ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਮੋਦੀ ਸਰਕਾਰ ਨੇ ਨਵੇਂ ਸਾਲ ਤੋਂ ਪਹਿਲਾਂ ਦੇਸ਼ ਭਰ ਦੇ ਕਰੋੜਾਂ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਨੈਸ਼ਨਲ ਪੈਨਸ਼ਨ ਸਕੀਮ(NPS) ‘ਚ ਆਪਣਾ ਯੋਗਦਾਨ ਵਧਾਉਣ ਦਾ ਐਲਾਨ ਕੀਤਾ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਇਸ ਦਾ ਐਲਾਨ ਕਰ ਦਿੱਤਾ ਹੈ।
NPS ‘ਚ ਯੋਗਦਾਨ 4 ਫੀਸਦੀ ਵਧਾਇਆ
ਸਰਕਾਰ ਨੇ NPS ‘ਚ 4 ਫੀਸਦੀ ਦਾ ਯੋਗਦਾਨ ਵਧਾਉਂਦੇ ਹੋਏੇ ਸਰਕਾਰ ਨੇ ਕੁੱਲ 14 ਫੀਸਦੀ ਯੋਗਦਾਨ ਦੇਣ ਦਾ ਫੈਸਲਾ ਸੁਣਾਇਆ ਹੈ। ਇਸ ਤੋਂ ਪਹਿਲਾਂ ਸਰਕਾਰ ਅਤੇ ਕਰਮਚਾਰੀਆਂ ਦਾ ਯੋਗਦਾਨ 10-10 ਫੀਸਦੀ ਹੁੰਦਾ ਸੀ ਜਦੋਂਕਿ ਹੁਣ ਸਰਕਾਰੀ ਯੋਗਦਾਨ ਵਧ ਕੇ 14 ਫੀਸਦੀ ਹੋ ਗਿਆ ਹੈ। ਦੂਜੇ ਪਾਸੇ ਕਰਮਚਾਰੀਆਂ ਦਾ ਯੋਗਦਾਨ 10 ਫੀਸਦੀ ‘ਤੇ ਬਣਿਆ ਰਹੇਗਾ। ਇਸ ਦੇ ਨਾਲ ਹੀ ਕੇਂਦਰੀ ਵਿੱਤ ਮੰਤਰੀ ਨੇ ਕਰਮਚਾਰੀਆਂ ਦੇ 10 ਫੀਸਦੀ ਤੱਕ ਦੇ ਯੋਗਦਾਨ ਲਈ ਆਮਦਨ ਕਾਨੂੰਨ ਧਾਰਾ 80 ਸੀ ਦੇ ਤਹਿਤ ਟੈਕਸ ਛੋਟ ਦਾ ਵੀ ਐਲਾਨ ਕੀਤਾ ਹੈ
ਇਸ ਦੇ ਨਾਲ ਹੀ ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਕਢਵਾਈ ਜਾ ਸਕਣ ਵਾਲੀ 60 ਫੀਸਦੀ ਦੀ ਰਕਮ ਨੂੰ ਟੈਕਸ-ਫ੍ਰੀ ਵੀ ਕਰ ਦਿੱਤਾ ਗਿਆ ਹੈ।
60 ਫੀਸਦੀ ਰਕਮ ਟਰਾਂਸਫਰ ਦੀ ਮਨਜ਼ੂਰੀ
– ਸਰਕਾਰੀ ਕਰਮਚਾਰੀ ਹੁਣ ਆਪਣੇ ਕੁੱਲ ਫੰਡ ਦਾ 60 ਫੀਸਦੀ ਟਰਾਂਸਫਰ ਕਰਵਾ ਸਕਣਗੇ ਜਿਹੜਾ ਕਿ ਹੁਣ ਤੱਕ 40 ਫੀਸਦੀ ਹੁੰਦਾ ਸੀ।
– ਕਰਮਚਾਰੀਆਂ ਕੋਲ ਨਿਸ਼ਚਿਤ ਆਮਦਨ ਨੂੰ ਉਤਪਾਦਾਂ ਜਾਂ ਸ਼ੇਅਰ ਇਕੁਇਟੀ ‘ਚ ਨਿਵੇਸ਼ ਕਰਨ ਦਾ ਵਿਕਲਪ ਹੋਵੇਗਾ।
– ਜੇਕਰ ਕਰਮਚਾਰੀ ਰਿਟਾਇਰਮੈਂਟ ਦੇ ਸਮੇਂ ਐੱਨ.ਪੀ.ਐੱਸ. ‘ਚ ਜਮ੍ਹਾਂ ਧਨ ਦਾ ਕੋਈ ਵੀ ਹਿੱਸਾ ਕਢਵਾਉਣ ਦਾ ਫੈਸਲਾ ਨਹੀਂ ਕਰਦਾ ਅਤੇ 100 ਫੀਸਦੀ ਪੈਨਸ਼ਨ ਯੋਜਨਾ ਵਿਚ ਲਗਾਉਂਦਾ ਹੈ ਤਾਂ ਉਸਦੀ ਪੈਨਸ਼ਨ ਆਖਰੀ ਵਾਰ ਪ੍ਰਾਪਤ ਤਨਖਾਹ ਦੀ 50 ਫੀਸਦੀ ਤੋਂ ਜ਼ਿਆਦਾ ਹੋਵੇਗੀ।
ਜਾਣੋ ਕੀ ਹੁੰਦਾ ਹੈ NPS
ਨੈਸ਼ਨਲ ਪੈਨਸ਼ਮ ਸਕੀਮ(NPS) ਇਕ ਰਿਟਾਇਰਮੈਂਟ ਸੇਵਿੰਗ ਖਾਤਾ ਹੈ, ਜਿਸਦੀ ਸ਼ੁਰੂਆਤ ਭਾਰਤ ਸਰਕਾਰ ਨੇ 1 ਜਨਵਰੀ 2004 ‘ਚ ਕੀਤੀ ਸੀ। ਸ਼ੁਰੂਆਤ ਵਿਚ ਇਹ ਸਕੀਮ ਸਿਰਫ ਸਰਕਾਰੀ ਕਰਮਚਾਰੀਆਂ ਲਈ ਹੀ ਸੀ ਪਰ 2009 ‘ਚ ਇਸ ਨੂੰ ਪ੍ਰਾਈਵੇਟ ਕੰਪਨੀਆਂ ਦੇ ਕਰਮਚਾਰੀਆਂ ਲਈ ਵੀ ਸ਼ੁਰੂ ਕੀਤਾ ਗਿਆ। NPS ਖਾਤਾ ਖੁੱਲਵਾਉਣ ਲਈ ਘੱਟੋ-ਘੱਟ 18 ਸਾਲ ਦੀ ਉਮਰ ਅਤੇ ਵਧ ਤੋਂ ਵਧ 65 ਸਾਲ ਦੀ ਉਮਰ ਹੋਣੀ ਚਾਹੀਦੀ ਹੈ।
ਵਾਇਰਲ