ਆਈ ਮੌਸਮ ਦੀ ਵੱਡੀ ਜਾਣਕਾਰੀ
ਮਾਨਸੂਨ ਨੇ ਅੱਜ ਪੰਜਾਬ ਚ ਦਸਤਕ ਦੇ ਦਿੱਤੀ। ਚੰਡੀਗੜ੍ਹ ਚ ਸਵੇਰੇ ਤੋਂ ਹੋਈ ਬਾਰਸ਼ ਤੋਂ ਬਾਅਦ ਤਾਪਮਾਨ ਘੱਟ ਗਿਆ ਤੇ 31 ਡਿਗਰੀ ਤੇ ਰਿਕਾਰਡ ਕੀਤਾ ਗਿਆ। ਪੰਜਾਬ ਦੇ ਬਾਕੀ ਜ਼ਿਲਿਆਂ ‘ਚ ਵੀ ਬੱਦਲ ਛਾ ਗਏ ਤੇ ਲੋਕਾਂ ਚ ਖ਼ੁਸ਼ੀ ਦੀ ਲਹਿਰ ਫੈਲ ਗਈ। ਬਾਰਸ਼ ਨਾਲ ਮੌਸਮ ਬਹੁਤ ਸੁਹਾਵਣਾ ਹੋ ਗਿਆ ਤੇ ਗਰਮੀ ਤੋਂ ਰਾਹਤ ਮਿਲੀ। ਮੰਗਲਵਾਰ ਦੁਪਹਿਰ ਰਾਜਸਥਾਨ ‘ਚ ਦਸਤਕ ਦੇ ਦਿੱਤੀ ਸੀ।
ਅਗਲੇ ਦੋ-ਤਿੰਨ ਦਿਨਾਂ ‘ਚ ਮਾਨਸੂਨ ਉੱਤਰ ਭਾਰਤ ਦੇ ਅੱਠ ਸੂਬਿਆਂ ਵੱਲ ਵੱਧ ਰਿਹਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਮੌਸਮ ਵਿਗਿਆਨੀ ਨਰੇਸ਼ ਅਨੁਸਾਰ ਉੱਤਰ-ਪੱਛਮ ਭਾਰਤ ਦੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ‘ਚ ਅਗਲੇ 72 ਘੰਟਿਆਂ ‘ਚ ਮਾਨਸੂਨ ਦੀ ਬਾਰਸ਼ ਹੁੰਦੀ ਰਹੇਗੀ।
ਉੱਤਰ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ‘ਚ ਵੀ ਅਗਲੇ ਦੋ ਦਿਨਾਂ ‘ਚ ਮਾਨਸੂਨ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਸ ਪੂਰੇ ਹਫ਼ਤੇ ਮੁੰਬਈ ਸਮੇਤ ਚਾਰ ਸੂਬਿਆਂ ‘ਚ ਲਗਾਤਾਰ ਬਾਰਸ਼ ਹੋਣ ਦਾ ਅਨੁਮਾਨ ਜਤਾਇਆ ਹੈ।
ਤਾਜਾ ਜਾਣਕਾਰੀ