ਦਿਨ ਭਰ ਪਈ ਤੇਜ਼ ਗਰਮੀ ਤੋਂ ਬਾਅਦ ਸ਼ਾਮ ਨੂੰ ਪ੍ਰੀ-ਮੌਨਸੂਨ ਦੇ ਛਰਾਟਿਆਂ ਨਾਲ ਇਕਦਮ ਮੌਸਮ ਖੁਸ਼ਗਵਾਰ ਹੋ ਗਿਆ। ਪਿਛਲੇ ਲਗਭਗ 1 ਮਹੀਨੇ ਤੋਂ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਸੀ। ਸ਼ਾਮ ਨੂੰ ਹੋਈ ਬਾਰਸ਼ ਕਾਰਨ ਲੋਕਾਂ ਨੇ ਸੁਖ ਦਾ ਸਾਹ ਲਿਆ। ਝੋਨੇ ਦੀ ਲਵਾਈ ਲਈ ਇਹ ਬਾਰਸ਼ ਬਹੁਤ ਜ਼ਰੂਰੀ ਸੀ।
ਇਸ ਨਾਲ ਕਿਸਾਨਾਂ ਨੇ ਸੁਖ ਦਾ ਸਾਹ ਲਿਆ। ਜਲੰਧਰ ਵਿਚ ਵੱਧ ਤੋਂ ਵੱਧ ਤਾਪਮਾਨ 39.6 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਦੱਸਣਯੋਗ ਹੈ ਕਿ ਲਗਾਤਾਰ ਪੈ ਰਹੀ ਅੱਤ ਦੀ ਗਰਮੀ ਅਤੇ ਚੱਲ ਰਹੀ ਲੂ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਸੀ ਪਰ ਇਸ ਪ੍ਰੀ-ਮੌਨਸੂਨ ਦੀ ਬਾਰਸ਼ ਦਾ ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਸਨ।
ਪੰਜਾਬ ਦੇ ਬਠਿੰਡਾ ’ਚ ਪ੍ਰੀ-ਮਾਨਸੂਨ ਦੀ ਪਹਿਲੀ ਬਰਸਾਤ ਹੋਈ ਤਾਂ ਹਾਲਾਤ ਹੜ੍ਹ ਵਾਂਗ ਹੋ ਗਏ
ਇਸੇ ਤਰ੍ਹਾਂ ਲੁਧਿਆਣਾ ਮਹਾਨਗਰ ਵਿਚ ਸ਼ਾਮ ਦੇ ਸਮੇਂ ਤੇਜ਼ ਗਤੀ ਨਾਲ ਚੱਲੀ ਧੂਡ਼ ਭਰੀ ਹਨੇਰੀ ਨਾਲ ਮੌਸਮ ਦਾ ਮਿਜ਼ਾਜ ਇਕਦਮ ਨਾਲ ਬਦਲ ਗਿਆ, ਜਿਸ ਨਾਲ ਤਾਪਮਾਨ ਦਾ ਪਾਰਾ 1 ਤੋਂ 2 ਡਿਗਰੀ ਤਕ ਹੋਰ ਡਿੱਗ ਗਿਆ ਅਤੇ ਲੋਕਾਂ ਨੇ ਰਾਹਤ ਦਾ ਸਾਹ ਲਿਆ।
