BREAKING NEWS
Search

ਲੋਕ ਜ਼ਮੀਨਾਂ ਵੰਡਦੇ ਨੇ ਪਰ ਇਨ੍ਹਾਂ ਨੇ ਤਾਂ ਪਿਓ ਵੀ ਵੰਡ ਲਿਆ, ਇਹ ਸਭ ਦੇਖਕੇ ਤਾਂ ਪੁਲਿਸ ਵਾਲਿਆਂ ਨੂੰ ਵੀ ਆਇਆ ਬਜ਼ੁਰਗ ਤੇ ਤਰਸ

ਸਾਡੇ ਸਮਾਜ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਖਾਨਦਾਨ ਪੁੱਤਰਾਂ ਨਾਲ ਹੀ ਚੱਲਦੇ ਹਨ। ਇਸ ਲਈ ਹਰ ਕਿਸੇ ਨੂੰ ਪੁੱਤਰ ਹੀ ਚਾਹੀਦਾ ਹੈ। ਪੁੱਤਰ ਭਾਵੇਂ ਵੱਡੇ ਹੋ ਕੇ ਆਪਣੇ ਮਾਂ ਬਾਪ ਨੂੰ ਪੁੱਛਣ ਹੀ ਨਾ ਫੇਰ ਮਾਂ ਬਾਪ ਸੋਚਦੇ ਹਨ ਕਿ ਇਸ ਨਾਲੋਂ ਤਾਂ ਸਾਡੀ ਔਲਾਦ ਹੀ ਨਾ ਹੁੰਦੀ। ਅਜਿਹੀ ਹਾਲਤ ਹੋਣ ਤੇ ਕਿਸੇ ਨਾਲ ਗਿਲਾ ਸ਼ਿਕਵਾ ਤਾਂ ਨਹੀਂ ਕਰਦੇ। ਜਲੰਧਰ ਦੇ ਪਿੰਡ ਬੇਗੋਵਾਲ ਦੇ ਇੱਕ ਬਜ਼ੁਰਗ ਨਾਲ ਅਜਿਹੀ ਹੀ ਘਟਨਾ ਵਾਪਰੀ ਹੈ। ਜਿਸ ਨੂੰ ਸੁਣ ਕੇ ਲੋਕ ਦੰਦਾਂ ਥੱਲੇ ਉਂਗਲਾਂ ਦੇਣ ਲੱਗਦੇ ਹਨ।

ਇਸ ਬਜ਼ੁਰਗ ਦੇ ਚਾਰ ਪੁੱਤਰ ਹਨ। ਚਾਰੇ ਪੁੱਤਰਾਂ ਨੇ ਉਸ ਦੀ ਜਾਇਦਾਦ ਵੰਡ ਲਈ ਹੈ। ਹੋਰ ਤਾਂ ਹੋਰ ਬਜ਼ੁਰਗ ਦੀ ਸੇਵਾ ਸੰਭਾਲ ਕਰਨ ਦਾ ਵੀ ਸਮਾਂ ਵੰਡ ਲਿਆ ਹੈ। ਉਨ੍ਹਾਂ ਨੇ ਆਪਸ ਵਿੱਚ ਇਹ ਤੈਅ ਕਰ ਲਿਆ ਹੈ ਕਿ ਹਰ ਪੁੱਤਰ ਵਾਰੀ ਨਾਲ ਛੇ ਛੇ ਮਹੀਨੇ ਪਿਤਾ ਨੂੰ ਆਪਣੇ ਕੋਲ ਰੱਖੇਗਾ।

ਹੁਣ ਜਦੋਂ ਇੱਕ ਪੁੱਤਰ ਅਤੇ ਉਸ ਦੀ ਘਰ ਵਾਲੀ ਬਜ਼ੁਰਗ ਨੂੰ ਛੇ ਮਹੀਨੇ ਆਪਣੇ ਕੋਲ ਰੱਖਣ ਤੋਂ ਬਾਅਦ ਉਸ ਨੂੰ ਉਸਦੇ ਦੂਜੇ ਪੁੱਤਰ ਦੇ ਕੋਲ ਛੱਡ ਕੇ ਵਾਪਿਸ ਮੁੜੇ ਤਾਂ ਉਸ ਨੇ ਬਜ਼ੁਰਗ ਨੂੰ ਮੋਟਰਸਾਈਕਲ ਤੇ ਬਿਠਾਇਆ ਅਤੇ ਜਿਹੜੇ ਬਜ਼ੁਰਗ ਨੂੰ ਛੱਡ ਕੇ ਗਏ ਸਨ। ਉਨ੍ਹਾਂ ਦੀ ਗੱਡੀ ਨੂੰ ਅੱਗੇ ਤੋਂ ਜਾ ਕੇ ਰੋਕ ਲਿਆ ਅਤੇ ਆਖਣ ਲੱਗਾ ਮੈਂ ਪਿਤਾ ਨੂੰ ਆਪਣੇ ਨਾਲ ਨਹੀਂ ਰੱਖਣਾ। ਇਸ ਨੂੰ ਤੁਸੀਂ ਆਪਣੇ ਨਾਲ ਹੀ ਲੈ ਜਾਓ। ਦੂਜਾ ਪੁੱਤਰ ਆਖਣ ਲੱਗਾ ਮੈਂ ਤਾਂ ਛੇ ਮਹੀਨੇ ਇਸ ਨੂੰ ਆਪਣੇ ਨਾਲ ਰੱਖ ਚੁੱਕਾ ਹਾਂ।

ਇਸ ਤਰ੍ਹਾਂ ਇਨ੍ਹਾਂ ਦਾ ਝਗੜਾ ਥਾਣੇ ਪਹੁੰਚ ਗਿਆ। ਪੁਲਿਸ ਨੇ ਮੀਡੀਆ ਨੂੰ ਦੱਸਿਆ ਹੈ ਕਿ ਬਜ਼ੁਰਗ ਦੀ ਇੱਕ ਨੂੰ ਕਹਿੰਦੀ ਹੈ ਕਿ ਮੈਂ ਛੇ ਮਹੀਨੇ ਬਜ਼ੁਰਗ ਨੂੰ ਸਾਂਭਿਆ ਹੈ ਅਤੇ ਹੁਣ ਦੂਜੇ ਦੀ ਵਾਰੀ ਹੈ। ਇਸ ਸਮੇਂ ਬਜ਼ੁਰਗ ਥਾਣੇ ਵਿੱਚ ਜਾਂਚ ਅਧਿਕਾਰੀ ਕੋਲ ਹੈ। ਪਤਾ ਨਹੀਂ ਪੁਲਿਸ ਕੀ ਫ਼ੈਸਲਾ ਕਰੇਗੀ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!