ਜਲੰਧਰ : ਇਨੀਂ ਦਿਨੀਂ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਜਿਸ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦੇ ਫਤਿਹਗੜ੍ਹ ਸਾਹਿਬ ਇਲਾਕੇ ਦੇ ਪਿੰਡ ਭੱਦਲਥੂਹਾ ਦੀ ਹੈ। ਇਸ ਵੀਡੀਓ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਭੱਦਲਥੂਹਾ ਦੇ ਕਬਰਸਤਾਨ ’ਚੋਂ ਸਵਾ ਮਹੀਨੇ ਬਾਅਦ ਇਕ ਵਿਅਕਤੀ ਜਿਊਂਦਾ ਨਿਕਲ ਆਇਆ ਹੈ।ਸਵਾ ਮਹਿਨਾ ਉਹ ਕਬਰਸਤਾਨ ਵਿਚੋਂ ਆਵਾਜਾ ਮਾਰਦਾ ਰਿਹਾ ਪਰ ਲੋਕ ਡਰਦੇ ਰਹੇ। ਜਦ ਲੋਕਾਂ ਨੇ ਹਿੰਮਤ ਕਰਕੇ ਕਬਰ ਪੁੱਟੀ ਤਾਂ ਵਿਚੋਂ ਵਿਅਕਤੀ ਜਿਊਂਦਾ ਨਿਕਲੀਆ।
ਆਓ ਤਹਾਨੂੰ ਦੱਸਦੇ ਹਾਂ ਹੁਣ ਇਸ ਵੀਡੀਓ ਦੀ ਅਸਲ ਸੱਚਾਈ ਹੈ ਕੀ
ਇਸ ਵੀਡੀਓ ਦੀ ਜੋ ਅਸਲ ਸੱਚਾਈ ਸਾਹਮਣੇ ਆਈ ਹੈ ਉਹ ਇਸ ਸਭ ਤੋਂ ਵੀ ਵੱਧ ਡਰਾਵਨੀ ਤੇ ਦਿਲ ਕੰਬਾਊ ਹੈ। ਦਰਅਸਲ ਇਹ ਵੀਡੀਓ ਪੰਜਾਬ ਦੀ ਨਹੀਂ ਸਗੋਂ ਰੂਸ ਦੀ ਹੈ। ਵੀਡੀਓ ਵਿਚ ਦਿਖਾਈ ਦੇ ਰਿਹਾ ਵਿਅਕਤੀ ਰੂਸ ਦੇ ਟੁਵਾ ਰੀਜ਼ਨ ਦਾ ਐਲਕਸਜੈਂਡਰ ਹੈ। ਐਲਕਸਜੈਂਡਰ ਨੂੰ ਇਕ ਭਾਲੂ ਨੇ ਬੀਤੇ ਮਹੀਨੇ ਜ਼ਖਮੀ ਕਰ ਦਿੱਤਾ ਸੀ। ਭਾਲੂ ਉਸਨੂੰ ਖਿੱਚ ਕੇ ਆਪਣੀ ਗੁਫਾ ਅੰਦਰ ਲੈ ਗਿਆ। ਜ਼ਖਮੀ ਹੋਣ ਕਾਰਨ ਉਹ ਉਠਣ ਤੇ ਚਲਣ-ਫਿਰਨ ਤੋਂ ਵੀ ਅਸਮਰਥ ਹੋ ਗਿਆ। ਮਹੀਨਾ ਭਰ ਉਹ ਇਸੇ ਹਾਲਤ ਵਿਚ ਹੀ ਉਥੇ ਪਿਆ ਰਿਹਾ।
ਐਲਕਸਜੈਂਡਰ ਮੁਤਾਬਕ ਭਾਲੂ ਨੇ ਉਸਨੂੰ ਸਿਰਫ ਇਸ ਲਈ ਨਹੀਂ ਖਾਧਾ ਕਿਉਂਕਿ ਸ਼ਾਇਦ ਉਹ ਪਹਿਲਾਂ ਤੋਂ ਰੱਜਿਆ ਹੋਇਆ ਸੀ ਤੇ ਉਹ ਉਸਨੂੰ ਜ਼ਖਮੀ ਕਰ ਕੇ ਇਸ ਲਈ ਚਲਾ ਗਿਆ ਕਿਉਂਕਿ ਉਹ ਆਪਣਾ ਭੋਜਨ ਸਟੋਰ ਕਰਨਾ ਚਾਹੁੰਦਾ ਸੀ। ਜ਼ਖਮੀ ਹਾਲਤ ਵਿਚ ਉਹ ਆਪਣਾ ਬਾਥਰੂਮ ਪੀ ਕੇ ਹੀ ਗੁਜਾਰਾ ਕਰਦਾ ਰਿਹਾ। ਇਕ ਦਿਨ ਕੁਝ ਲੋਕ ਆਪਣੇ ਕੁੱਤਿਆ ਨਾਲ ਉਥੇ ਆਏ। ਜਿਥੇ ਉਨ੍ਹਾਂ ਨੇ ਉਸਨੂੰ ਪਿਆ ਵੇਖ ਕੇ ਕੋਈ ਮਮੀ ਪਈ ਸਮਝੀ, ਜਦ ਉਕਤ ਵਿਅਕਤੀ ਉਸਦੇ ਹੋਰ ਨੇੜੇ ਆਏ ਤਾਂ ਉਨ੍ਹਾਂ ਨੂੰ ਉਸਦੇ ਜਿਉਂਦੇ ਹੋਣ ਦਾ ਅਹਿਸਾਸ ਹੋਇਆ। ਜਿਸ ਤੋਂ ਬਾਅਦ ਉਹ ਉਸਨੂੰ ਹਸਪਤਾਲ ਲੈ ਆਏ। ਜਿਥੇ ਉਹ ਅਜੇ ਇਲਾਜ ਅਧੀਨ ਹੈ।
ਵੀਡੀਓ ਕਾਰਨ ਭੱਦਲਥੂਹਾ ਨੇ ਪਿੰਡ ਵਾਸੀਆਂ ‘ਚ ਰੋਸ
ਵੀਡੀਓ ਵਾਇਰਲ ਹੋਣ ਮਗਰੋਂ ਪਿੰਡ ਦੇ ਲੋਕ ਭੰਬਲਭੂਸੇ ’ਚ ਪਏ ਹੋਏ ਹਨ। ਲੋਕਾਂ ਨੂੰ ਪੰਜਾਬ ਹੀ ਨਹੀਂ ਸਗੋਂ ਬਾਹਰਲੇ ਦੇਸ਼ਾਂ ਤੋਂ ਵੀ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਫੋਨ ਆ ਰਹੇ ਹਨ। ਇਸ ਸੰਬੰਧੀ ਪਿੰਡ ਭੱਦਲਥੂਹਾ ਦੇ ਮੁਸਲਮਾਨ ਭਾਈਚਾਰੇ ਨੇ ਇਸ ਵੀਡੀਓ ਦਾ ਖੰਡਨ ਤਕ ਕਰ ਦਿੱਤਾ ਹੈ। ਪਿੰਡ ਦੇ ਹੀ ਅਕਬਰ ਖਾਨ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਦਾ ਭੱਦਲਥੂਹਾ ਦੇ ਕਬਰਸਤਾਨ ਨਾਲ ਕੋਈ ਵਾਸਤਾ ਨਹੀਂ ਹੈ। ਇਸ ਲਈ ਉਨ੍ਹਾਂ ਇਸ ਵੀਡੀਓ ਨੂੰ ਅੱਗੇ ਹੋਰ ਵਾਇਰਲ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਅਜਿਹੇ ਸ਼ਰਾਰਤੀ ਵਿਅਕਤੀਆਂ ’ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਅਕਬਰ ਖਾਨ, ਬਲਕਾਰ ਖਾਨ, ਸਦੀਕ ਮੁਹੰਮਦ, ਰਾਜਿੰਦਰ ਸਿੰਘ ਰਾਜੀ, ਧਰਮਿੰਦਰ ਸਿੰਘ ਤੇ ਕਾਲਾ ਖਾਂ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।
ਤਾਜਾ ਜਾਣਕਾਰੀ