ਜੇਕਰ ਤੁਸੀਂ ਗਰਮੀਆਂ ਵਿੱਚ ਆਪਣੇ ਦੁੱਧ ਵਿੱਚ ਮਿਲਾਉਂਦੇ ਹੋ ਕੁਝ ਦਾਣੇ ਖਸਖਸ ਦੇ ਤਾ ਇਸਤੋਂ ਹੋਣ ਵਾਲੇ ਲਾਭ ਜਾਣ ਕੇ ਤੁਸੀਂ ਬਹੁਤ ਹੀ ਹੈਰਾਨ ਹੋ ਜਾਵੋਗੇ। ਅੱਜ ਦੇ ਸਮੇ ਵਿੱਚ ਅਸੀਂ ਹਰ ਰੋਜ਼ ਨਵੀਆਂ ਨਵੀਆਂ ਬਿਮਾਰੀਆਂ ਦੇ ਨਾਮ ਸੁਣਦੇ ਹਾਂ। ਇਹਨਾਂ ਦੇ ਨਾਮ ਅਸੀਂ ਖਬਰਾਂ ਵਿਚ ਰੋਜਾਨਾ ਹੀ ਦੇਖਦੇ ਹਾਂ। ਗਲਤ ਖਾਣ ਪੀਣ ਦੇ ਕਾਰਨ ਹਰ ਦੂਜਾ ਬੰਦਾ ਕਿਸੇ ਨਾ ਕਿਸੇ ਬਿਮਾਰੀ ਤੋਂ ਪ੍ਰੇਸ਼ਾਨ ਹੋਇਆ ਰਹਿੰਦਾ ਹੈ।
ਅੱਜ ਦੇ ਸਮੇ ਵਿਚ ਸਿਹਤਮੰਦ ਰਹਿਣ ਦੇ ਲਈ ਇਕ ਵਧੀਆ ਖੁਰਾਕ ਤਾ ਜ਼ਰੂਰੀ ਹੈ ਹੀ ਪਰ ਨਾਲ ਹੀ ਜੇਕਰ ਅਸੀਂ ਕੁਝ ਘਰੇਲੂ ਉਪਾਅ ਇਸਦੇ ਨਾਲ ਕਰ ਲਈਏ ਤਾ ਤੂਹਾਡੀ ਡਾਇਟ ਅਤੇ ਸਿਹਤ ਹਮੇਸ਼ਾ ਫਿੱਟ ਰਹਿੰਦੀ ਹੈ।ਜੇਕਰ ਤੁਸੀਂ ਦੁੱਧ ਦੇ ਨਾਲ ਖਸਖਸ ਲੈਂਦੇ ਹੋ ਤਾ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਖਸਖਸ ਦੇ ਅੰਦਰ ਓਮੇਗਾ 3,ਪ੍ਰੋਟੀਨ,ਫਾਈਬਰ ,ਕੈਲਸ਼ੀਅਮ ਅਤੇ ਮੈਗਨੀਜ਼ ਵਰਗੇ ਤੱਤ ਪਾਏ ਜਾਂਦੇ ਹਨ।
ਜੋ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਣ ਵਿਚ ਕਾਫੀ ਫਾਇਦੇਮੰਦ ਹੁੰਦੇ ਹਨ। ਬਣਾਉਣ ਦੀ ਵਿਧੀ :- ਰਾਤ ਨੂੰ ਸੌਣ ਤੋਂ ਪਹਿਲਾ ਇੱਕ ਗਿਲਾਸ ਦੁੱਧ ਵਿਚ ਇੱਕ ਜਾ ਡੇਢ ਚਮਚ ਦੁੱਧ ਦਾ ਪਾਓ ਅਤੇ ਉਬਾਲ ਲਵੋ ਫਿਰ ਕੋਸਾ ਰਹਿ ਜਾਣ ਤੇ ਉਸਨੂੰ ਪੀ ਲਵੋ ਤੁਸੀਂ ਇਸ ਵਿਚ ਚੀਨੀ ਆਪਣੇ ਸਵਾਦ ਦੇ ਲਈ ਪਾ ਸਕਦੇ ਹੋ। ਜੇਕਰ ਤੁਸੀਂ ਰਾਤ ਨੂੰ ਦੁੱਧ ਨਹੀਂ ਪੀਂਦੇ ਤਾ ਤੁਸੀਂ ਇਸਨੂੰ ਸਵੇਰੇ ਵੀ ਪੀ ਸਕਦੇ ਹੋ।
ਜੇ ਤੁਹਾਨੂੰ ਜ਼ਿਆਦਾ ਪਿਆਸ ਲੱਗਦੀ ਹੈ ਅਤੇ ਪੇਟ ਵਿੱਚ ਜਲਨ ਰਹਿੰਦੀ ਹੈ ਤਾਂ ਖਸਖਸ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਦਿਵਾ ਸਕਦੀ ਹੈ। ਇਹ ਪਿਆਸ ਖਤਮ ਕਰਨ ਦੇ ਨਾਲ-ਨਾਲ ਬੁਖਾਰ, ਸੋਜ ਤੋਂ ਵੀ ਆਰਾਮ ਦਵਾਉਂਦੀ ਹੈ। ਅੱਜ ਅਸੀਂ ਤੁਹਾਨੂੰ ਖਸਖਸ ਖਾਣ ਨਾਲ ਹੁੰਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ। ਖਸਖਸ ਦੇ ਬੀਜ ਸਾਹ ਦੀਆਂ ਬੀਮਾਰੀਆਂ ਦੇ ਇਲਾਜ ਲਈ ਲਾਭਕਾਰੀ ਹਨ। ਇਹ ਖੰਘ ਨੂੰ ਘੱਟ ਕਰਨ ਅਤੇ ਅਸਥਮਾ ਜਿਹੀਆਂ ਸਮੱਸਿਆ ਤੋਂ ਬਚਾਅ ਲਈ ਲਾਭਕਾਰੀ ਹੈ