ਵਿਆਹ ਤੇ ਪਿਆ ਪੰਗਾ ਕਈਆਂ ਨੂੰ ਪਈਆਂ ਗ਼ਸ਼ੀਆਂ
ਜਲੰਧਰ ਦੇ ਕਸਬੇ ਫਿਲੌਰ ਦੇ ਨੇੜਲੇ ਪਿੰਡ ਗਾਹੌਰ ਵਿਚ ਇਕ ਪ੍ਰੇਮਿਕਾ ਵੱਲੋਂ ਆਪਣੇ ਪ੍ਰੇਮੀ ਦਾ ਵਿਆਹ ਰੁਕਵਾ ਦਿੱਤਾ ਅਤੇ ਪ੍ਰੇਮੀ ਦੀ ਬਰਾਤ ਬੇਰੰਗ ਹੀ ਵਾਪਸ ਤੋਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਦੁਬਈ ਤੋਂ ਆਏ ਜਸਕਰਨ ਕੁਮਾਰ ਪੁੱਤਰ ਬਿਕਰ ਸਿੰਘ ਵਾਸੀ ਪਿੰਡ ਸ਼ੇਰਪੁਰ ਦਾ ਵਿਆਹ ਅੱਜ ਪਿੰਡ ਗਾਹੌਰ ਵਿਖੇ ਹੋਣਾ ਸੀ ਜਿੱਥੇ ਉਹ ਆਪਣੇ ਰਿਸ਼ਤੇਦਾਰਾਂ ਤੇ ਹੋਰ ਬਰਾਤੀਆਂ ਨਾਲ ਬੈਂਡ ਵਾਜਾ ਲੈ ਕੇ ਆਇਆ ਹੋਇਆ ਸੀ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਅਨੰਦ ਕਾਰਜ ਦੀ ਰਸਮ ਸ਼ੁਰੂ ਹੋਣ ਜਾ ਰਹੀ ਸੀ।
ਇਸ ਦੌਰਾਨ ਜਸਕਰਨ ਦੀ ਪ੍ਰੇਮਿਕਾ ਮੌਕੇ ਉਤੇ ਆਪਣੀਆਂ ਭੈਣਾਂ ਤੇ ਹੋਰ ਰਿਸ਼ਤੇਦਾਰਾਂ ਨਾਲ ਆ ਗਈ। ਜਿਸ ਨੇ ਆ ਕੇ ਪਿੰਡ ਦੀ ਪੰਚਾਇਤ ਤੇ ਹੋਰ ਪਤਵੰਤੇ ਸੱਜਣਾਂ ਨੂੰ ਆਪਣੇ ਤੇ ਜਸਕਰਨ ਦੇ ਰਿਸ਼ਤੇ ਬਾਰੇ ਦੱਸਿਆ ਤੇ ਅਨੰਦ ਕਾਰਜ ਰੁਕਵਾ ਦਿੱਤੇ ਜਿਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ। ਜਿਸ ਤੋਂ ਬਾਅਦ ਮੌਕੇ ਉਤੇ ਗੁਰਾਇਆ ਪੁਲਿਸ ਭਾਰੀ ਗਿਣਤੀ ਵਿਚ ਆ ਗਈ।
ਇਸ ਦੀ ਜਾਣਕਾਰੀ ਦਿੰਦੇ ਹੋਏ ਜਸਕਰਨ ਦੀ ਪ੍ਰੇਮਿਕਾ ਸੰਦੀਪ ਨੇ ਦੱਸਿਆ ਕਿ ਉਸ ਦਾ ਤੇ ਜਸਕਰਨ ਦਾ ਕਰੀਬ 1:50 ਸਾਲ ਤੋਂ ਪ੍ਰੇਮ ਸਬੰਧ ਹੈ ਤੇ ਉਨ੍ਹਾਂ ਨੇ ਵਿਆਹ ਦੀਆਂ ਸਾਰੀਆਂ ਰਸਮਾਂ ਵੀ ਕੀਤੀਆਂ ਹੋਈਆਂ ਹਨ।ਜਸਕਰਨ ਅੱਜ ਉਸ ਨੂੰ ਬਿਨਾਂ ਦੱਸੇ ਵਿਆਹ ਕਰਵਾਉਣ ਆ ਗਿਆ ਜਿਸ ਦਾ ਪਤਾ ਜਦ ਉਸ ਨੂੰ ਚੱਲਿਆ ਤਾਂ ਉਹ ਇੱਥੇ ਆ ਗਈ।
ਉਸ ਨੇ ਦੱਸਿਆ ਕਿ ਉਸ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ ਹੈ। ਉਸ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਇਸ ਸਬੰਧੀ ਜਸਕਰਨ ਨੇ ਕਿਹਾ ਕਿ ਉਸ ਦੀ ਸੰਦੀਪ ਨਾਲ ਫਰੈਂਡਸ਼ਿਪ ਕਰੀਬ 4 ਮਹੀਨਿਆਂ ਤੋਂ ਸੀ। ਉਸ ਨੂੰ ਜਦੋਂ ਸੰਦੀਪ ਨਾਲ ਵਿਆਹ ਤੇ ਕਰਵਾ-ਚੌਥ ਦੇ ਰੀਤੀ ਰਿਵਾਜ਼ਾਂ ਬਾਰੇ ਪੁੱਛਿਆ
ਜਿਸ ਦੀ ਫ਼ੋਟੋਆਂ ਸੰਦੀਪ ਨੇ ਮੀਡੀਆ ਨੂੰ ਵੀ ਵਿਖਾਇਆ ਤਾਂ ਉਸ ਨੇ ਕਿਹਾ ਕਿ ਉਸ ਕੋਲੋਂ ਗ਼ਲਤੀ ਹੋ ਗਈ। ਬਰਾਤ ਬੇਰੰਗ ਵਾਪਸ ਜਾਣ ਉਤੇ ਲੜਕੇ ਦੀ ਮਾਂ ਰੋਂਦੀ ਕੁਰਲਾਉਂਦੀ ਗ਼ਸ਼ੀਆਂ ਖਾਂਦੀ ਹੋਈ ਵਾਪਸ ਪਰਤੀ। ਪੁਲਿਸ ਨੇ ਬਰਾਤੀਆਂ ਨੂੰ ਭਾਰੀ ਸੁਰੱਖਿਆ ਵਿਚ ਪਿੰਡ ਤੋਂ ਵਾਪਸ ਭੇਜਿਆ।
ਤਾਜਾ ਜਾਣਕਾਰੀ