ਪੰਜਾਬ ਚ ਫੁੱਲ ਭਰ ਜਵਾਕਾਂ ਤੇ ਵਾਪਰਿਆ
ਫ਼ਰੀਦਕੋਟ ਵਿਚ ਆਵਾਰਾ ਕੁੱਤੇ ਨੇ ਅੱਠ ਮਹੀਨਿਆਂ ਦੀ ਮਾਸੂਮ ਬੱਚੀ ਨੂੰ ਨੋਚ-ਨੋਚ ਕੇ ਮਾ*ਰ ਦਿੱਤਾ ਤੇ ਇੱਕ ਹੋਰ ਦੋ ਸਾਲਾਂ ਦੀ ਬੱਚੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਦੋਵੇਂ ਬੱਚੀਆਂ ਦੇ ਮਾਪੇ ਖੇਤਾਂ ਵਿੱਚ ਕੰਮ ਕਰ ਰਹੇ ਸਨ। ਇਸ ਦੌਰਾਨ ਆਵਾਰਾ ਕੁੱਤੇ ਨੇ ਬੱਚਿਆਂ ਨੂੰ ਘੇਰ ਲਿਆ।
ਮਿਲੀ ਜਾਣਕਾਰੀ ਮੁਤਾਬਕ ਫ਼ਰੀਦਕੋਟ ਦੇ ਪਿੰਡ ਬੀੜ ਭੋਲੂਵਾਲਾ ਵਿਚ ਪਰਵਾਸੀ ਮਜ਼ਦੂਰ ਝੋਨਾ ਲਗਾ ਰਹੇ ਸਨ। ਨੇੜੇ ਹੀ ਉਨ੍ਹਾਂ ਦੇ ਬੱਚੇ ਖੇਡ ਰਹੇ ਸਨ। ਜਿਥੇ ਆਵਾਰਾ ਕੁੱਤੇ ਨੇ ਬੱਚਿਆਂ ਉਤੇ ਹਮ*ਲਾ ਕਰ ਦਿੱਤਾ। ਇਸ ਦੌਰਾਨ 8 ਮਹੀਨਿਆਂ ਦੀ ਬੱਚੀ ਦੀ ਮੌਕੇ ਉਤੇ ਹੀ ਮੌਟ ਹੋ ਗਈ। ਜਦੋਂ ਇਕ ਬੱਚਾ ਗੰਭੀਰ ਰੂਪ ਵਿਚ ਜ਼ਖ*ਮੀ ਹੋ ਗਿਆ ਹੈ। ਇਨ੍ਹਾਂ ਬੱਚਿਆਂ ਨੂੰ ਬਚਾਉਂਦਾ ਹੋਇਆ ਇਕ ਹੋਰ ਵਿਅਕਤੀ ਵੀ ਜ਼*ਖਮੀ ਹੋ ਗਿਆ।
ਜਾਣਕਾਰੀ ਮੁਤਾਬਕ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਆਵਾਰਾ ਕੁੱਤੇ ਬੱਚਿਆਂ ਉਤੇ ਇੰਨੀ ਬੁਰੀ ਤਰ੍ਹਾਂ ਟੁੱਟ ਪਏ ਕਿ ਕੋਈ ਮੌਕਾ ਹੀ ਨਾ ਮਿਲਿਆ। ਉਧਰ ਲੋਕਾਂ ਦਾ ਦੋਸ਼ ਹੈ ਕਿ ਜ਼ਖ*ਮੀ ਬੱਚਿਆਂ ਨੂੰ ਹਸਪਤਾਲ ਪਹੁੰਚਾਉਣ ਲਈ 108 ਐਂਬੂਲੈਂਸ ਨੂੰ ਫੋਨ ਕੀਤਾ ਪਰ ਕਾਫੀ ਇੰਤਜ਼ਾਰ ਤੋਂ ਬਾਅਦ ਵੀ ਕੋਈ ਐਂਬੂਲੈਂਸ ਨਾ ਪੁੱਜੀ। ਜਿਸ ਕਾਰਨ ਇਕ ਬੱਚੇ ਦੇ ਮੌਕੇ ਉਤੇ ਹੀ ਮੌ*ਤ ਹੋ ਗਈ ਜਦ ਕਿ ਦੂਜਾ ਕਾਫੀ ਗੰਭੀ*ਰ ਦੱਸਿਆ ਜਾ ਰਿਹਾ ਹੈ।
ਤਾਜਾ ਜਾਣਕਾਰੀ