=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਸਾਵਧਾਨ…..ਪਾਸਪੋਰਟ ਬਣਵਾਉਣ ਵੇਲੇ ਇਹ ਗਲਤੀ ਨਾ ਕਰ ਲੈਣਾ, ਨਹੀਂ ਤਾਂ ਦੇਣਾ ਪਵੇਗਾ ਭਾਰੀ ਜੁਰਮਾਨਾ ਤੇ…..!!

ਪਾਸਪੋਰਟ ਬਣਵਾਉਣ ਵੇਲੇ ਇਹ ਗਲਤੀ ਨਾ ਕਰ ਲੈਣਾ

ਇਸ ਵੇਲੇ ਇੱਕ ਵੱਡੀ ਖ਼ਬਰ ਪਾਸਪੋਰਟ ਨਾਲ ਜੁੜੀ ਸਾਹਮਣੇ ਆ ਰਹੀ ਹੈ। ਜੋ ਹਰ ਆਮ ਖਾਸ ਬੰਦੇ ਲਈ ਜਰੂਰੀ ਹੈ। ਜੇਕਰ ਤੁਸੀਂ ਇੱਕ ਹੀ ਕਾਲੌਨੀ ਦੇ ਮਕਾਨ ਬਦਲ ਕੇ ਦੂਜੇ ਮਕਾਨ ‘ਚ ਸ਼ਿਫਟ ਹੋ ਗਏ ਹੋ ਤਾਂ ਵੀ ਪਾਸਪੋਰਟ ਬਣਵਾਉਣ ਸਮੇਂ ਨਵੇਂ ਘਰ ਦਾ ਪਤਾ ਦੇਣਾ ਚਾਹੀਦਾ ਹੈ। ਅਜਿਹਾ ਨਾ ਕਰਨ ‘ਤੇ ਪੁਲਿਸ ਵੈਰੀਫਿਕੇਸ਼ਨ ਪ੍ਰਕ੍ਰਿਆ ਦੌਰਾਨ ਦਿੱਕਤ ਆ ਸਕਦੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਬਿਨੈਕਾਰ ਨੂੰ ਸਜ਼ਾ ਵਜੋਂ ਪੰਜ ਹਜ਼ਾਰ ਰੁਪਏ ਜੁਰਮਾਨਾ ਵੀ ਹੋ ਸਕਦਾ ਹੈ। ਇਹ ਖੁਲਾਸਾ 9 ਜੁਲਾਈ ਨੂੰ ਲੱਗਣ ਵਾਲੀ ਤਿੰਨ ਦਿਨੀਂ ਪਾਸਪੋਰਟ ਅਦਾਲਤ ‘ਚ ਰੱਖੇ ਜਾਣ ਵਾਲੀ ਸੁਝਾਵਾਂਸਬੰਧੀ ਹੋਈ ਬੈਠਕ ‘ਚ ਹੋਇਆ। ਅਜਿਹੀਆਂ ਹੀ ਛੋਟੀਆਂ-ਛੋਟੀਆਂ ਗਲਤੀਆਂ ਕਰਕੇ ਪਾਸਪੋਰਟ ਹੋਲਡ ਹੋ ਜਾਂਦਾ ਹੈ ਤੇ ਇਸ ਕਰਕੇ ਪਾਸਪੋਰਟ ਦਫਤਰ ‘ਚ ਵੀ ਕੰਮ ਬਕਾਇਆ ਹੁੰਦਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਸਮੇਂ ਪਾਸਪੋਰਟ ਹੋਲਡ ਫਾਈਲਾਂ ਦੀ ਗਿਣਤੀ 1028 ਹੈ।

ਖੇਤਰੀ ਪਾਸਪੋਰਟ ਅਧਿਕਾਰੀ ਰਸ਼ਮੀ ਬਘੇਲ ਨੇ ਦੱਸਿਆ ਕਿ ਹੋਲਡ ਫਾਈਲਾਂ ‘ਚ ਸਭ ਤੋਂ ਜ਼ਿਆਦਾ ਗਲਤੀਆਂ ਪਤੇ ਨੂੰ ਲੈ ਕੇ ਹੁੰਦੀਆਂ ਹਨ। ਲੋਕ ਘਰ ਬਦਲ ਲੈਂਦੇ ਹਨ ਤੇ ਪਾਸਪੋਰਟ ਲਈ ਅਪਲਾਈ ਕਰਦੇ ਸਮੇਂ ਦਸਤਾਵੇਜਾਂ ‘ਚ ਨਵਾਂ ਪਤਾ ਲਿਖਣਾ ਭੁੱਲ ਜਾਂਦੇ ਹਨ। ਅਜਿਹੀ ਸਥਿਤੀ ‘ਚ ਬਿਨੈਕਾਰ ਨੂੰ ਫਾਈਲ ਬੰਦ ਕਰਵਾ ਨਵੇਂ ਸਿਰੇ ਤੋਂ ਫਾਈਲ ਲਾਉਣੀ ਪੈਂਦੀ ਹੈ ਤੇ ਨਾਲ ਹੀ ਪਨੈਲਟੀ ਵੀ ਦੇਣੀ ਪੈਂਦੀ ਹੈ।

ਇਸ ਦੇ ਨਾਲ ਹੀ ਅਰਜ਼ੀਦਾਤਾ ਨੂੰ ਥਾਣੇ ਤੇ ਕੋਰਟ ਨਾਲ ਜੁੜੇ ਮਾਮਲੇ ਵੀ ਕਿਸੇ ਤੋਂ ਨਹੀ ਲੁਕਾਉਣੇ ਚਾਹੀਦੇ ਨਹੀ ਤਾਂ ਉਨ੍ਹਾਂ ਨੂੰ ਵੀ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਮੀਡੀਆ ਜਾਣਕਾਰੀ ਅਨੁਸਾਰ ਕੋਰਟ ਕੇਸ ਲੰਮਾ ਚੱਲਣ ਦੀ ਸੂਰਤ ‘ਚ ਕੋਰਟ ਤੋਂ ਐਨਓਸੀ ਲੈ ਲੈਣੀ ਚਾਹੀਦੀ ਹੈ। ਫਿਲਹਾਲ ਇਸ ਖ਼ਬਰ ਬਾਰੇ ਇਹ ਸਾਫ ਨਹੀਂ ਹੋਇਆ ਕਿ ਇਹ ਫੈਸਲਾ ਦਿੱਲੀ-ਐਨ.ਸੀ.ਆਰ ਖੇਤਰ ਵਿੱਚ ਹੀ ਲਾਗੂ ਹੋਏਗਾ ਜਾਂ ਫੇਰ ਪੂਰੇ ਮੁਲਕ ਵਿੱਚ ਇਹ ਹੁਕਮ ਲਾਗੂ ਕੀਤੇ ਜਾਣਗੇ।




error: Content is protected !!