ਜੇਕਰ ਗੱਲ ਕਰੀਏ 4-5 ਦਿਨ ਪਹਿਲਾਂ ਦੀ ਤਾਂ ਲੁਧਿਆਣਾ ਵਿਚ ਵੱਧ ਤੋਂ ਵੱਧ ਤਾਪਮਾਨ 45.2 ਡਿਗਰੀ ਸੈਲਸੀਅਸ ਤਕ ਪੁੱਜਦੇ ਹੀ ਇਕ ਨਵਾਂ ਰਿਕਾਰਡ ਬਣ ਗਿਆ ਸੀ। ਉਸ ਤੋਂ ਬਾਅਦ ਲਗਾਤਾਰ ਸ਼ਾਮ ਦੇ ਸਮੇਂ ਚੱਲ ਰਹੀ ਧੂਡ਼ ਭਰੀ ਹਨੇਰੀ ਨਾਲ ਤਾਪਮਾਨ ਡਿੱਗਣ ਲੱਗਾ। ਪਟਿਆਲਾ ਵਿਚ ਵੀ ਸ਼ਾਮ ਸਮੇਂ ਛਰਾਟੇ ਪੈਣ ਨਾਲ ਤਾਪਮਾਨ ਵਿਚ 6 ਡਿਗਰੀ ਤਕ ਗਿਰਾਵਟ ਦਰਜ਼ ਕੀਤੀ ਗਈ ਹੈ।
ਮੌਸਮ ਵਿਭਾਗ ਦੀ ਮੰਨੀਏ ਤਾਂ 20 ਜੂਨ ਤੱਕ ਧੂੜ ਭਰੀ ਹਨੇਰੀ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਤਾਪਮਾਨ ’ਚ 2 ’ਚੋਂ 5 ਡਿਗਰੀ ਸੈਲਸੀਅਸ ਤੱਕ ਉਤਰਾਅ-ਚੜ੍ਹਾਅ ਹੋਣ ਦੀ ਸੰਭਾਵਨਾ ਹੈ। ਤਾਪਮਾਨ 24 ਤੋਂ 44 ਡਿਗਰੀ ਸੈਲਸੀਅਸ ਵਿਚ ਰਹੇਗਾ। 21 ਤੋਂ 23 ਜੂਨ ਤੱਕ ਬੱਦਲ ਛਾਏ ਰਹਿਣ ਦੇ ਬਾਵਜੂਦ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਨੂੰ ਪਾਰ ਕਰ ਸਕਦਾ ਹੈ। ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਦੇ ਕਰੀਬ ਰਹਿਣ ਦੀ ਸੰਭਾਵਨਾ ਹੈ।
ਕਿਸਾਨਾਂ ਨੇ ਲਿਆ ਸੁਖ ਦਾ ਸਾਹ
ਦੇਰ ਸ਼ਾਮ ਨੂੰ ਅਚਾਨਕ ਹੋਈ ਬਾਰਸ਼ ਨਾਲ ਕਿਸਾਨਾਂ ਨੇ ਸੁਖ ਦਾ ਸਾਹ ਲਿਆ। ਝੋਨੇ ਦੀ ਲਵਾਈ ਲਈ ਇਹ ਬਾਰਸ਼ ਇਕ ਵਰਦਾਨ ਦਾ ਕੰਮ ਕਰੇਗੀ। ਜਿਹਡ਼ਾ ਝੋਨਾ ਲੱਗ ਚੁੱਕਾ ਹੈ ਅਤੇ ਜਿਹਡ਼ਾ ਲੱਗਣਾ ਹੈ, ਦੋਹਾਂ ਲਈ ਬਹੁਤ ਲਾਹੇਵੰਦ ਹੈ। ਇਸ ਨਾਲ ਝੋਨੇ ਦੀ ਲਵਾਈ ਹੋਰ ਆਸਾਨ ਹੋ ਜਾਵੇਗੀ।
Home ਤਾਜਾ ਜਾਣਕਾਰੀ ਪੰਜਾਬ ’ਚ ਇਸ ਜਗ੍ਹਾ ਪ੍ਰੀ-ਮਾਨਸੂਨ ਦੀ ਪਹਿਲੀ ਬਰਸਾਤ ਹੋਈ ਤਾਂ ਹਾਲਾਤ ਹੜ੍ਹ ਵਾਂਗ ਹੋ ਗਏ ਦੇਖੋ ਤਸਵੀਰਾਂ
ਤਾਜਾ ਜਾਣਕਾਰੀ