ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਰਨਤਾਰਨ ਪੁਲਿਸ ਵੱਲੋਂ ਇੱਕ ਔਰਤ ਨਾਲ ਧੱਕਾ-ਮੁੱਕੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਔਰਤ ਨੇ ਜਾਣਕਾਰੀ ਦਿੱਤੀ ਹੈ ਕਿ ਸੀ.ਆਈ.ਏ. ਸਟਾਫ਼ ਵਾਲੇ ਉਨ੍ਹਾਂ ਦੇ ਘਰ ਆਏ ਅਤੇ ਆ ਕੇ ਉਸ ਦੇ ਪਤੀ ਬਾਰੇ ਪੁੱਛਿਆ ਕਿ ਉਹ ਕਿੱਥੇ ਹੈ। ਜਦੋਂ ਪਤਨੀ ਨੇ ਉਨ੍ਹਾਂ ਦੇ ਟਕਾਣੇ ਬਾਰੇ ਅਣ-ਜਾਣਤਾ ਪ੍ਰਗਟਾਈ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਗਲਤ ਬੋਲਿਆ ਗਿਆ।
ਉਨ੍ਹਾਂ ਨੇ ਔਰਤ ਦੇ ਥੱਪਡ ਵੀ ਮਾਰੇ। ਜਦੋਂ ਉਕਤ ਔਰਤ ਦੀ ਲੜਕੀ ਨੇ ਆਪਣੇ ਪਿਤਾ ਨਾਲ ਫੋਨ ਤੇ ਗੱਲਬਾਤ ਕਰਨੀ ਚਾਹੀ ਤਾਂ ਪੁਲਿਸ ਨੇ ਫੋਨ ਵੀ ਖੋਹ ਲਿਆ ਅਤੇ ਔਰਤ ਦੇ ਪੁੱਤਰ ਦੇਵੀ ਚਪੇੜਾ ਮਾਰੀਆਂ। ਉਸ ਨੇ ਦੱਸਿਆ ਹੈ ਕਿ ਉਹ ਦਵਾਈ ਲੈ ਰਹੀ ਸੀ। ਜਿਸ ਕਾਰਨ ਉਸ ਦੇ ਪੈਰ ਦੀ ਮੋਚ ਘੱਟ ਗਈ ਸੀ। ਪਰ ਹੁਣ ਫਿਰ ਉਸ ਨੂੰ ਤਕਲੀਫ ਹੋ ਗਈ ਹੈ।
ਐੱਸ.ਪੀ. ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ। ਜਿਸ ਵਿੱਚ ਕੁੱਝ ਵਿਅਕਤੀਆਂ ਦੇ ਨਸਾ ਵੇਚਣ ਅਤੇ ਹੋਰ ਗੈਰ-ਕਾਨੂੰਨੀ ਕੰਮ ਕਰਨ ਵਿੱਚ ਸ਼ਾਮਲ ਹੋਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਕਿਤੇ ਵੀ ਪੁਲਿਸ ਰੇਡ ਕਰਨ ਜਾਂਦੀ ਹੈ ਤਾਂ ਮਹਿਲਾ ਪੁਲਿਸ ਨਾਲ ਹੁੰਦੀ ਹੈ। ਇਸ ਦੀ ਜਾਂਚ ਚੌਲਾ ਸਾਹਿਬ ਦੇ ਐਸ.ਐਚ.ਓ. ਨੂੰ ਸੌਪੀ ਗਈ ਹੈ। ਜੇਕਰ ਔਰਤ ਕੋਲ ਇਸ ਖਲਾਫ ਕੋਈ ਸਬੁਤ ਹੈ ਤਾਂ ਉਹ ਪੇਸ਼ ਕਰ ਸਕਦੀ ਹੈ।
ਤਾਜਾ ਜਾਣਕਾਰੀ