ਮਾੜੀ ਕਰਤੂਤ ਹੋਈ ਕੈਮਰੇ ਚ ਕੈਦ
ਇੱਕ ਪਰਵਾਸੀ ਰੇਹੜੀ ਵਾਲੇ ਨਾਲ ਜ਼ੋਰ-ਜ਼ਬਰਦਸਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਾਲਿਆਂ ਨੇ ਉਸ ਦਾ ਕੰਡਾ ਵੱਟੇ ਚੱਕ ਕੇ ਆਪਣੀ ਗੱਡੀ ਵਿੱਚ ਰੱਖ ਲਏ ਅਤੇ ਅੰਬ ਵੀ ਗੱਡੀ ਵਿੱਚ ਰੱਖ ਲਏ ਰੇਹੜੀ ਵਾਲੇ ਦੇ ਦੱਸਣ ਅਨੁਸਾਰ ਉਹ ਉਸ ਤੋਂ 300 ਰੁਪਏ ਵੀ ਖੋਹ ਕੇ ਲੈ ਗਏ ਅਤੇ ਉਸ ਨਾਲ ਧੱਕਾ ਵੀ ਕੀਤਾ।
ਜਦੋਂ ਪੁਲੀਸ ਵਾਲੇ ਰੇਹੜੀ ਵਾਲੇ ਦਾ ਸਾਮਾਨ ਚਕ ਕੇ ਗੱਡੀ ਵਿੱਚ ਰੱਖ ਰਹੇ ਸਨ ਤਾਂ ਇਹ ਦੇਖ ਕੇ ਲੋਕ ਇਕੱਠੇ ਹੋ ਗਏ। ਦਕੋਹਾ ਦੀ ਐਮ.ਸੀ. ਦਾ ਪਤੀ ਵਿਜੈ ਕੁਮਾਰ ਵੀ ਉੱਥੇ ਪਹੁੰਚ ਗਿਆ। ਵਿਜੈ ਕੁਮਾਰ ਦੁਆਰਾ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਕਿ ਪੁਲਿਸ ਦਾ ਹਰ ਰੋਜ਼ ਦਾ ਹੀ ਇਹ ਕੰਮ ਹੈ।
ਉਹ ਰੇਹੜੀ ਵਾਲਿਆਂ ਤੋਂ ਕੰਡਾ ਅਤੇ ਵੱਟੇ ਖ਼ੋਹ ਲੈਂਦੇ ਹਨ ਅਤੇ 300 ਤੋਂ 500 ਰੁਪਏ ਲੈ ਕੇ ਛੱਡ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖੁਦ ਗੱਡੀ ਵਿੱਚੋਂ ਰੇਹੜੀ ਵਾਲੇ ਦਾ ਸਾਮਾਨ ਕਢਵਾਇਆ ਹੈ। ਹਫ਼ਤੇ ਦਸ ਦਿਨਾਂ ਤੋਂ ਕਿਸੇ ਨਾ ਕਿਸੇ ਨਾਲ ਅਜਿਹਾ ਹੁੰਦਾ ਹੀ ਰਹਿੰਦਾ ਹੈ।
ਪੁਲਿਸ ਲੋਕਾਂ ਦੀ ਹਫਾਜ਼ਤ ਲਈ ਤੈਨਾਤ ਕੀਤੀ ਜਾਂਦੀ ਹੈ। ਪਰ ਇੱਥੇ ਤਾਂ ਕੰਮ ਬਿਲਕੁਲ ਓਲਟ ਹੋ ਰਿਹਾ ਹੈ। ਪੁਲਿਸ ਦੁਆਰਾ ਗਰੀਬ ਰੇਹੜੀ ਵਾਲਿਆਂ ਨਾਲ ਇਸ ਤਰ੍ਹਾਂ ਦਾ ਸਲੁਕ ਕਰਨ ਨਾਲ ਆਪਣਾ ਹੀ ਅਕਸ ਧੁੰਦਲਾ ਹੁੰਦਾ ਹੈ।
ਤਾਜਾ ਜਾਣਕਾਰੀ