=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕੈਨੇਡਾ ਨੂੰ ਕਾਮਿਆਂ ਦੀ ਲੋੜ, ਖਾਲੀ ਪਈਆਂ ਹਨ 5 ਲੱਖ ਅਸਾਮੀਆਂ

ਟੋਰਾਂਟੋ – ਕੈਨੇਡਾ ਵਿਚ 2019 ਦੀ ਪਹਿਲੀ ਤਿਮਾਹੀ ਦੌਰਾਨ 5 ਲੱਖ ਤੋਂ ਜ਼ਿਆਦਾ ਅਸਾਮੀਆਂ ਖਾਲੀ ਰਹਿ ਗਈਆਂ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਕੈਨੇਡਾ ‘ਚ ਕਾਮਿਆਂ ਦੀ ਘਾਟ ਮਹਿਸੂਸ ਕੀਤੀ ਗਈ ਅਤੇ ਹੁਣ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਤੋਂ ਵੀ ਸਾਬਤ ਹੋ ਚੁੱਕਾ ਹੈ। ਸੀ.ਆਈ.ਸੀ. ਦੀ ਰਿਪੋਰਟ ਮੁਤਾਬਕ ਕੈਨੇਡਾ ਦੇ ਰੁਜ਼ਗਾਰਦਾਤਾਵਾਂ ਨੂੰ ਜਨਵਰੀ, ਫਰਵਰੀ ਅਤੇ ਮਾਰਚ ਦੌਰਾਨ 5 ਲੱਖ 6 ਹਜ਼ਾਰ ਅਸਾਮੀਆਂ ਵਾਸਤੇ ਕਾਮੇ ਨਹੀਂ ਮਿਲੇ।

ਇਨ੍ਹਾਂ ਵਿਚੋਂ 80 ਫੀਸਦੀ ਪੱਕੀਆਂ ਨੌਕਰੀਆਂ ਸਨ। ਕਿਊਬਿਕ, ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਸੂਬਿਆਂ ਵਿਚ ਕਾਮਿਆਂ ਦੀ ਸਭ ਤੋਂ ਜ਼ਿਆਦਾ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਤੋਂ ਜਾਪਦਾ ਹੈ ਕਿ ਹੈਲਥ ਕੇਅਰ, ਸਮਾਜਿਕ ਸਹਾਇਤਾ, ਨਿਰਮਾਣ ਅਤੇ ਫੂਡ ਸਰਵਿਸਿਜ਼ ਦੇ ਖੇਤਰਾਂ ਵਿਚ ਕਿਰਤੀਆਂ ਦੀ ਸਭ ਤੋਂ ਜ਼ਿਆਦਾ ਕਮੀ ਦਰਜ ਕੀਤੀ ਗਈ ਹੈ।

ਦੂਜੇ ਪਾਸੇ ਕਿਊਬਿਕ ਦੇ ਲਾਅ ਮੋਰਿਸ ਅਤੇ ਲੌਰਨਟਾਈਡਜ਼ ਖਿੱਤਿਆਂ ਵਿਚ ਰੁਜ਼ਗਾਰ ਦੇ ਸਭ ਤੋਂ ਵਧੇਰੇ ਮੌਕੇ ਪੈਦਾ ਹੋਣ ਦਾ ਰਿਕਾਰਡ ਬਣਿਆ। ਲਾਅ ਮੌਰਿਸ ਵਿਖੇ ਸਾਲਾਨਾ ਆਧਾਰ ‘ਤੇ ਰੁਜ਼ਗਾਰ ਦੇ ਮੌਕਿਆਂ ਵਿਚ 89.4 ਫੀਸਦੀ ਵਾਧਾ ਹੋਇਆ, ਜਦੋਂ ਕਿ ਲੌਰਨਟਾਈਡਜ਼ ਵਿਖੇ 57 ਫੀਸਦੀ ਵਾਧਾ ਦਰਜ ਕੀਤਾ ਗਿਆ। ਓਨਟਾਰੀਓ ਵਿਚ ਕਾਮਿਆਂ ਦੀ ਘਾਟ ਨਾਲ ਖਾਲੀ ਰਹਿ ਗਈਆਂ ਅਸਾਮੀਆਂ ਦੀ ਗਿਣਤੀ ਵਿਚ ਸਾਲਾਨਾ ਆਧਾਰ ‘ਤੇ 12,400 ਦਾ ਵਾਧਾ ਦਰਜ ਕੀਤਾ ਗਿਆ,

ਜਦੋਂ ਕਿ ਬ੍ਰਿਟਿਸ਼ ਕੋਲੰਬੀਆ ਵਿਚ ਇਹ ਅੰਕੜਾ 9300 ਦੇ ਨੇੜੇ ਰਿਹਾ। 2019 ਦੀ ਪਹਿਲੀ ਤਿਮਾਹੀ ਦੌਰਾਨ ਬ੍ਰਿਟਿਸ਼ ਕੋਲੰਬੀਆ ਵਿਚ 4.4 ਫੀਸਦੀ ਅਸਾਮੀਆਂ ਖਾਲੀ ਪਈਆਂ ਸਨ, ਜੋ ਕੈਨੇਡਾ ਵਿਚ ਸਭ ਤੋਂ ਉੱਚਾ ਅੰਕੜਾ ਮੰਨਿਆ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਖਾਲੀ ਆਸਾਮੀਆਂ ਵਿਚੋਂ 80 ਫੀਸਦੀ ਪੱਕੀ ਨੌਕਰੀ ਵਾਲੀਆਂ ਸਨ।

ਕੈਨੇਡਾ ਵਿਚ ਪੱਕੀ ਨੌਕਰੀ ਉਸ ਨੂੰ ਮੰਨਿਆ ਜਾਂਦਾ ਹੈ ਜਿੱਥੇ ਰੁਜ਼ਗਾਰਦਾਤਾ ਲੰਮਾ ਸਮਾਂ ਕਾਮਿਆਂ ਨੂੰ ਤਾਇਨਾਤ ਰੱਖਣਾ ਚਾਹੁੰਦਾ ਹੈ। ਵੱਖ-ਵੱਖ ਖੇਤਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਉਦਯੋਗਾਂ ਨਾਲ ਸਬੰਧਿਤ 7 ਸੈਕਟਰਾਂ ਵਿਚ 2018 ਦੇ ਮੁਕਾਬਲੇ ਨੌਕਰੀਆਂ ਦੀ ਗਿਣਤੀ ਵਧੀ ਅਤੇ ਅਸਾਮੀਆਂ ਖਾਲੀ ਰਹਿ ਗਈਆਂ। ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿਚ ਖਾਲੀ ਅਸਾਮੀਆਂ ਦੀ ਗਿਣਤੀ ਵਿਚ 2018 ਦੇ ਮੁਕਾਬਲੇ 28 ਫੀਸਦੀ ਵਾਧਾ ਦਰਜ ਕੀਤਾ ਗਿਆ।




error: Content is protected !!