ਚਾਰ ਮਹੀਨੇ ਬਾਅਦ ਹੋਣਾ ਸੀ ਵਿਆਹ
ਪਠਾਨਕੋਟ ਵਿਖੇ ਸੜਕ ਹਾਦਸੇ ‘ਚ ਪੁਲਿਸ ਮੁਲਾਜ਼ਮ ਦੀ ਮਾਤ , ਚਾਰ ਮਹੀਨੇ ਬਾਅਦ ਹੋਣਾ ਸੀ ਵਿਆਹ:ਪਠਾਨਕੋਟ : ਪਠਾਨਕੋਟ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਦੌਰਾਨ ਸ਼ਹਿਰ ਧਾਰੀਵਾਲ ਨਾਲ ਸਬੰਧਿਤ ਇੱਕ ਪੁਲਿਸ ਮੁਲਾਜ਼ਮ ਦੀ ਡਿਊਟੀ ‘ਤੇ ਜਾਂਦੇ ਸਮੇਂ ਟਰੱਕ ਦੀ ਲਪੇਟ ‘ਚ ਆਉਣ ਕਾਰਨ ਦਰਦਨਾਕ ਮਾਤ ਹੋ ਗਈ ਹੈ।ਇਸ ਘਟਨਾ ਤੋਂ ਬਾਅਦ ਸ਼ਹਿਰ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਪੁਲਿਸ ਮੁਲਾਜ਼ਮ ਦਾ ਨਾਂਅ ਸ਼ਿਲਪ ਮਸੀਹ ਉਰਫ਼ ਰਾਜਨ ,ਵਾਸੀ ਵਾਰਡ ਨੰਬਰ – 6 ਮਾਡਲ ਟਾਊਨ ,ਧਾਲੀਵਾਲ ਦੱਸਿਆ ਜਾ ਰਿਹਾ ਹੈ , ਜੋ ਪਠਾਨਕੋਟ ਵਿਖੇ ਤਾਇਨਾਤ ਸੀ।ਮਾਪਿਆਂ ਮੁਤਾਬਿਕ ਇਸ ਮ੍ਰਿਤਕ ਪੁਲਿਸ ਮੁਲਾਜ਼ਮ ਦਾ ਦਸਵੇਂ ਮਹੀਨੇ ਅਕਤੂਬਰ ‘ਚ ਵਿਆਹ ਹੋਣ ਜਾ ਰਿਹਾ ਸੀ ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।
ਦਰਅਸਲ ‘ਚ ਪਠਾਨਕੋਟ -ਅੰਮ੍ਰਿਤਸਰ ਹਾਈਵੇ ‘ਤੇ ਪਠਾਨਕੋਟ ਵਲੋਂ ਆ ਰਹੇ ਇਕ ਮੋਟਰਸਾਈਕਲ ਸਵਾਰ ਪੁਲਿਸ ਕਰਮਚਾਰੀ ਦੀ ਗਲਤ ਸਾਈਡ ‘ਤੇ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ ਹੈ।ਜਿਸ ਕਾਰਨ ਮੌਕੇ ‘ਤੇ ਹੀ ਉਸ ਦੀ ਮਾਤ
ਹੋ ਗਈ ਜਦਕਿ ਟਰੱਕ ਡਰਾਈਰ ਮੌਕੇ ਤੋਂ ਫਰਾਰ ਹੋ ਗਿਆ।
ਤਾਜਾ ਜਾਣਕਾਰੀ