BREAKING NEWS
Search

ਹੁਣੇ ਹੁਣੇ ਆਈ ਅੱਤ ਦੁੱਖਦਾਈ ਖਬਰ ਪੰਜਾਬ ਤੋਂ ਵਿਆਹ ਦੀ ਸਾਲਗਿਰਾ ਵਾਲੇ ਦਿਨ

ਬਠਿੰਡਾ— ਇਥੋਂ ਦੀ ਨਵੀਂ ਬਸਤੀ ‘ਚ ਇਕ ਵਿਆਹੁਤਾ ਦੀ ਸ਼ੱਕੀ ਹਾਲਾਤ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਮੁਤਾਬਕ ਵਿਆਹੁਤਾ ਵੱਲੋਂ ਫਾਹਾ ਲਗਾ ਕੇ ਖੁਦਕਸ਼ਹੀ ਕੀਤੀ ਗਈ ਹੈ ਜਦਕਿ ਵਿਆਹੁਤਾ ਦੇ ਪਰਿਵਾਰ ਵਾਲਿਆਂ ਨੇ ਸਹੁਰੇ ਪਰਿਵਾਰ ‘ਤੇ ਦਾਜ ਨਾ ਮਿਲਣ ਕਰਕੇ ਖਤਮ ਕਰਨ ਦੇ ਦੋਸ਼ਹ ਲਗਾਏ ਹਨ।

ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਰੂਬੀ ਦਾ ਵਿਆਹ ਅੱਜ ਤੋਂ ਦੋ ਸਾਲ ਪਹਿਲਾਂ ਗਣੇਸ਼ਾ ਬਸਤੀ ‘ਚ ਪੁਨੀਤ ਗਰਗ ਨਾਂ ਦੇ ਲੜਕੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹੀ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ-ਪਰੇਸ਼ਾਨ ਕਰਦਾ ਸੀ। ਜੇਕਰ ਉਹ ਕੋਈ ਵੀ ਚੀਜ਼ ਧੀ ਦੇ ਸਹੁਰੇ ਪਰਿਵਾਰ ਭੇਜਦੇ ਸਨ ਤਾਂ ਉਨ੍ਹਾਂ ਨੂੰ ਪਸੰਦ ਨਹੀਂ ਸੀ ਆਉਂਦੀ। ਉਨ੍ਹਾਂ ਨੇ ਕਿਹਾ ਕਿ ਦਾਜ ਦੀ ਮੰਗ ਨੂੰ ਲੈ ਕੇ ਸਹੁਰੇ ਪਰਿਵਾਰ ਵਾਲੇ ਰੂਬੀ ਦੀ ਕਈ ਵਾਰ ਕ ਵੀ ਕਰ ਚੁੱਕੇ ਸਨ। ਉਨ੍ਹਾਂ ਨੇ ਦੱਸਿਆ ਕਿ ਅਜੇ ਬੀਤੇ ਦਿਨ ਹੀ ਉਸ ਦੇ ਸਹੁਰੇ ਪਰਿਵਾਰ ‘ਚੋਂ ਫੋਨ ਆਇਆ ਸੀ ਕਿ ਉਹ ਆ ਕੇ ਆਪਣੀ ਧੀ ਨੂੰ ਲੈ ਜਾਣ।

ਉਨ੍ਹਾਂ ਨੇ ਕਿਹਾ ਕਿ ਫਿਰ ਸ਼ਾਮ ਨੂੰ ਫੋਨ ਕਰਕੇ ਕਿਹਾ ਕਿ ਉਹ ਨਾ ਆਉਣ। ਬਾਅਦ ‘ਚ ਉਸ ਦੇ ਸਹੁਰੇ ਪਰਿਵਾਰ ਵੱਲੋਂ ਕੋਈ ਵੀ ਫੋਨ ਨਹੀਂ ਆਇਆ। ਉਨ੍ਹਾਂ ਕਿਹਾ ਕਿ ਅੱਜ ਸਵੇਰ ਸਾਨੂੰ ਰੂਬੀ ਦੇ ਸਹੁਰੇ ਪਰਿਵਾਰ ‘ਚੋਂ ਫੋਨ ਆਇਆ ਅਤੇ ਪਤਾ ਲੱਗਾ ਕਿ ਰੂਬੀ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਹੀ ਰੂਬੀ ਦੇ ਵਿਆਹ ਦੀ ਵਰ੍ਹੇਗੰਢ ਸੀ। ਵਿਆਹੁਤਾ ਦਾ ਇਕ ਸਾਲ ਦਾ ਇਕ ਲੜਕਾ ਵੀ ਹੈ।

ਉਨ੍ਹਾਂ ਕਿਹਾ ਕਿ ਸਹੁਰੇ ਪਰਿਵਾਰ ਵੱਲੋਂ ਪੈਸਿਆਂ ਦੀ ਡਿਮਾਂਡ ਵੀ ਕੀਤੀ ਜਾ ਰਹੀ ਸੀ, ਜਿਸ ਕਰਕੇ ਰੂਬੀ ਨੂੰ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ। ਲੜਕੀ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।



error: Content is protected !!