਆਪਣੀ ਜ਼ਿੰਦਗੀ ਵਿੱਚ ਇਹ ਸਬ ਨੂੰ ਫ਼ੋੱਲੋ ਕੀਤਾ ਤੇ ਆਪਣੀ ਲਾਈਫ ਵਿੱਚ ਇੱਕ ਵੱਡੀ ਚੇਂਜ ਦੇਖੀ, ਉਹ ਬਾਬਾ ਤਾਂ ਪਤਾ ਨੀ ਕੌਣ ਸੀ ਪਰ ਉਹ ਸਿੱਖ ਬਹੁਤ ਵੱਡੀ ਦੇ ਗਿਆ…..ਪੰਜਾਬੀ ਵਿੱਚ ਗ਼ਲਤੀਆਂ ਲਈ ਮਾਫੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!