ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਬਿਹਾਰ ‘ਚ ਇਕ ਪਾਸੇ ਚਮਕੀ ਬੁਖ਼ਾਰ ਦਾ ਕਹਿਰ ਜਾਰੀ ਹੈ, ਉਥੇ ਹੀ ਦੂਜੇ ਪਾਸੇ ਡਾਕਟਰਾਂ ਦੀ ਲਾਪਰਵਾਹੀ ਵੀ ਲਗਾਤਾਰ ਸਾਹਮਣੇ ਆ ਰਹੀ ਹੈ। ਨਵਾਂ ਮਾਮਲਾ ਬਿਹਾਰ ਦੇ ਦਰਭੰਗਾ ਮੈਡੀਕਲ ਕਾਲਜ ਅਤੇ ਹਸਪਤਾਲ (ਡੀਐਮਸੀਐਚ) ਦਾ ਹੈ, ਜਿਥੇ ਡਾਕਟਰਾਂ ਨੇ ਸੱਜੇ ਹੱਥ ‘ਤੇ ਪਲਾਸਟਰ ਲਗਾ ਦਿੱਤਾ, ਜਦਕਿ ਸੱਟ ਖੱਬੇ ਹੱਥ ‘ਚ ਲੱਗੀ ਸੀ।
ਬੱਚੇ ਦੇ ਮਾਪਿਆਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਅਸੀ ਡਾਕਟਰ ਨੂੰ ਦੱਸਿਆ ਸੀ ਕਿ ਖੇਡਦੇ ਸਮੇਂ ਬੱਚੇ ਦੇ ਡਿੱਗਣ ਕਾਰਨ ਉਸ ਦੇ ਖੱਬੇ ਹੱਥ ‘ਚ ਸੱਟ ਲੱਗੀ ਸੀ। ਲਾਪਰਵਾਹ ਡਾਕਟਰ ਨੇ ਇਲਾਜ ਦੌਰਾਨ ਸੱਜੇ ਹੱਥ ‘ਤੇ ਪਲਾਸਟਰ ਚੜ੍ਹਾ ਦਿੱਤਾ। ਪੀੜਤ ਪਰਵਾਰ ਦਾ ਦੋਸ਼ ਹੈ ਕਿ ਹਸਪਤਾਲ ‘ਚ ਸ਼ਿਕਾਇਤ ਸੁਣਨ ਲਈ ਕੋਈ ਅਧਿਕਾਰੀ ਤਿਆਰ ਨਹੀਂ ਹੈ।
ਉਧਰ ਹਸਪਤਾਲ ਦੇ ਸੁਪਰੀਟੈਂਡੇਂਟ ਡਾ. ਰਾਜ ਰੰਜਨ ਪ੍ਰਸਾਦ ਦਾ ਕਹਿਣਾ ਹੈ ਕਿ ਸਿਹਤ ਮੰਤਰੀ ਨੇ ਮਾਮਲੇ ‘ਚ ਮੈਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਨਾਲ ਹੀ ਲਾਪਰਵਾਹੀ ਲਈ ਜਵਾਬ ਵੀ ਮੰਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਜੋ ਵੀ ਜ਼ਿੰਮੇਵਾਰ ਹੈ, ਉਸ ਨੂੰ ਸਜ਼ਾ ਮਿਲੇਗੀ।
ਜ਼ਿਕਰਯੋਗ ਹੈ ਕਿ ਦਰਭੰਗਾ ਜ਼ਿਲ੍ਹੇ ਦੇ ਹਨੂੰਮਾਨ ਨਗਰ ‘ਚ ਰਹਿਣ ਵਾਲਾ ਫ਼ੈਜਾਨ ਸੋਮਵਾਰ ਨੂੰ ਆਪਣੇ ਪਰਵਾਰ ਨਾਲ ਦਰਭੰਗਾ ਮੈਡੀਕਲ ਕਾਲਜ ਅਤੇ ਹਸਪਤਾਲ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਖੇਡਦੇ ਸਮੇਂ ਡਿੱਗਣ ਕਾਰਨ ਉਸ ਦੇ ਖੱਬੇ ਹੱਥ ਦੀ ਹੱਡੀ ਟੁੱਟ ਗਈ ਸੀ। ਮਾਪਿਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਡਾਕਟਰਾਂ ਨੂੰ ਦੱਸਿਆ ਸੀ ਕਿ ਬੱਚੇ ਦੇ ਖੱਬੇ ਹੱਥ ‘ਚ ਸੱਟ ਲੱਗੀ ਹੈ। ਇਸ ਦੇ ਬਾਵਜੂਦ ਸੱਜੇ ਹੱਥ ‘ਚ ਪਲਾਸਟਰ ਲਗਾ ਦਿੱਤਾ ਗਿਆ।
ਤਾਜਾ ਜਾਣਕਾਰੀ