ਸਰਕਾਰ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਦਿੱਤਾ ਵੱਡਾ ਝੱਟਕਾ
ਉੱਤਰ ਪ੍ਰਦੇਸ਼ ਵਿੱਚ ਨਵਾਂ ਫੁਰਮਾਨ ਜਾਰੀ ਕੀਤਾ ਹੈ, ਜੋ ਅਧਿਆਪਕਾਂ ਲਈ ਕਾਫੀ ਸਿਰਦਰਦੀ ਦਾ ਸਬੱਬ ਬਣ ਸਕਦਾ ਹੈ। ਬਾਰਾਬੰਕੀ ਜ਼ਿਲ੍ਹੇ ਦੇ ਮੁੱਢਲੀ ਸਿੱਖਿਆ ਅਧਿਕਾਰੀ ਵੀਪੀ ਸਿੰਘ ਨੇ ਆਪਣੇ ਅਧਿਆਪਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਹਰ ਰੋਜ਼ ਸਕੂਲ ਪਹੁੰਚ ਆਪਣੀ ਸੈਲਫੀ ਭੇਜਣ। ਜਿਸ ਅਧਿਆਪਕ ਨੇ ਅਜਿਹਾ ਨਹੀਂ ਕੀਤਾ ਤਾਂ ਉਸ ਦੀ ਤਨਖ਼ਾਹ ਕੱਟ ਲਈ ਜਾਵੇਗੀ।
ਅਧਿਕਾਰੀਆਂ ਨੇ 7,500 ਅਧਿਆਪਕਾਂ ਲਈ ਲਾਗੂ ਕੀਤੀ ਇਸ ਨਵੀਂ ਹਾਜ਼ਰੀ ਪ੍ਰਣਾਲੀ ਨੂੰ ‘ਸੈਲਫੀ ਅਟੈਂਡੈਂਸ ਮੀਟਰ’ ਦਾ ਨਾਂ ਦਿੱਤਾ ਹੈ। ਅਧਿਆਪਕ ਨੂੰ ਸਕੂਲ ਲੱਗਣ ਦੇ ਸਮੇਂ ਯਾਨੀ ਕਿ ਅੱਠ ਵਜੇ ਤੋਂ ਪਹਿਲਾਂ ਆਪਣੀ ਸੈਲਫੀ ਸਿੱਖਿਆ ਅਧਿਕਾਰੀ ਦੇ ਵੈੱਬਪੇਜ ‘ਤੇ ਪੋਸਟ ਕਰਨੀ ਹੋਵੇਗੀ। ਇਸੇ ਤਰੀਕੇ ਨਾਲ ਹੀ ਉਨ੍ਹਾਂ ਦੀ ਹਾਜ਼ਰੀ ਲੱਗੇਗੀ। ਸੈਲਫੀ ਨਾ ਅਪਲੋਡ ਹੋਣ ‘ਤੇ ਅਧਿਆਪਕ ਨੂੰ ਗੈਰਹਾਜ਼ਰ ਸਮਝਿਆ ਜਾਵੇਗਾ।
ਵੀਪੀ ਸਿੰਘ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਪੂਰੀਆਂ ਹੋਣ ਤੋਂ ਇਸ ਸਿਸਟਮ ਦੇ ਆਉਣ ਕਾਰਨ ਹੁਣ ਤਕ 700 ਅਧਿਆਪਕ ਤਨਖ਼ਾਹਾਂ ਕਟਵਾ ਬੈਠੇ ਹਨ। ਹਾਲਾਂਕਿ, ਅਧਿਆਪਕਾਂ ਦਾ ਕਹਿਣਾ ਹੈ ਕਿ ਇੰਟਰਨੈੱਟ ਸਪੀਡ ਕਾਰਨ ਉਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਧਰ, ਅਧਿਕਾਰੀਆਂ ਦਾ ਤਰਕ ਹੈ ਕਿ ਅਧਿਆਪਕ ਆਪਣੀ ਥਾਂ ਕਿਸੇ ਹੋਰ ਨੂੰ ਵੀ ਪੜ੍ਹਾਉਣ ਲਈ ਭੇਜ ਦਿੰਦੇ ਸਨ, ਇਸ ਸੈਲਫੀ ਹਾਜ਼ਰੀ ਨਾਲ ਇਸ ‘ਤੇ ਵੀ ਰੋਕ ਲੱਗੀ ਹੈ।
Home ਤਾਜਾ ਜਾਣਕਾਰੀ ਬੁਰੀ ਖ਼ਬਰ: ਹੁਣੇ-ਹੁਣੇ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਦਿੱਤਾ ਵੱਡਾ ਝੱਟਕਾ,ਦੇਖੋ ਪੂਰੀ ਖ਼ਬਰ
ਤਾਜਾ ਜਾਣਕਾਰੀ