ਸਾਡੇ ਮੁਲਕ ਵਿੱਚ ਕਿੰਨੀ ਬੇਰੁਜ਼ਗਾਰੀ ਹੈ ਪੜ੍ਹੇ ਲਿਖੇ ਮੁੰਡੇ ਕੁੜੀਆਂ ਸੜਕਾਂ ਤੇ ਧੱਕੇ ਖਾ ਰਹੇ ਹਨ। ਜਿੱਥੇ ਕਿਤੇ ਸਰਕਾਰੀ ਦਫ਼ਤਰ ਵਿੱਚ ਦਸ ਅਸਾਮੀਆਂ ਦੀ ਨੌਕਰੀ ਲਈ ਦਰਖਾਸਤਾਂ ਮੰਗੀਆਂ ਜਾਂਦੀਆਂ ਹਨ। ਉੱਥੇ ਦਸ ਹਜ਼ਾਰ ਬੇਰੁਜ਼ਗਾਰ ਨੌਕਰੀ ਲੈਣ ਲਈ ਪਹੁੰਚ ਜਾਂਦੇ ਹਨ। ਪਰ ਜਿਨ੍ਹਾਂ ਨੂੰ ਨੌਕਰੀ ਮਿਲ ਗਈ ਹੈ। ਉਨ੍ਹਾਂ ਵਿੱਚ ਕੁਝ ਅਜਿਹੇ ਮੁਲਾਜ਼ਮ ਹਨ। ਜੋ ਡਿਊਟੀ ਸਮੇਂ ਵੀ ਕੰਮ ਨਹੀਂ ਕਰਨਾ ਚਾਹੁੰਦੇ। ਸਰਕਾਰੀ ਦਫ਼ਤਰ ਵਿੱਚ ਏਸੀ ਲਗਾ ਕੇ ਮਸਤੀ ਕਰ ਰਹੇ ਹਨ। ਕਪੂਰਥਲਾ ਦੇ ਨਡਾਲਾ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਾ ਦਫ਼ਤਰ ਜਿਸ ਨੂੰ ਆਮ ਭਾਸ਼ਾ ਵਿੱਚ ਬੀਡੀਓ ਦਫ਼ਤਰ ਆਖ ਦਿੰਦੇ ਹਨ।
ਦੇਖਕੇ ਹੈਰਾਨੀ ਹੋਈ। ਜਦੋਂ 14 ਜੂਨ ਨੂੰ ਸਾਢੇ ਚਾਰ ਵਜੇ ਪੱਤਰਕਾਰ ਦਫ਼ਤਰ ਵਿੱਚ ਪਹੁੰਚੇ ਤਾਂ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਇਹ ਸਰਕਾਰੀ ਦਫਤਰ ਨਹੀਂ ਬਲਕਿ ਅਹਾਤਾ ਹੋਵੇ। ਮੀਡੀਆ ਨੂੰ ਦੇਖ ਕੇ ਦੋ ਮੁਲਾਜ਼ਮ ਸੁਖਜਿੰਦਰ ਸਿੰਘ ਅਤੇ ਸਰਬਜੀਤ ਸਿੰਘ ਉੱਥੋਂ ਖਿਸਕ ਗਏ। ਪਰ ਇਨ੍ਹਾਂ ਦੀ ਵੀਡੀਓ ਬਣ ਗਈ। ਇਨ੍ਹਾਂ ਵਿੱਚੋਂ ਇੱਕ ਪੰਚਾਇਤ ਸਕੱਤਰ ਹੈ ਅਤੇ ਇੱਕ ਦਫ਼ਤਰ ਵਿੱਚ ਕਲਰਕ ਹੈ। ਇਨ੍ਹਾਂ ਵਿੱਚੋਂ ਇੱਕ ਕਹਿਣ ਲੱਗਾ ਅਸੀਂ ਤਾਂ ਪਾਣੀ ਪੀਤਾ ਹੈ। ਪਰ ਮੇਜ਼ ਤੇ ਪਈ ਦਾਰੂ ਦੀ ਬੋਤਲ ਅਤੇ ਨਮਕੀਨ ਅਤੇ ਖ਼ਾਰੇ ਸੋਢੇ ਦੀਆਂ ਬੋਤਲਾਂ ਹੋਰ ਹੀ ਕਹਾਣੀ ਪੇਸ਼ ਕਰ ਰਹੀਆਂ ਸਨ।
ਇਹ ਮੁਲਾਜ਼ਮ ਕਿਸ ਤਰ੍ਹਾਂ ਸਰਕਾਰੀ ਦਫ਼ਤਰ ਵਿੱਚ ਬੈਠ ਕੇ ਦਾਰੂ ਪੀ ਰਹੇ ਹਨ। ਸਰਕਾਰੀ ਦਫ਼ਤਰ ਸਰਕਾਰੀ ਏ ਸੀ ਅਤੇ ਬਿਜਲੀ ਵਰਤ ਰਹੇ ਹਨ। ਡੀਡੀਪੀਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਲਾਜ਼ਮਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਿਸੇ ਨੂੰ ਵੀ ਸਰਕਾਰੀ ਦਫ਼ਤਰ ਵਿੱਚ ਸ਼ਰਾਬ ਪੀਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਰਮਚਾਰੀਆਂ ਨੂੰ ਕਾਨੂੰਨੀ ਤੌਰ ਤੇ ਨੋਟਿਸ ਭੇਜ ਦਿੱਤਾ ਗਿਆ ਹੈ। ਇਨ੍ਹਾਂ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ। ਇਨ੍ਹਾਂ ਦਾ ਜਵਾਬ ਆਉਣ ਉਪਰੰਤ ਇਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵਾਇਰਲ