ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕਾਲਕਾ-ਸ਼ਿਮਲਾ ਰੋਡ ਫੋਰ ਲੇਨ ਬਣ ਰਿਹਾ ਹੈ। ਬੀਤੇ ਦਿਨ ਹੋਈ ਭਾਰੀ ਬਾਰਸ਼ ਨਾਲ ਰਾਹਗੀਰਾਂ ਲਈ ਵੱਡੀ ਮੁਸੀਬਤ ਬਣਨ ਲੱਗੀ। ਪਹਾੜਾਂ ਤੋਂ ਪੱਥਰ ਚਟਾਨਾਂ ਡਿਗਣ ( ਲੈਂਡਸਲਾਈਡਿੰਗ) ਲੱਗੇ। ਇਸ ਦੇ ਵਜ੍ਹਾ ਨਾਲ ਦੁਪਹਿਰ ਨੂੰ ਕਾਲਕਾ ਤੋਂ ਸੋਲਨ ਜਾ ਰਹੀ ਪ੍ਰਾਈਵੇਟ ਬੱਸ ਦੀਆਂ ਸਵਾਰੀਆਂ ਦੀ ਜਾਨ ਆਫ਼ਤ ਵਿੱਚ ਆ ਗਈ। ਅਚਾਨਕ ਇੱਕ ਵੱਡਾ ਪੱਥਰ(ਚਟਾਨ ਵਰਗਾ) ਵਿੰਡ ਸ਼ੀਲਡ ਨੂੰ ਤੋੜਦੇ ਹੋਏ ਬੋਨਟ ਦੇ ਨੇੜੇ ਬੈਠੀ ਸਵਾਰੀ ਨਾਲ ਟਕਰਾਇਆ।
ਉਸ ਨੂੰ ਹਲਕੀ ਸੱਟ ਲੱਗੀ। ਲੋਕ ਹੈਰਾਨ ਸਨ ਕਿ ਐਡਾ ਵੱਡਾ ਪੱਥਰ ਨਾਲ ਸਵਾਰੀ ਕਿਵੇਂ ਬਚ ਗਈ। ਬੱਸ ਦੇ ਜਿਸ ਸ਼ੀਸ਼ੇ ਉੱਤੇ ਪੱਥਰ ਡਿੱਗਿਆ ਸੀ, ਉਸ ਦੇ ਉੱਪਰ ਹੀ ਸ਼ੀਸ਼ੇ ਤੇ ਲਿਖਿਆ ਸੀ ਕਿ ‘ਵਾਹਿਗੁਰੂ ਤੇਰਾ ਸ਼ੁਕਰ ਹੈ’। ਲਗਾਤਾਰ ਪੱਥਰ ਡਿੱਗਣ ਨਾਲ ਡਰਾਈਵਰ ਨੂੰ ਸਵਾਰੀਆਂ ਨੂੰ ਬੱਸ ਤੋਂ ਬਾਹਰ ਕੱਢਿਆ।ਲੋਕ ਇਸ ਸਭ ਨੂੰ ਇਕ ਕ੍ਰਿਸ਼ਮਾ ਦਸ ਰਹੇ ਹਨ
ਜ਼ਿਕਰਯੋਗ ਹੈ ਕਿ ਕਾਲਕਾ-ਸ਼ਿਮਲਾ ਦੇ ਰਾਹ ਨੂੰ ਫੇਰ ਲੇਨ ਕੀਤਾ ਜਾ ਰਿਹਾ ਹੈ। ਪਿਛਲੇ ਚਾਰ ਸਾਲਾਂ ਇਸ ਵਿੱਚ ਹੋ ਰਹੀ ਲਾਪਰਵਾਹੀ ਰਾਹਗੀਰਾਂ ਲਈ ਵੱਡੀ ਮੁਸੀਬਤ ਬਣ ਰਹੀ ਹੈ। ਹਾਲਤ ਇਹ ਹੁੰਦੀ ਹੈ ਕਿ ਥੋੜ੍ਹੀ ਜਿਹੀ ਬਾਰਸ਼ ਨਾਲ ਹੀ ਲੈਂਡਸਲਾਈਡਿੰਗ ਸ਼ੁਰੂ ਹੋ ਜਾਂਦੀ ਹੈ। ਮਾਨਸੂਨ ਦੀ ਪਹਿਲੀ ਬਾਰਸ਼ ਨਾਲ ਹੀ ਮੁੜ ਤੋਂ ਪਹਾੜਾਂ ਤੋਂ ਪੱਥਰ ਡਿੱਗਣ ਲੱਗੇ।
Home ਤਾਜਾ ਜਾਣਕਾਰੀ ਸ਼ੀਸੇ ‘ਤੇ ਲਿਖਿਆ ਸੀ ‘ਵਾਹਿਗੁਰੂ ਤੇਰਾ ਸ਼ੁਕਰ ਹੈ’ ਫਿਰ ਹੋ ਗਿਆ ਇੱਹ ਕ੍ਰਿਸ਼ਮਾ ਦੇਖੋ ਬਿਲਕੁਲ ਤਾਜਾ ਵੱਡੀ ਖਬਰ
ਤਾਜਾ ਜਾਣਕਾਰੀ