BREAKING NEWS
Search

IND v NZ : ਵਿਸ਼ਵ ਕੱਪ ਤੋਂ ਬਾਹਰ ਹੋਣ ‘ਤੇ ਭਾਰਤ ਦੇ ਕਪਤਾਨ ਕੋਹਲੀ ਨੇ ਦਿੱਤਾ..

ਭਾਰਤ ਦੇ ਕਪਤਾਨ ਕੋਹਲੀ ਨੇ ਦਿੱਤਾ..

ਮਾਨਚੈਸਟਰ ਦੇ ਮੈਦਾਨ ‘ਤੇ ਨਿਊਜ਼ੀਲੈਂਡ ਦੇ ਹੱਥੋਂ ਸੈਮੀਫਾਈਨਲ ਹਾਰਨ ‘ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਬਹੁਤ ਦੁਖੀ ਦਿਖੇ। ਮੈਚ ਤੋਂ ਬਾਅਦ ਕੋਹਲੀ ਨੇ ਕਿਹਾ ਕਿ ਅਸੀਂ ਪਹਿਲੇ ਹਾਫ ‘ਚ ਬਹੁਤ ਵਧੀਆ ਸੀ। ਗੇਂਦ ਦੇ ਨਾਲ, ਮੈਦਾਨ ‘ਚ, ਅਸੀਂ ਉਸ ਸਥਾਨ ‘ਤੇ ਮੌਜੂਦ ਸੀ ਜੋ ਸਾਨੂੰ ਉਸ ਬਿੰਦੂ ‘ਤੇ ਚਾਹੀਦਾ ਸੀ। ਅਸੀਂ ਸੋਚਿਆ ਸੀ ਕਿ ਨਿਊਜ਼ੀਲੈਂਡ ਨੂੰ ਠੀਕ ਸਕੋਰ ‘ਤੇ ਰੋਕ ਦਿੱਤਾ ਸੀ ਪਰ ਜਿਸ ਤਰ੍ਹਾਂ ਨਾਲ ਉਹ ਗੇਂਦਬਾਜ਼ੀ ਦੇ ਦੌਰਾਨ ਪਹਿਲੇ ਸਲਾਟ ‘ਚ ਆਏ ਸੀ ਉਸ ਨਾਲ ਵੱਡਾ ਫਰਕ ਪੈਦਾ ਕਰ ਦਿੱਤਾ।

ਕੋਹਲੀ ਨੇ ਕਿਹਾ ਕਿ ਅਸੀਂ ਜਾਣਦੇ ਸੀ ਕਿ ਅੱਜ ਦਾ ਦਿਨ ਵਧੀਆ ਸੀ? ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਜਿੱਤ ਦਾ ਸਿਹਰਾ ਜਾਂਦਾ ਹੈ ਜਿਨ੍ਹਾਂ ਨੇ ਨਵੀਂ ਗੇਂਦ ਦੇ ਨਾਲ ਅਸਲ ‘ਚ ਵਧੀਆ ਗੇਂਦਬਾਜ਼ੀ ਕੀਤੀ। ਮੈਨੂੰ ਲੱਗਦਾ ਹੈ ਕਿ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦਾ ਇਹ ਪ੍ਰਦਰਸ਼ਨ ਵਧੀਆ ਸੀ। ਸਾਡੇ ਵਲੋਂ ਤਾਂ ਜਡੇਜਾ ਨੇ ਵਧੀਆ ਖੇਡ ਖੇਡਿਆ। ਧੋਨੀ ਦੇ ਨਾਲ ਇਕ ਵਧੀਆ ਸਾਂਝੇਦਾਰੀ ਕੀਤੀ। ਜਦੋਂ ਤੁਸੀਂ ਸਾਰੇ ਟੂਰਨਾਮੈਂਟ ਵਧੀਆ ਖੇਡਦੇ ਹੋ ਤਾਂ ਸਿਰਫ 45 ਮਿੰਟ ਦਾ ਖਰਾਬ ਖੇਡ ਤੁਹਾਨੂੰ ਬਾਹਰ ਕਰ ਦਿੰਦਾ ਹੈ। ਕੋਹਲੀ ਨੇ ਕਿਹਾ ਨਿਊਜ਼ੀਲੈਂਡ ਇਸ ਦੇ ਲਾਇਕ ਹੈ, ਉਨ੍ਹਾਂ ਨੇ ਕਈ ਵਾਰ ਦਬਾਅ ਪਾਇਆ, ਮੈਨੂੰ ਲੱਗਦਾ ਹੈ ਕਿ ਸਾਡੀ ਸ਼ਾਟ-ਚੋਣ ਵਧੀਆ ਹੋ ਸਕਦੀ ਸੀ ਪਰ ਉਹ ਸਾਡੇ ਤੋਂ ਜ਼ਿਆਦਾ ਤਾਕਤਵਰ ਸੀ ਤੇ ਜਿੱਤ ਦੇ ਲਾਇਕ ਸੀ। ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ।



error: Content is protected !!