ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਲੰਬੀ/ਮਲੋਟ (ਜੁਨੇਜਾ) ਅਜੋਕੇ ਸਮੇਂ ‘ਚ ਇਨਸਾਨ ਕਿਸ ਕਦਰ ਡਿੱਗ ਸਕਦਾ ਹੈ ਇਸ ਦੀ ਮਿਸਾਲ ਮਿਲੀ, ਮਲੋਟ ਉਪ ਮੰਡਲ ਅੰਦਰ ਜਦੋਂ ਇਕ ਵਿਅਕਤੀ ਉਪਰ ਉਸਦੇ ਸਕੀ ਭੈਣ ਨੇ ਉਸਦੀ ਇਜ਼ਤ ਤਾਰ-ਤਾਰ ਕਰਨ ਦਾ ਅਰੋਪ ਦੋਸ਼ ਲਗਾਇਆ । ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।

ਕਬਰਵਾਲਾ ਪੁਲਸ ਕੋਲ ਇਕ 30 ਸਾਲਾ ਮਹਿਲਾ ਨੇ ਸ਼ਿਕਾਇਤ ਕੀਤੀ ਹੈ ਉਸ ਦੇ ਪਿਤਾ ਦੀ 22 ਸਾਲ ਪਹਿਲਾਂ ਮੌਤ ਚੁੱਕੀ ਹੈ ਅਤੇ ਉਹ ਤਿੰਨ ਭੈਣ ਭਰਾ ਹਨ ਜਿਨ੍ਹਾਂ ਵਿਚੋਂ ਇਕ ਭਰਾ ਦੀ ਮੌਤ 6 ਸਾਲ ਪਹਿਲਾਂ ਕੈਂਸਰ ਨਾਲ ਹੋ ਗਈ ਸੀ। ਉਸ ਦਾ ਵੱਡਾ ਭਰਾ ਪਿਛਲੇ 9 ਸਾਲਾਂ ਤੋਂ ਮੌਕਾ ਵੇਖ ਕਿ ਉਸ ਨਾਲਗਲਤ ਕਰ ਰਿਹਾ ਸੀ।

2016 ‘ਚ ਉਸ ਦੇ ਭਰਾ ਦਾ ਵਿਆਹ ਵੀ ਹੋ ਗਿਆ ਸੀ। ਹੁਣ ਉਸਦੀ ਭਰਜਾਈ ਪੇਕੇ ਗਈ ਹੋਈ ਸੀ ਅਤੇ 25 ਜੂਨ ਨੂੰ ਫਿਰ ਉਸਦੇ ਭਰਾ ਨੇ ਮੌਕਾ ਵੇਖ ਕਿ ਉਸ ਨਾਲ ਗਲਤ ਕੀਤਾ। ਪੁਲਸ ਨੇ ਮਹਿਲਾ ਦੇ ਬਿਆਨਾਂ ਤੇ ਉਸਦੇ ਭਰਾ ਵਿਰੁੱਧ 376,506 ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।


ਤਾਜਾ ਜਾਣਕਾਰੀ


