ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕੈਨੇਡਾ ‘ਚ ਰਹਿ ਰਹੀ ਤਲਵੰਡੀ ਭਾਈ ਦੇ ਪਿੰਡ ਫਿਰੋਜ਼ਸਾਹ ਦੀ ਇਕ ਕੁੜੀ ਦੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਫ਼ਿਰੋਜ਼ਸਾਹ ਦੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਗਿੱਲ ਦੀ ਇੱਕਲੌਤੀ ਲੜਕੀ ਸਰਬਜਿੰਦਰ ਕੌਰ ਬਰੈਪਟਨ (ਸੇਖਾ) ਕਾਲਜ ਦੀ ਵਿਦਿਆਰਥਣ ਸੀ।
ਮ੍ਰਿਤਕ ਸਰਬਜਿੰਦਰ ਦਾ ਪਰਿਵਾਰ ਭਾਰਤ ਤੋਂ ਕੈਨੇਡਾ ਘੁੰਮਣ ਲਈ ਉਸ ਕੋਲ ਗਿਆ ਹੋਇਆ ਸੀ। ਉਹ ਆਪਣੇ ਪਰਿਵਾਰ ਨਾਲ ਟੋਬਰਮੋਰੀ ਵਿਖੇ ਘੁੰਮਣ ਗਈ ਹੋਈ ਸੀ ਕਿ ਉਸ ਦਾ ਪੈਰ ਤਿਲਕ ਗਿਆ ਅਤੇ ਪਾਣੀ ‘ਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।
ਸਰਬਜਿੰਦਰ ਦੇ ਮੌਤ ਦੀ ਸੂਚਨਾ ਮਿਲਦੇ ਸਾਰ ਪਿੰਡ ਫ਼ਿਰੋਜ਼ਸਾਹ ‘ਚ ਸੋਗ ਦੀ ਲਹਿਰ ਪੈਦਾ ਹੋ ਗਈ। ਦੱਸ ਦੇਈਏ ਕਿ ਮ੍ਰਿਤਕ ਕੁੜੀ ਦਾ ਭਲਕੇ 27 ਜੂਨ ਬਰੈਪਟਨ ‘ਚ ਹੀ ਉਸ ਦੇ ਪਰਿਵਾਰ ਵਲੋਂ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ ਅਤੇ ਅੰਤਿਮ ਅਰਦਾਸ ਗੁਰਦੁਆਰਾ ਉਨਟਾਰੀਓ ਖਾਲਸਾ ਦਰਬਾਰ ਵਿਖੇ ਕੀਤੀ ਜਾਵੇਗੀ।
ਤਾਜਾ ਜਾਣਕਾਰੀ