ਸੰਗਤ ਜੀ “ਇਹ ਸ਼ਬਦ ਹਰ ਰੋਜ਼ ਅੰਮ੍ਰਿਤ ਵੇਲੇ ਤੇ ਰਹਿਰਾਸ ਸਮੇਂ ਜਰੂਰ ਸੁਣਿਆ ਕਰੋ ਅਰਦਾਸ ਪੂਰੀ ਹੋਵੇਗੀ ਜੀ (ਸ਼ੇਅਰ ਕਰੋ) ਜਦੋਂ ਮਨ, ਸ਼ਬਦ ਵਿੱਚ ਟਿਕਦਾ ਹੈ ਤਾਂ ਟਿਕਦਾ ਹੀ ਨਹੀਂ ਬਲਕਿ ਲੀਨ ਹੋ ਜਾਂਦਾ ਹੈ। ਫਿਰ ਮਨ ਦੇ ਸਾਰੇ ਅੰਗ ਕੱਟੇ ਜਾਂਦੇ ਹਨ। ਕਬੀਰ ਜੀ ਨੇ ਇਹੀ ਕਿਹਾ ਹੈ ਕਿ–ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ।। ਪਾਵਹੁ ਤੇ ਪਿੰਗੁਲ ਭਇਆ ਮਾਰਿਆ ਸਤਿਗੁਰ ਬਾਨ।। ਸੁੱਖ ਅਤੇ ਦੁੱਖ ਮਨ ਦੀ ਅਵਸਥਾ ਦਾ ਹੀ ਨਾਮ ਹੈ ਜੋ, ਮੌਸਮ ਵਾਂਗ ਸਦਾ ਬਦਲਦੀ ਰਹਿੰਦੀ ਹੈ। 10 ਮਿੰਟ ਰੋਜ਼ ਸਿਮਰਨ ਕਰਨਾ ਸ਼ੁਰੂ ਕਰ ਦੇਵੋ ਤੇ ਇੰਤਜ਼ਾਰ ਕਰੋ ਓਸ ਪਰਮਾਤਮਾ ਦੀ ਬਖਸ਼ਿਸ ਰੂਪੀ ਹਨੇਰੀ ਦਾ ਜਦ ਓਹ ਚਲੇਗੀ ਤਾਂ ਸਭ ਪੱਤੇ ਇਕੋ ਬੁਲੇ ਚ ਉਡਾ ਕੇ ਦੂਰ ਲੈ ਜਾਵੇਗੀ ਇਹ ਪੋਸਟ ਮੈਂ ਕਿਸੇ ਦੇ ਖਿਲਾਫ ਨਹੀਂ ਲਿਖੀ ਬਸ ਮੈਨੂੰ ਮਹਿਸੂਸ ਹੋਇਆ
ਕਿ ਇਸ ਵਕਤ ਜਰੂਰਤ ਲੋਕਾਂ ਨੂੰ ਗੁਰਬਾਣੀ ਨਾਲ ਜੋੜਨ ਦੀ ਹੈ ਜਰੂਰਤ ਹੈ ਗੁਰੂ ਦੇ ਸੱਚੇ ਨਾਮ ਨਾਲ ਜੁੜਨ ਦੀ ਇਨਸਾਨ ਚ ਹਜ਼ਾਰਾਂ ਕਮੀਆਂ ਹੁੰਦੀਆਂ ਨੇ ਤੇ ਆਪਾਂ ਇੱਕ ਇੱਕ ਨੂੰ ਦੂਰ ਨਹੀ ਕਰ ਸਕਦੇ ਆਪਾਂ ਗੁਰੂ ਦੀ ਸ਼ਰਨ ਚ ਜਾ ਕੇ ਗੁਰਬਾਣੀ ਪੜ ਸਕਦੇ ਹਾਂ ਤੇ ਗੁਰੂ ਅੱਗੇ ਅਰਦਾਸ ਕਰ ਸਕਦੇ ਹਾਂ ਇਹੀ ਮਾਰਗ ਹੈ ਇਸ ਜੀਵਨ ਨੂੰ ਸਫਲ ਕਰਨ ਦਾ ਜੇਕਰ ਤੁਸੀਂ ਸਹਿਮਤ ਹੋ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ “ਸੋਰਠਿ ਮਹਲਾ ੩ ॥ ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥ ਹਮ ਦੀਨ ਤੁਮ ਜੁਗੁ ਜੁਗੁ ਦਾਤੇ ਸਬਦੇ ਦੇਹਿ ਬੁਝਾਈ ॥੧॥ ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ ॥ ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥ ਜੁਗ ਚਾਰੇ = ਚਹੁੰਆਂ ਜੁਗਾਂ ਵਿਚ। ਭਰਮਾਈ = ਭਟਕਦਾ ਹੈ। ਦੀਨ = ਕੰਗਾਲ, ਮੰਗਤੇ। ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਦੇਹਿ = ਦੇਂਹਿ, ਤੂੰ ਦੇਂਦਾ ਹੈਂ। ਬੁਝਾਈ = ਸਮਝ ॥੧॥ ਆਧਾਰੇ = ਆਸਰਾ ॥ ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ, ਮਨੁੱਖ ਸਦਾ ਹੀ ਭਟਕਦਾ ਫਿਰਦਾ ਹੈ। ਹੇ ਪ੍ਰਭੂ! ਅਸੀਂ (ਜੀਵ, ਤੇਰੇ ਦਰ ਦੇ) ਮੰਗਤੇ ਹਾਂ, ਤੂੰ ਸਦਾ ਹੀ (ਸਾਨੂੰ) ਦਾਤਾਂ ਦੇਣ ਵਾਲਾ ਹੈਂ, (ਮੇਹਰ ਕਰ, ਗੁਰੂ ਦੇ) ਸ਼ਬਦ ਵਿਚ ਜੋੜ ਕੇ ਆਤਮਕ ਜੀਵਨ ਦੀ ਸਮਝ ਬਖ਼ਸ਼ ॥੧॥ ਪਿਆਰੇ ਪ੍ਰਭੂ ਜੀ! (ਮੇਰੇ ਉਤੇ) ਮੇਹਰ ਕਰ, ਤੇਰੇ ਨਾਮ ਦੀ ਦਾਤਿ ਦੇਣ ਵਾਲਾ ਗੁਰੂ ਮੈਨੂੰ ਮਿਲਾ, ਅਤੇ (ਮੇਰੀ ਜ਼ਿੰਦਗੀ ਦਾ) ਸਹਾਰਾ ਆਪਣਾ ਨਾਮ ਮੈਨੂੰ ਦੇਹ ॥ ਰਹਾਉ॥
Home ਵਾਇਰਲ ਸੰਗਤ ਜੀ “ਇਹ ਸ਼ਬਦ ਹਰ ਰੋਜ਼ ਅੰਮ੍ਰਿਤ ਵੇਲੇ ਤੇ ਰਹਿਰਾਸ ਸਮੇਂ ਜਰੂਰ ਸੁਣਿਆ ਕਰੋ ਅਰਦਾਸ ਪੂਰੀ ਹੋਵੇਗੀ ਜੀ (ਸ਼ੇਅਰ ਕਰੋ)
ਵਾਇਰਲ