ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਲੁਧਿਆਣਾ ‘ਚ ਜੋਧੇਵਾਲ ਬਸਤੀ ਨਜ਼ਦੀਕ ਸ਼ਕਤੀ ਨਗਰ ‘ਚ ਨੈਸ਼ਨਲ ਹਾਈਵੇਅ ‘ਤੇ ਐਕਟਿਵਾ ‘ਤੇ ਜਾ ਰਹੀ ਇੱਕ 30 ਸਾਲ ਦੀ ਵਿਆਹੁਤਾ ਨੂੰ ਇੱਕ ਟਰੱਕ ਨੇ ਦਰੜ ਦਿੱਤਾ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ‘ਚ ਐਕਟਿਵਾ ਸਵਾਰ ਦੀ ਇੱਕ ਸਾਥਣ ਨੂੰ ਗੰਭੀਰ ਜ਼ਖਮੀ ਹਾਲਤ ‘ਚ ਸਿਵਿਲ ਹਸਪਤਾਲ ਲਿਜਾਇਆ ਗਿਆ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਵਿਆਹੁਤਾ ਸੁਭਾਸ਼ ਨਗਰ ਦੀ ਰਹਿਣ ਵਾਲੀ ਸੀ ਅਤੇ ਉਸ ਦਾ ਤਿੰਨ-ਚਾਰ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦਾ ਇੱਕ ਪੁੱਤ ਵੀ ਹੈ।

ਮ੍ਰਿਤਕ ਆਪਣੀ ਸਹੇਲੀ ਦੇ ਨਾਲ ਬਾਜ਼ਾਰ ‘ਚ ਗਈ ਸੀ ਜਿਸ ਦੌਰਾਨ ਇੱਕ ਅਣਪਛਾਤੇ ਟਰੱਕ ਨੇ ਉਸ ਨੂੰ ਕੁਚਲ ਦਿੱਤਾ। ਇਸ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਆਧਾਰ ‘ਤੇ ਪੁਲਿਸ ਨੇ ਟਰੱਕ ‘ਤੇ ਉਸ ਦੇ ਡਰਾਇਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


  ਤਾਜਾ ਜਾਣਕਾਰੀ
                               
                               
                               
                                
                                                                    

