ਡਾਕਟਰ ਨੇ ਵਿੱਚੋ ਜੋ ਕੱਢਿਆ ਦੇਖ ਨਿਕਲੀਆਂ ਸਭ ਦੀਆਂ ਚੀਕਾਂ
ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਡਾਕਟਰ ਨੇ ਇਕ 25 ਸਾਲ ਦੇ ਨੌਜਵਾਨ ਦੇ ਕੰਨ ਤੋਂ ਜ਼ਿੰਦਾ ਕਿਰਲੀ ਕੱਢੀ ਹੈ। ਅਸਲ ‘ਚ ਨੌਜਵਾਨ ਦੇ ਕੰਨ ‘ਚ ਬੀਤੇ ਕੁਝ ਦਿਨਾਂ ਤੋਂ ਬਹੁਤ ਖੁਰਕ ਹੋ ਰਹੀ ਸੀ। ਮੰਗਲਵਾਰ ਨੂੰ ਨੌਜਵਾਨ ਰਾਜਾਵਿਥੀ ਹਸਪਤਾਲ ਪਹੁੰਚਿਆ ਤੇ ਡਾਕਟਰ ਨੂੰ ਆਪਣਾ ਕੰਨ ਦਿਖਾਇਆ।
ਜਦੋਂ ਉਨ੍ਹਾਂ ਨੇ ਨੌਜਵਾਨ ਦੇ ਕੰਨ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਕੰਨ ‘ਚ ਇਕ ਰੇਂਗਦਾ ਹੋਇਆ ਕੀੜਾ ਦਿਖਿਆ।ਇਸ ਤੋਂ ਬਾਅਦ ਡਾਕਟਰ ਨੇ ਮਰੀਜ਼ ਦੇ ਕੰਨ ‘ਚ ਕੁਝ ਐਂਟੀਬਾਇਓਟਿਕ ਡਰੱਗਸ ਪਾਏ ਤਾਂਕਿ ਕੀੜਾ ਖੁਦ ਹੀ ਬਾਹਰ ਆ ਜਾਵੇ। ਪਰ ਅਜਿਹਾ ਨਹੀਂ ਹੋਇਆ। ਜਿਸ ਤੋਂ ਬਾਅਦ ਕੀੜੇ ਨੂੰ ਬਾਹਰ ਕੱਢਣ ਲਈ ਇਕ ਚਿਮਟੀ ਦੀ ਮਦਦ ਲਈ ਗਈ।
ਡਾਕਟਰਾਂ ਨੂੰ ਜੀਵ ਬਾਹਰ ਕੱਢਣ ‘ਤੇ ਪਤਾ ਲੱਗਿਆ ਕਿ ਇਹ ਕੋਈ ਕੀੜਾ ਨਹੀਂ ਬਲਕਿ ਇਕ ਕਿਰਲੀ ਹੈ। ਹਸਪਤਾਲ ਦਾ ਸਟਾਫ ਇਹ ਦੇਖ ਕੇ ਹੈਰਾਨ ਰਹਿ ਗਿਆ।ਇਸ ਘਟਨਾ ਦੀ ਜਾਣਕਾਰੀ ਡਾਕਟਰ ਵਰਨਯਾ ਨੇ ਫੇਸਬੁੱਕ ‘ਤੇ ਵੀ ਦਿੱਤੀ। ਜਿਸ ‘ਚ ਉਨ੍ਹਾਂ ਨੇ ਲਿੱਖਿਆ ਹੈ ਕਿ ਕਿਰਲੀ ਜ਼ਿੰਦਾ ਸੀ ਤੇ ਕੰਨ ‘ਚ ਹਿੱਲ ਰਹੀ ਸੀ।
ਜਿਸ ਦੇ ਕਾਰਨ ਮਰੀਜ਼ ਦੇ ਕੰਨ ‘ਚ ਖੁਰਕ ਤੇ ਦਰਦ ਹੋ ਰਿਹਾ ਸੀ। ਡਾਕਟਰ ਨੇ ਦੱਸਿਆ ਕਿ ਇਸ ਕਿਰਲੀ ਨੂੰ ਥਾਈਲੈਂਡ ‘ਚ ਜਿੰਕ ਜੋਕ ਕਿਹਾ ਜਾਂਦਾ ਹੈ। ਉਹ ਮਰੀਜ਼ ਦੇ ਕੰਨ ‘ਚ ਕਿਸ ਤਰ੍ਹਾਂ ਦਾਖਲ ਹੋਈ ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਮਰੀਜ਼ ਡਾਕਟਰ ਦੀ ਨਿਗਰਾਨੀ ‘ਚ ਹੈ।
Home ਵਾਇਰਲ ਕੰਨ ਦੀ ਖੁਰਕ ਤੋਂ ਪ੍ਰੇਸ਼ਾਨ ਸੀ ਨੌਜਵਾਨ, ਡਾਕਟਰ ਨੇ ਵਿੱਚੋ ਜੋ ਕੱਢਿਆ ਦੇਖ ਨਿਕਲੀਆਂ ਸਭ ਦੀਆਂ ਚੀਕਾਂ ਦੇਖੋ
ਵਾਇਰਲ