ਸਕੇ ਭਰਾ ਨੇ ਦਿਨ-ਦਿਹਾੜੇ ਟ੍ਰੈਕਟਰ ਹੇਠ ਦੇ ਕੇ
ਸ੍ਰੀ ਹਰਿਗੋਬਿੰਦਪੁਰ : ਜ਼ਮੀਨੀ ਵਿਵਾਦ ਦੇ ਚੱਲਦੇ ਸਕੇ ਭਰਾ ਵਲੋਂ ਭਰਾ ਨੂੰ ਟ੍ਰੈਕਟਰ ਹੇਠਾਂ ਦਰੜਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਪਿੰਡ ਡੋਗਰ ਮਹੇਸ਼ ਪੱਤੀ ਦੀ ਹੈ, ਜਿੱਥੇ ਮੁਖਤਿਆਰ ਸਿੰਘ ਨਾਮਕ ਵਿਅਕਤੀ ਨੇ ਆਪਣੇ ਸਕੇ ਭਰਾ ਸਤਨਾਮ ਸਿੰਘ ਨੂੰ ਟ੍ਰੈਕਟਰ ਹੇਠਾਂ ਦਰੜ ਦਿੱਤਾ,
ਜਿਸ ਨੂੰ ਪਰਿਵਾਰਕ ਮੈਂਬਰਾਂ ਵਲੋਂ ਗੰਭੀਰ ਹਾਲਤ ‘ਚ ਪਹਿਲਾਂ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਗੰਭੀਰ ਹਾਲਤ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਜਿੱਥੇ ਸਤਨਾਮ ਸਿੰਘ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ ।
ਪਹਿਲਾਂ ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਹ ਆਪਣੇ ਖੇਤਾਂ ਵੱਲ ਜਾ ਰਿਹਾ ਸੀ ਤਾਂ ਉਸ ਦੇ ਭਰਾ ਮੁਖਤਿਆਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਹਿਲਾਂ ਤਾਂ ਉਸ ਦੀ ਖਿੱਚ ਧੂਹ ਕੀਤੀ ਅਤੇ ਉਸ ‘ਤੇ ਗਟਾ ਵੀ ਤਾਣ ਲਈ ਬਾਅਦ ਵਿਚ ਉਸ ਨੂੰ ਟ੍ਰੈਕਟਰ ਹੇਠਾਂ ਦਰੜ ਦਿੱਤਾ।
Home ਤਾਜਾ ਜਾਣਕਾਰੀ ਖੂਨ ਹੋਇਆ ਪਾਣੀ, ਸਕੇ ਭਰਾ ਨੇ ਦਿਨ-ਦਿਹਾੜੇ ਟ੍ਰੈਕਟਰ ਹੇਠ ਦੇ ਕੇ ਦਰੜਿਆ ਭਰਾ ਕਹਿੰਦੇ ਪਹਿਲਾਂ ਉਸਨੇ……
ਤਾਜਾ ਜਾਣਕਾਰੀ