BREAKING NEWS
Search

ਵੱਡੀ ਖੁਸ਼ਖ਼ਬਰੀ: ਸਰਕਾਰ ਨੇ ਬਿਜਲੀ ਮੀਟਰਾਂ ਬਾਰੇ ਕੀਤਾ ਵੱਡਾ ਐਲਾਨ,ਲੱਗਣਗੀਆਂ ਮੌਜਾਂ ਹੀ ਮੌਜਾਂ,ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ

ਆਈ ਤਾਜਾ ਵੱਡੀ ਖਬਰ

ਕੇਂਦਰੀ ਬਿਜਲੀ ਮੰਤਰਾਲੇ ਨੇ ਨਵੀਂ ਟੈਰਿਫ ਨੀਤੀ ਤਿਆਰ ਕੀਤੀ ਹੈ। ਇਸ ‘ਚ ਕੈਬਿਨਟ ਨੋਟ ਸਾਰੇ ਮੰਤਰਾਲਿਆਂ ਕੋਲ ਮਨਜ਼ੂਰੀ ਲਈ ਭੇਜਿਆ ਗਿਆ ਹੈ। ਇਸ ‘ਤੇ ਇੱਕ ਹਫਤੇ ‘ਚ ਹੀ ਫੈਸਲਾ ਲੈਣ ਦੀ ਉਮੀਦ ਹੈ। ਬਿਜਲੀ ਮੰਤਰਾਲੇ ਮੁਤਾਬਕ ਨਵੀਂ ਨੀਤੀ ‘ਚ ਬਿਜਲੀ ਦੀ ਸਬਸਿਡੀ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ। ਇਸ ਨੀਤੀ ‘ਚ ਫੈਸਲਾ ਕੀਤਾ ਗਿਆ ਹੈ ਕਿ ਗਾਹਕਾਂ ਨੂੰ ਸਬਸਿਡੀ ਸਿੱਧੀ ਬੈਂਕ ਖਾਤਿਆਂ ‘ਚ ਮਿਲੇਗੀ।

ਇਸ ਲਈ ਸੂਬਿਆਂ ਤੋਂ ਇੱਕ ਸਾਲ ਦੇ ਅੰਦਰ ਬਿਜਲੀ ਨਾਲ ਸਿੰਚਾਈ ਕਰਨ ਵਾਲੇ ਕਿਸਾਨਾਂ ਦਾ ਰਿਕਾਰਡ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਅਗਲੇ ਵਿੱਤੀ ਸਾਲ ਤੋਂ ਉਨ੍ਹਾਂ ਦੇ ਖਾਤਿਆਂ ‘ਚ ਬਿਜਲੀ ਦੀ ਸਬਸਿਡੀ ਭੇਜੀ ਜਾ ਸਕੇ।ਨਵੀਂ ਟੈਰਿਫ ਨੀਤੀ ਨੂੰ ਮਨਜੂਰੀ ਮਿਲਣ ਨਾਲ ਤਿੰਨ ਸਾਲ ‘ਚ ਹਰ ਘਰ ‘ਚ ਬਿਜਲੀ ਕਨੈਕਸ਼ਨ ਤੇ ਸਮਾਰਟ ਮੀਟਰ ਲਾਉਣ ਦਾ ਰਸਤਾ ਵੀ ਸਾਫ਼ ਹੋ ਜਾਵੇਗਾ।

ਇਸ ‘ਚ ਗਾਹਕਾਂ ਨੂੰ ਅਸਾਨ ਕਿਸ਼ਤਾਂ ‘ਤੇ ਸਮਾਰਟ ਮੀਟਰ ਉਪਲਬਧ ਕਰਵਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ‘ਚ ਬਿਜਲੀ ਦੀ ਲ਼ਾਗਤ ਤੈਅ ਕਰਨ ‘ਚ ਵੀ ਬਦਲਾਅ ਕੀਤਾ ਗਿਆ ਹੈ।ਇਸ ਨਿਯਮ ‘ਚ 24 ਘੰਟੇ ‘ਚ ਬਿਜਲੀ ਸਪਲਾਈ ਤੈਅ ਕਰਨ ਦਾ ਪ੍ਰਵਧਾਨ ਕੀਤਾ ਗਿਆ ਹੈ। ਇਸ ਤਹਿਤ ਬਿਜਲੀ ਸਪਲਾਈ ਠੱਪ ਹੋਣ ‘ਤੇ ਗਾਹਕਾਂ ਨੂੰ ਹਰਜ਼ਾਨਾ ਦੇਣ ਦਾ ਪ੍ਰਵਧਾਨ ਹੈ।



error: Content is protected !!